ਕਰਫ਼ਿਊ ਖੁੱਲ੍ਹਣ ਉਪਰੰਤ ਪਹਿਲੇ ਐਤਵਾਰ ਬਾਜ਼ਾਰਾਂ ''ਚ ਪਰਤੀ ਰੌਣਕ, ਜੰਮ ਕੇ ਹੋਈ ਖ਼ਰੀਦਦਾਰੀ

10/05/2020 6:26:56 PM

ਜਲੰਧਰ (ਪੁਨੀਤ)— ਐਤਵਾਰ ਕਰਫਿਊ ਖੁੱਲ੍ਹਣ ਦਾ ਪਹਿਲਾ ਦਿਨ ਰਿਹਾ, ਜਿਸ ਕਾਰਨ ਬਾਜ਼ਾਰਾਂ 'ਚ ਰੌਣਕ ਪਰਤ ਆਈ ਅਤੇ ਜੰਮ ਕੇ ਖ਼ਰੀਦਦਾਰੀ ਹੋਈ। ਵੇਖਣ 'ਚ ਆਇਆ ਕਿ ਸਵੇਰ ਤੋਂ ਦੇਰ ਸ਼ਾਮ ਤੱਕ ਖੁੱਲ੍ਹੇ ਬਾਜ਼ਾਰਾਂ 'ਚ ਭਾਰੀ ਭੀੜ ਸੀ। ਨਾ ਸਿਰਫ ਜਲੰਧਰ ਸ਼ਹਿਰ, ਸਗੋਂ ਨੇੜਲੇ ਸ਼ਹਿਰਾਂ ਦੇ ਲੋਕ ਵੀ ਖ਼ਰੀਦਦਾਰੀ ਲਈ ਬਾਜ਼ਾਰਾਂ 'ਚ ਪਹੁੰਚੇ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਦੁਕਾਨਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ ਅਤੇ ਨਵੀਂ ਵਰਾਇਟੀ ਪ੍ਰਦਰਸ਼ਿਤ ਕੀਤੀ ਗਈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ

ਅਨਲੌਕ-5 ਦਾ ਪਹਿਲਾ ਐਤਵਾਰ ਹੋਣ ਕਾਰਨ ਦੁਕਾਨਦਾਰਾਂ ਵੱਲੋਂ ਵੱਡੀ ਗਿਣਤੀ 'ਚ ਨਵਾਂ ਸਟਾਕ ਵੀ ਮੰਗਵਾਇਆ ਗਿਆ ਸੀ, ਜਿਸ ਪ੍ਰਤੀ ਲੋਕਾਂ ਨੇ ਭਾਰੀ ਰੁਚੀ ਵਿਖਾਈ। ਨਰਾਤੇ ਆਉਣ ਵਾਲੇ ਹਨ ਅਤੇ ਸ਼ੁੱਭ ਮਹੂਰਤ ਖੁੱਲ੍ਹਣ ਵਾਲਾ ਹੈ, ਜਿਸ ਕਾਰਨ ਵਿਆਹ ਵੀ ਵੱਡੀ ਗਿਣਤੀ 'ਚ ਹੋਣ ਜਾ ਰਹੇ ਹਨ।

ਇਹ ਵੀ ਪੜ੍ਹੋ: ਰਾਹੁਲ ਦੀ ਰੈਲੀ ਤੋਂ ਬੋਲੇ ਸਿੰਗਲਾ, ਮੋਦੀ ਨੂੰ ਨਹੀਂ ਸੌਣ ਦੇਵਾਂਗੇ ਚੈਨ ਦੀ ਨੀਂਦ
ਇਸ ਕਾਰਨ ਵਿਆਹਾਂ ਦੀ ਖ਼ਰੀਦਦਾਰੀ ਲਈ ਪਹੁੰਚੇ ਵੱਡੀ ਗਿਣਤੀ ਗਾਹਕਾਂ ਨੂੰ ਦੇਖ ਕੇ ਦੁਕਾਨਦਾਰਾਂ ਦੇ ਚਿਹਰੇ ਖਿੜੇ ਹੋਏ ਸਨ। ਜਿਸ ਤਰ੍ਹਾਂ ਹਾਲਾਤ ਆਮ ਵਾਂਗ ਹੋਣ ਲੱਗੇ ਹਨ, ਨੂੰ ਵੇਖਦਿਆਂ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਖੂਬ ਖ਼ਰੀਦਦਾਰੀ ਹੋਵੇਗੀ ਅਤੇ ਗਾਹਕ ਉਤਸ਼ਾਹਤ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼

shivani attri

This news is Content Editor shivani attri