ਪਤੀ ਅਤੇ ਸਹੁਰਾ ਪਰਿਵਾਰ ਨੇ ਕੀਤੀ ਵਿਆਹੁਤਾ ਨਾਲ ਕੁੱਟ-ਮਾਰ, ਗੰਭੀਰ ਜ਼ਖਮੀ

12/06/2019 5:34:59 PM

ਸੁਲਤਾਨਪੁਰ ਲੋਧੀ (ਸੋਢੀ): ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਮਹੀਜੀਤਪੁਰ ਨਿਵਾਸੀ ਸੁਰਿੰਦਰ ਸਿੰਘ ਤੇ ਦਲਜੀਤ ਕੌਰ ਦੀ ਵਿਆਹੁਤਾ ਲੜਕੀ ਪ੍ਰਭਜੋਤ ਕੌਰ ਦੀ ਉਸਦੇ ਪਤੀ ਤੇ ਸਹੁਰਾ ਪਰਿਵਾਰ ਵਲੋਂ 11 ਮਹੀਨੇ 'ਚ ਦੋ ਵਾਰ ਕੁੱਟ-ਮਾਰ ਕਰਨ ਤੇ ਮਾਨਸਿਕ ਤਸੀਹੇ ਦੇਣ ਦਾ ਸਮਾਚਾਰ ਮਿਲਿਆ ਹੈ। ਸਹੁਰੇ ਪਰਿਵਾਰ ਦੀ ਕੁੱਟ-ਮਾਰ ਤੋਂ ਬਾਅਦ ਪ੍ਰਭਜੋਤ ਕੌਰ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਜਿਸਨੂੰ ਉਸਦੇ ਪੇਕਿਆਂ ਵਲੋਂ ਪਤਾ ਲੱਗਣ 'ਤੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।

ਜ਼ੇਰੇ ਇਲਾਜ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਜਨਵਰੀ 2019 'ਚ ਹੀ ਹੋਇਆ ਸੀ। ਵਿਆਹ ਤੋਂ ਬਾਅਦ ਪਹਿਲਾਂ ਇਕ ਵਾਰ ਜੁਲਾਈ ਮਹੀਨੇ 'ਚ ਉਸਦੇ ਪਤੀ ਵਲੋਂ ਉਸਦੀ ਬਿਨਾਂ ਕਾਰਣ ਕੁੱਟ-ਮਾਰ ਕੀਤੀ ਗਈ ਤੇ ਬਾਅਦ 'ਚ ਮੇਰੇ ਪੇਕਿਆਂ ਅਤੇ ਹੋਰ ਰਿਸ਼ਤੇਦਾਰਾਂ ਨੇ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਸਦੇ ਪਤੀ ਵੱਲੋਂ ਉਸਦੇ ਸਹੁਰੇ ਨੂੰ ਇੰਗਲੈਂਡ ਭੇਜਣ ਲਈ ਪੇਕਿਆਂ ਤੋਂ ਪੈਸੇ ਲਿਆਉਣ ਦੀ ਮੰਗ ਕੀਤੀ। ਮੇਰੇ ਪੇਕੇ ਗਰੀਬ ਹੋਣ ਕਾਰਣ ਪੈਸੇ ਨਹੀਂ ਦੇ ਸਕੇ, ਜਿਸ ਕਾਰਣ ਉਸਨੂੰ ਮਾਨਸਿਕ ਪ੍ਰੇਸ਼ਾਨ ਕੀਤਾ ਜਾਣ ਲੱਗਾ। ਮਿਤੀ 3 ਦਸੰਬਰ ਨੂੰ ਉਸਦੇ ਪਤੀ, ਸੱਸ, ਸੁਹਰੇ ਤੇ ਨਣਦ ਵਲੋਂ ਮਿਲ ਕੇ ਉਸਦੀ ਕੁੱਟ-ਮਾਰ ਕੀਤੀ ਗਈ, ਜਿਸਦੀ ਖਬਰ ਉਸਦੇ ਪੇਕਿਆਂ ਨੂੰ ਮਿਲਣ 'ਤੇ ਉਨ੍ਹਾਂ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਸੁਲਤਾਨਪੁਰ ਵਿਖੇ ਦਾਖਲ ਕਰਵਾਇਆ।

ਪ੍ਰਭਜੋਤ ਕੌਰ ਦੇ ਪਿਤਾ ਵਿਦੇਸ਼ ਵਿਚ ਹਨ ਤੇ ਉਸਦੀ ਮਾਤਾ ਦਲਜੀਤ ਕੌਰ ਤੇ ਮਾਸੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਪ੍ਰਭਜੋਤ ਕੌਰ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸਦੇ ਕੰਨਾਂ ਤੇ ਨੱਕ 'ਚੋਂ ਖੂਨ ਵਗ ਰਿਹਾ ਸੀ ਤੇ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ। ਉਨ੍ਹਾਂ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਨ੍ਹਾਂ ਦੀ ਵਿਆਹੁਤਾ ਬੇਟੀ ਨਾਲ ਮਾਰ-ਕੁਟਾਈ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਸਹੁਰਾ ਪਰਿਵਾਰ ਨੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ
ਇਸ ਮਾਮਲੇ ਸਬੰਧੀ ਪ੍ਰਭਜੋਤ ਕੌਰ ਦੇ ਪਤੀ ਅਤੇ ਸਹੁਰਾ ਪਰਿਵਾਰ ਨੇ ਉਕਤ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨਾ ਹੀ ਕਦੇ ਪ੍ਰਭਜੋਤ ਕੌਰ ਦੀ ਕੁੱਟ-ਮਾਰ ਕੀਤੀ ਹੈ ਤੇ ਨਾ ਹੀ ਕੋਈ ਪੈਸਾ ਲਿਆਉਣ ਲਈ ਕਿਹਾ ਹੈ।
ਡਾਕਟਰੀ ਰਿਪੋਰਟ ਮਿਲਣ ਉਪਰੰਤ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ : ਥਾਣਾ ਮੁਖੀਇਸ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤਕ ਸਿਵਲ ਹਸਪਤਾਲ ਸੁਲਤਾਨਪੁਰ ਵਲੋਂ ਕੋਈ ਵੀ ਡਾਕਟਰੀ ਰਿਪੋਰਟ ਨਹੀਂ ਮਿਲੀ, ਜਦੋਂ ਵੀ ਡਾਕਟਰੀ ਰਿਪੋਰਟ ਮਿਲ ਗਈ ਤਾਂ ਉਹ ਕੇਸ ਦੀ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਨਗੇ।


Shyna

Content Editor

Related News