ਸੂਰਿਆ ਐਨਕਲੇਵ ''ਚ ਬਣੇਗਾ ਸ਼ਹਿਰ ਦਾ ਪਹਿਲਾ ਸਮਾਰਟ ਪਾਰਕ

07/16/2019 5:57:38 PM

ਜਲੰਧਰ— ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਸਾਢੇ ਤਿੰਨ ਏਕੜ 'ਚ ਪਹਿਲਾ ਸਮਾਰਟ ਪਾਰਕ ਬਣਾਉਣ ਜਾ ਰਹੀ ਹੈ। ਇਹ ਪਾਰਕ ਸੂਰਿਆ ਐਨਕਲੇਵ 'ਚ ਹੀ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਰਕ 'ਚ 550 ਵੱਡੇ ਦਰੱਖਤ ਲਗਾਏ ਜਾਣਗੇ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਮੇਅਰ ਜਗਦੀਸ਼ ਰਾਜਾ ਅਤੇ ਰਾਜਿੰਦਰ ਬੇਰੀ ਨੇ ਸਮਾਰਟ ਪਾਰਕ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇੰਪਰੂਵਮੈਂਟ ਟਰੱੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਰੁੱਝੇ ਹੋਣ ਕਰਕੇ ਨਹੀਂ ਪਹੁੰਚ ਸਕੇ। ਦਲਜੀਤ ਸਿੰਘ ਨੇ ਕਿਹਾ ਕਿ ਉਹ ਟਰੱਸਟ ਦੀ ਕਾਲੋਨੀ 'ਚ ਡਿਵੈੱਲਪ ਕੀਤੇ ਜਾ ਰਹੇ ਸਮਾਰਟ ਪਾਰਕ ਲਈ ਪੂਰਾ ਸਹਿਯੋਗ ਦੇਣਗੇ। ਪਾਰਕ ਦੀ ਡਿਵੈੱਲਪਮੈਂਟ 'ਚ ਜੀ. ਜੀ. ਐੱਸ. ਅਵੈਨਿਊ ਦੇ ਵਾਸੀ ਵੀ ਸਹਿਯੋਗ ਦੇਣਗੇ। ਇਹ ਪਾਰਕ ਸੂਰਿਆ ਐਨਕਲੇਵ 'ਚ ਐਂਟਰੀ ਗੇਟ ਦੇ ਨਾਲ ਹੈ ਅਤੇ ਅਕਸ਼ਰਧਾਮ ਮੰਦਿਰ ਤੋਂ ਸਿਰਫ 300 ਮੀਟਰ ਦੀ ਦੂਰੀ 'ਤੇ ਹੈ। ਪਾਰਕ 'ਚ ਜਲੰਧਰ ਸਮਾਰਟ ਸਿਟੀ ਦਾ 20 ਮੀਟਰ ਉੱਚਾ ਲੋਗੋ ਵੀ ਲਗਾਇਆ ਜਾਵੇਗਾ। ਸਮਾਰੋਹ 'ਚ ਜੀ. ਜੀ. ਐੱਸ. ਅਵੈਨਿਊ ਵੈੱਲਫੇਅਰ ਸੋਸਾਇਟੀ, ਸ਼੍ਰੀ ਰਾਮ ਮੰਦਿਰ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂ ਗੋਬਿੰਦ ਪ੍ਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਅਵੈਨਿਊ ਵੈੱਲਫੇਅਰ ਸੋਸਾਇਟੀ, ਮਾਂ ਸੇਵਾ ਸੰਘ, ਰੋਜ਼ ਪਾਰਕ ਸੂਰਿਆ ਐਨਕਲੇਵ ਰੈਜ਼ੀਡੈਂਟਸ ਸੋਸਾਇਟੀ, ਮਾਂ ਚਿੰਤਪੂਰਨੀ ਨੌਜਵਾਨ ਸਭਾ, ਸੂਰਿਆ ਐਨਕਲੇਵ ਰੈਜ਼ੀਮੈਂਟਸ ਵੈੱਲਫੇਅਰ ਅਸੋਸੀਏਸ਼ਨ ਦੇ ਮੈਂਬਰ ਸ਼ਾਮਲ ਹੋਏ।

ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਓਮ ਦੱਤ ਸ਼ਰਮਾ ਨੇ ਕਿਹਾ ਕਿ ਪਾਰਕ ਬਣਾਉਣ ਲਈ ਆਰਥਿਕ ਸਹਿਯੋਗ ਜਨਤਾ ਤੋਂ ਹੀ ਆਵੇਗਾ। ਸੋਸਾਇਟੀ ਦੇ ਬੁਲਾਰੇ ਰਾਜੀਵ ਧਮੀਜਾ ਨੇ ਕਿਹਾ ਕਿ ਪਾਰਕ ਬਣਨ ਨਾਲ ਨੈਸ਼ਨਲ ਹਾਈਵੇਅ ਅਤੇ ਇੰਡੀਅਨ ਆਇਲ ਡਿਪੂ ਦੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਇਲਾਕੇ ਦੇ ਗ੍ਰੀਨ ਅੰਬੈਸਡਰ ਰੋਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਪਾਰਕ 'ਚ ਆਯੁਰਵੈਦਿਕ ਬੂਟੇ ਲਗਾਏ ਜਾਣਗੇ। ਮੌਕੇ 'ਤੇ ਸੂਰਿਆ ਐਨਕਲੇਵ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭਾਟੀਆ, ਪ੍ਰਵੀਨ ਸਭਰਵਾਲ, ਰਾਜਨ ਮਹਿੰਦਰੂ, ਪ੍ਰੋ. ਪ੍ਰਦੀਪ ਭੰਡਾਰੀ, ਧਰਮਿੰਦਰ ਢਿੱਲੋਂ, ਸੰਤੋਸ਼ ਪਾਂਡੇ, ਅਜੇ ਕਾਲੀਆ, ਹਰਜਿੰਦਰ ਸਿੰਘ ਸੇਠੀ ਸਮੇਤ ਆਦਿ ਮੌਜੂਦ ਸਨ।

shivani attri

This news is Content Editor shivani attri