ਵਿਧਾਇਕ ਸੁਸ਼ੀਲ ਰਿੰਕੂ ਨੇ ਮੋਦੀ ਹਟਾਓ, ਦੇਸ਼ ਬਚਾਓ ਦਾ ਨਾਅਰਾ ਕੀਤਾ ਬੁਲੰਦ

03/31/2019 12:59:59 PM

ਜਲੰਧਰ (ਚੋਪੜਾ)— ਵਿਧਾਇਕ ਸੁਸ਼ੀਲ ਰਿੰਕੂ ਨੇ ਮੋਦੀ ਹਟਾਓ, ਦੇਸ਼ ਬਚਾਓ ਦਾ ਨਾਅਰਾ ਬੁਲੰਦ ਕਰਦੇ ਹੋਏ ਅੱਜ ਰਵਿਦਾਸ ਚੌਕ 'ਚ ਸਮਰਥਕਾਂ ਦੇ ਨਾਲ ਕਈ ਘੰਟੇ ਮੋਦੀ ਸਰਕਾਰ ਖਿਲਾਫ ਮੁਹਿੰਮ ਚਲਾਈ। ਕਾਂਗਰਸ ਦੇ ਝੰਡੇ ਫੜੀ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਕੇਂਦਰ 'ਚ ਭਾਜਪਾ ਦੀ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਦੀ ਪੋਲ ਖੋਲ੍ਹੀ, ਜਿਸ ਨਾਲ ਨਾ ਤਾਂ ਦੇਸ਼ ਦਾ ਕੋਈ ਭਲਾ ਹੋ ਸਕਿਆ ਅਤੇ ਨਾ ਹੀ ਆਮ ਜਨਤਾ ਨੂੰ ਕੋਈ ਰਾਹਤ ਮਿਲ ਸਕੀ ਹੈ। ਇਸ ਦੌਰਾਨ ਵਰਕਰਾਂ ਨੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿਚ ਆਪਣੀ ਵੋਟ ਦਾ ਸਹੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਅਤੇ ਉਨ੍ਹਾਂ ਦੇ ਹੱਥ 'ਤੇ ਮੋਦੀ ਵਿਰੋਧੀ ਟੈਟੂ ਵੀ ਲਵਾਏ ਤੇ ਰਾਹਗੀਰਾਂ ਵਿਚ ਕੇਂਦਰ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਦੇ ਵਿਰੋਧ 'ਚ ਪ੍ਰਚਾਰ ਸਮੱਗਰੀ ਨੂੰ ਵੰਡਿਆ।
ਪ੍ਰਦਰਸ਼ਨ 'ਚ ਸਰਗਰਮ ਦਿਖਾਈ ਦਿੱਤੇ ਵਿਧਾਇਕ ਰਿੰਕੂ ਨੇ ਦੱਸਿਆ ਕਿ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਤੋਂ ਉਨ੍ਹਾਂ ਦੇ ਕਾਰਜਕਾਲ ਦਾ ਕੋਈ ਹਿਸਾਬ ਨਹੀਂ ਮੰਗਦੀ ਪਰ 125 ਕਰੋੜ ਜਨਤਾ ਦੇ ਸਵਾਲਾਂ ਦਾ ਜਵਾਬ ਭਾਜਪਾ ਨੂੰ ਚੋਣਾਂ 'ਚ ਦੇਣਾ ਹੀ ਹੋਵੇਗਾ। ਦੇਸ਼ ਵਾਸੀਆਂ ਨੂੰ 2014 ਦੀਆਂ ਲੋਕ ਸਭਾਂ ਚੋਣਾਂ 'ਚ ਅਜਿਹੇ ਵੱਡੇ-ਵੱਡੇ ਸਬਜ਼ਬਾਗ ਦਿਖਾਏ ਕਿ ਜਨਤਾ ਵੀ ਇਨ੍ਹਾਂ ਜੁਮਲਿਆਂ ਦੇ ਬਹਿਕਾਵੇ 'ਚ ਆ ਗਈ ਪਰ ਸੱਤਾ 'ਤੇ ਕਾਬਿਜ਼ ਹੁੰਦੇ ਹੀ ਕਦੇ ਚਾਹ ਵੇਚਣ ਦਾ ਦਾਅਵਾ ਕਰਨ ਵਾਲੇ ਨਰਿੰਦਰ ਮੋਦੀ ਨੇ 10-10 ਲੱਖ ਰੁਪਏ ਦੇ ਸੂਟ-ਬੂਟ ਪਾਉਣੇ ਸ਼ੁਰੂ ਕਰ ਦਿੱਤੇ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਰਿਕਾਰਡ ਤੋੜਦਾ ਵਾਧਾ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੇ ਦੇਸ਼ ਵਾਸੀਆਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ।
ਵਿਧਾਇਕ ਰਿੰਕੂ ਨੇ ਕਿਹਾ ਕਿ ਹੁਣ ਵੋਟ ਦੇਣ ਵਾਲੇ ਭਾਜਪਾ ਦੇ ਝੂਠੇ ਵਾਅਦਿਆਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ। ਜਨਤਾ ਆਪਣੇ ਉਪਰ ਜੀ. ਐੱਸ. ਟੀ., ਨੋਟਬੰਦੀ ਅਜਿਹੇ ਥੋਪੇ ਗਏ ਤਾਨਾਸ਼ਾਹੀ ਫੈਸਲਿਆਂ ਦਾ ਬਦਲਾ ਲੈਣ ਦੀ ਪੂਰੀ ਤਰ੍ਹਾਂ ਨਾਲ ਬੇਤਾਬ ਹੈ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਨ ਨੂੰ ਬੇਤਾਬ ਹੈ।


shivani attri

Content Editor

Related News