ਪੰਜਾਬ ਦੀ ਵੱਡੀ ਅਫ਼ਸਰਸ਼ਾਹੀ ਨਹੀਂ ਚਾਹੁੰਦੀ ਕਿ ਫਗਵਾੜਾ ਦੀ ਗੰਨਾ ਮਿੱਲ ਇਸ ਸੀਜ਼ਨ ’ਚ ਚਾਲੂ ਹੋਵੇ: ਸੰਧਰ

08/17/2022 6:51:12 PM

ਫਗਵਾੜਾ (ਜਲੋਟਾ)- ਗੰਨਾ ਮਿੱਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਸਿੱਧੇ ਤੌਰ ’ਤੇ ਪੰਜਾਬ ਦੀ ਵੱਡੀ ਅਫ਼ਸਰਸ਼ਾਹੀ ’ਤੇ ਗੰਭੀਰ ਦੋਸ਼ ਲਾਉਂਦੇ ਹੋਏ ਫਿਰ ਕਿਹਾ ਹੈ ਕਿ ਅਫ਼ਸਰਸ਼ਾਹੀ ਚਾਹੁੰਦੀ ਹੀ ਨਹੀਂ ਹੈ ਕਿ ਇਸ ਵਾਰ ਸੀਜ਼ਨ ਤੋਂ ਪਹਿਲਾਂ ਫਗਵਾੜਾ ਦੀ ਗੰਨਾ ਮਿੱਲ ਪਹਿਲਾਂ ਵਾਂਗ ਚਾਲੂ ਹੋਵੇ। ਉਨ੍ਹਾਂ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੰਨਾ ਮਿੱਲ ਨੂੰ ਹਰ ਸੀਜ਼ਨ ਚਲਾਉਣ ਤੋਂ ਪਹਿਲਾਂ ਘੱਟ ਤੋਂ ਘੱਟ ਤਿੰਨ ਮਹੀਨਿਆਂ ਦਾ ਸਮਾਂ ਚਾਹੀਦਾ ਹੁੰਦਾ ਹੈ, ਜਿਸ ਦੌਰਾਨ ਮਿੱਲ ਦੇ ਅੰਦਰ ਮੌਜੂਦ ਮਸ਼ੀਨਰੀ ਆਦਿ ਦੀ ਵੱਡੇ ਪੱਧਰ ’ਤੇ ਰਿਪੇਅਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਹੀ ਗੰਨਾ ਮਿੱਲ ਚਾਲੂ ਹਾਲਤ ’ਚ ਆਉਂਦੀ ਹੈ ਅਤੇ ਗੰਨੇ ਦੀ ਪਿੜਾਈ ਸਮੇਤ ਖੰਡ ਬਣਾਉਣ ਦਾ ਕੰਮ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨਾ ਪੂਰੀ ਤਰ੍ਹਾਂ ਨਾਲ ਖ਼ਤਮ ਹੋਣ ਦੇ ਲਾਗੇ ਆ ਗਿਆ ਹੈ ਅਤੇ ਗੰਨੇ ਦਾ ਸੀਜ਼ਨ ਸਿਰ ’ਤੇ ਖੜ੍ਹਾ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ

ਸੁਖਬੀਰ ਸਿੰਘ ਸੰਧਰ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਗੰਨਾ ਮਿੱਲ ਸਬੰਧੀ ਜੋ ਫ਼ੈਸਲੇ ਜ਼ਿਲ੍ਹਾ ਕਪੂਰਥਲਾ ਦੇ ਉਦੋਂ ਰਹੇ ਡੀ. ਸੀ. ਵੱਲੋਂ ਸੰਨ 2020 ’ਚ ਚੰਦ ਦਿਨਾਂ ’ਚ ਹੀ ਸਿਰੇ ਚਾੜ੍ਹ ਦਿੱਤੇ ਗਏ ਸਨ ਅਤੇ ਉਸ ਵੇਲੇ ਇਸੇ ਤਰ੍ਹਾਂ ਆਈਆਂ ਔਕੜਾਂ ਦਾ ਹੱਲ ਉਸ ਵੇਲੇ ਦਿਨਾਂ ’ਚ ਕੀਤਾ ਗਿਆ ਸੀ। ਹੁਣ ਸੰਨ 2022 ’ਚ ਬੇਹੱਦ ਹੈਰਾਨੀਜਨਕ ਜਾਪ ਰਹੇ ਮਾਮਲੇ ’ਚ ਇਸ ਨੂੰ ਪੂਰੀ ਤਰ੍ਹਾਂ ਨਾਲ ਸਰਕਾਰੀ ਪੱਧਰ ’ਤੇ ਉਲਟੀ ਚਾਲ ਚਲਦੇ ਹੋਏ ਉਲਝਾ ਦਿੱਤਾ ਗਿਆ ਹੈ? ਇੰਝ ਭਲਾ ਕਿਉਂ ਹੋਇਆ ਹੈ ਇਹ ਖੁਦ ’ਚ ਕਈ ਵੱਡੇ ਸਵਾਲ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਕਰਵਾਉਣੀ ਚਾਹੀਦੀ ਹੈ, ਜਿਸ ਤੋਂ ਬਾਅਦ ਇਹ ਤੱਥ ਸ਼ੀਸ਼ੇ ਵਾਂਗ ਸਾਫ ਹੋ ਜਾਵੇਗਾ ਕਿ ਸੂਬੇ ਦੀ ਸਰਕਾਰੀ ਅਫਸਰਸ਼ਾਹੀ ਨੇ ਕਿਸ ਤਰ੍ਹਾਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੌਲਿਆ ਹੈ।

ਇਹ ਵੀ ਪੜ੍ਹੋ: ਜਲੰਧਰ: ਵਿਧਾਇਕ ਸ਼ੀਤਲ ਅੰਗੁਰਾਲ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੁਰਗੇ ਨੇ ਦਿੱਤੀ ਧਮਕੀ

ਉਨ੍ਹਾਂ ਕਿਹਾ ਕਿ ਉਹ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਅੱਜ ਤੋਂ 7 ਸਾਲ ਪਹਿਲਾਂ ਸਾਲ 2015 ’ਚ ਵੀ ਸੂਬੇ ਦੀਆਂ ਗੰਨਾ ਮਿੱਲਾਂ ਸਮੇਤ ਫਗਵਾੜਾ ਦੀ ਗੰਨਾ ਮਿੱਲ ਨੂੰ ਪੇਸ਼ ਆ ਰਹੀਆਂ ਔਕੜਾਂ ਸਬੰਧੀ ਉਦੋਂ ਰਹੀ ਬਾਦਲ ਸਰਕਾਰ ਦੇ ਸਾਹਮਣੇ ਮਸਲੇ ਆਏ ਸਨ ਪਰ ਉਸ ਵੇਲੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਅਤੇ ਕਿਸਾਨਾਂ ਦੇ ਹਿੱਤ ’ਚ ਫੈਸਲਾ ਲੈਂਦੇ ਹੋਏ ਸੂਬੇ ਦੀਆਂ ਖੰਡ ਮਿੱਲਾਂ ਨੂੰ ਬੰਦ ਨਹੀਂ ਹੋਣ ਦਿੱਤਾ ਗਿਆ ਸੀ। ਇਹ ਉਦੋਂ ਰਹੀ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਕਰੀਬ 200 ਕਰੋੜ ਰੁਪਏ ਦੀ ਮਾਲੀ ਸਹਾਇਤਾ ਬਤੌਰ ਸਾਫਟ ਲੋਨ ਦੇ ਕੇ ਚੰਗੀ ਪਹਿਲ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਖੰਡ ਮਿੱਲਾਂ ਚਾਲੂ ਹਾਲਤ ’ਚ ਰਹਿ ਸਕੀਆਂ ਸਨ। ਉਨ੍ਹਾਂ ਕਿਹਾ ਕਿ ਬਤੌਰ ਗੰਨਾ ਮਿੱਲ ਚੇਅਰਮੈਨ ਉਹ ਕਿਸਾਨਾਂ ਦਾ ਬਣਦਾ ਕਰੋੜਾਂ ਦਾ ਬਕਾਇਆ ਪੂਰੀ ਈਮਾਨਦਾਰੀ ਨਾਲ ਦੇਣਾ ਚਾਹੁੰਦੇ ਹਨ ਅਤੇ ਜੇਕਰ ਪੰਜਾਬ ਸਰਕਾਰ ਉਨ੍ਹਾਂ ਨਾਲ ਸਹਿਯੋਗ ਕਰੇ ਤਾਂ ਇਹ ਮਸਲਾ ਬਹੁਤ ਜਲਦ ਆਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਪਰ ਇਹ ਉਦੋਂ ਹੋ ਸਕਦਾ ਹੈ ਜਦੋਂ ਪੰਜਾਬ ਸਰਕਾਰ ਇਹ ਚਾਹੇ ਤਾਂ। ਉਨ੍ਹਾਂ ਕਿਹਾ ਕਿ ਜੇ ਫਗਵਾੜਾ ਦੀ ਗੰਨਾ ਮਿੱਲ ਬੰਦ ਹੁੰਦੀ ਹੈ ਤਾਂ ਇਸ ਦਾ ਬਹੁਤ ਵੱਡਾ ਨੁਕਸਾਨ ਸੂਬੇ ਦੀ ਕਿਸਾਨੀ ਅਤੇ ਕਿਸਾਨਾਂ ਨੂੰ ਹੋਵੇਗਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ 9 ਸਾਲਾ ਧੀ ਨੂੰ ਰੂਹ ਕੰਬਾਊ ਮੌਤ ਦੇਣ ਮਗਰੋਂ ਫਾਹੇ ਲਾਇਆ ਪੁੱਤ, ਫਿਰ ਮਾਂ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News