ਸੁਖਪਾਲ ਖਹਿਰਾ ਨੇ ਭੁਲੱਥ ਹਸਪਤਾਲ ਨੂੰ ਦਿੱਤੀਆਂ 50 ਪੀ. ਪੀ. ਈ. ਕਿੱਟਾਂ

04/24/2020 1:35:01 AM

ਭੁਲੱਥ, (ਰਜਿੰਦਰ)— ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਲਾਜ ਕਰ ਰਹੇ ਡਾਕਟਰਾਂ ਲਈ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀਰਵਾਰ ਸਬ ਡਵੀਜ਼ਨ ਹਸਪਤਾਲ ਪ੍ਰਸ਼ਾਸਨ ਨੂੰ 50 ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਈਆਂ। ਜੋ ਵਿਧਾਇਕ ਖਹਿਰਾ ਦੀ ਟੀਮ ਦੇ ਮੈਂਬਰ ਤਰਸੇਮ ਸੈਣੀ, ਕਰਨਦੀਪ ਸਿੰਘ ਖੱਖ, ਕੁਲਬੀਰ ਸਿੰਘ ਖਹਿਰਾ, ਪਲਵਿੰਦਰ ਸਿੰਘ ਭਿੰਡਰ, ਕੁਲਦੀਪ ਸਿੰਘ ਕੰਗ, ਅਮਨਦੀਪ ਸਿੰਘ ਖੱਸਣ, ਅੰਗਰੇਜ ਸਿੰਘ ਖੱਸਣ, ਸੁਰਿੰਦਰ ਕੱਕੜ ਤੇ ਜਸਪਾਲ ਸਿੰਘ ਖੱਖ ਵਲੋਂ ਭੁਲੱਥ ਹਸਪਤਾਲ ਪਹੁੰਚ ਕੇ ਡਾ. ਸ਼ਲਿੰਦਰ ਦੇ ਸਪੁਰਦ ਕੀਤੀਆਂ ਗਈਆਂ। ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵਿਧਾਇਕ ਖਹਿਰਾ ਵਲੋਂ ਹਲਕਾ ਭੁਲੱਥ ਵਿਚ ਅੱਠ ਹਜ਼ਾਰ ਪਰਿਵਾਰਾਂ ਨੂੰ ਰਾਸ਼ਣ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਡਾਕਟਰ ਫਰੰਟ ਲਾਈਨ 'ਤੇ ਹੋ ਕੇ ਕੋਰੋਨਾ ਖਿਲਾਫ ਜੰਗ ਲੜ ਰਹੇ ਹਨ ਤੇ ਡਾਕਟਰਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੀਰਵਾਰ ਭੁਲੱਥ ਹਸਪਤਾਲ 'ਚ ਪੀ. ਪੀ. ਈ. ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੀ ਟੀਮ ਹਲਕਾ ਭੁਲੱਥ ਦੇ ਲੋਕਾਂ ਦੇ ਸੰਪਰਕ 'ਚ ਹੈ ਤੇ ਅਜਿਹੀ ਮੁਸ਼ਕਿਲ ਘੜੀ 'ਚ ਹਲਕਾ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।


KamalJeet Singh

Content Editor

Related News