ਭੁਲੱਥ ’ਚ 2 ਕਿਲੋਵਾਟ ਤੱਕ ਦੇ 335 ਖ਼ਪਤਕਾਰਾਂ ਦਾ 15 ਲੱਖ ਦਾ ਬਕਾਇਆ ਮੁਆਫ਼ : ਖਹਿਰਾ

10/27/2021 6:18:33 PM

ਭੁਲੱਥ (ਭੂਪੇਸ਼)-ਸਬ ਡਿਵੀਜ਼ਨ ਭੁਲੱਥ ਵਿਖੇ 2 ਕਿਲੋਵਾਟ ਤੱਕ ਦੇ ਬਕਾਇਆ ਪੈਂਡਿੰਗ ਰਕਮ ਦੀ ਮੁਆਫ਼ੀ ਲਈ ਕਸਬਾ ਭੁਲੱਥ ਦੇ ਨਗਰ ਪੰਚਾਇਤ ਦਫ਼ਤਰ ਵਿਖੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਸੁਵਿਧਾ ਕੈਂਪ ਲਗਾਇਆ ਗਿਆ। ਇਸ ਸੁਵਿਧਾ ਕੈਂਪ ਵਿਚ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਮੁਹਿੰਮ ਦਾ ਅਗਾਜ਼ ਕਰਦੇ ਕਸਬੇ ਦੇ 335 ਖ਼ਪਤਕਾਰਾਂ ਦੇ 15 ਲੱਖ ਰੁਪਏ ਜਿੰਨਾਂ ਖ਼ਪਤਕਾਰਾਂ ਦਾ ਘਰੇਲੂ ਮੀਟਰ ਦਾ ਲੋਡ 2 ਕਿਲੋ ਵਾਟ ਤੱਕ ਹੈ, ਦੇ ਰਹਿੰਦੇ ਬਕਾਇਆ ਖ਼ਪਤਕਾਰਾਂ ਦੇ ਫਾਰਮ ਭਰ ਕੇ ਮੌਕੇ ’ਤੇ ਹੀ ਬਕਾਇਆ ਮੁਆਫ਼ ਕੀਤੇ ਗਏ।

ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਭੁਲੱਥ ਦੇ 11 ਹਜ਼ਾਰ ਖੱਪਤਕਾਰ ਪਰਵਾਰਾਂ ਨੂੰ 7 ਕਰੋੜ ਦਾ ਵਿੱਤੀ ਲਾਭ ਮਿਲੇਗਾ। ਨਗਰ ਪੰਚਾਇਤ ਭੁਲੱਥ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਦੱਸਿਆ ਕਿ ਕਸਬੇ ਦੇ 335 ਲਾਭ ਪਾਤਰੀਆਂ ਨੂੰ ਇਸ ਚਲਾਈ ਪੈਡਿੰਗ ਬਕਾਇਆ ਰਕਮ ਮੁਆਫ ਦਾ ਲਾਭ ਮਿਲਿਆ ਹੈ। ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਦੱਸਿਆ ਕਿ ਨਗਰ ਪੰਚਾਇਤ ਭੁਲੱਥ ਵੱਲੋਂ ਵੀ ਇਸ ਕੈਂਪ ਦੌਰਾਨ ਵਾਟਰ ਸਪਲਾਈ ਤੇ ਸੀਵਰੇਜ ਖੱਪਤਕਾਰਾਂ ਦੀ ਪੈਂਡਿੰਗ ਬਕਾਇਆ ਰਕਮ ਮੁਆਫ਼ ਕੀਤੇ ਗਏ ।

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

ਨਗਰ ਪੰਚਾਇਤ ਭੁਲੱਥ ਦੇ ਕਾਰਜ ਸਾਧਕ ਅਫਸਰ ਚਰਨ ਦਾਸ ਨੇ ਦੱਸਿਆ ਕਿ ਨਗਰ ਪੰਚਾਇਤ ਦੇ ਵਾਟਰ ਸਪਲਾਈ ਤੇ ਸੀਵਰੇਜ ਖੱਪਤਕਾਰਾਂ ਜਿੰਨਾਂ ਦੀ ਬਕਾਇਆ ਰਕਮ ਪੈਂਡਿੰਗ ਸੀ, ਨੂੰ ਮੁਆਫ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਸਰਕਾਰੀ ਤੌਰ ’ਤੇ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ, ਜੋ ਨਗਰ ਪੰਚਾਇਤ ਨਾਲ ਰਿਲੇਟਿਡ ਹਨ ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਤੋਂ ਇਲਾਵਾ ਵੀ ਅਜਿਹੇ ਖੱਪਤਕਾਰਾਂ ਜਿੰਨਾਂ ਦੇ ਵਾਟਰ ਸਪਲਾਈ ਤੇ ਸੀਵਰੇਜ ਬਿੱਲ ਦਾ ਬਕਾਇਆ ਪੁਰਾਣਾ ਖੜਾ ਨੂੰ ਮੁਆਫ਼ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਜਨਕ ਰਾਣੀ, ਕੌਂਸਲਰ ਸੁਖਵਿੰਦਰ ਵਧਾਵਨ, ਕਾਂਗਰਸ ਆਗੂ ਨਰੇਸ਼ ਸਹਿਗਲ, ਬਲਜੀਤ ਸਿੰਘ ਸੀ. ਮੀਤ ਪ੍ਰਧਾਨ ਨਗਰ ਪੰਚਾਇਤ ਭੁਲੱਥ, ਕੋਸਲਰ ਸੂਰਜ ਸਿੱਧੂ, ਪਾਵਰ ਕਾਮ ਵਿਭਾਗ ਦੇ ਨੁਮਾਇੰਦੇ ਗੁਰਜੀਤ ਸਿੰਘ ਮੱਲ੍ਰੀ ਸਮੇਤ ਹੋਰ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri