ਭਾਜਪਾ ਨੂੰ ਕਿਸਾਨ ਵਿਰੋਧੀ ਪਾਰਟੀ ਦੱਸਣ ''ਤੇ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਵਧੀਆਂ

10/15/2019 6:19:26 PM

ਜਲੰਧਰ (ਜ. ਬ.)— ਹਰਿਆਣਾ ਦੀ ਬੀ. ਜੇ. ਪੀ. ਸਰਕਾਰ ਨੂੰ ਕਿਸਾਨ ਵਿਰੋਧੀ ਪਾਰਟੀ ਦੱਸਣ ਦੇ ਬਿਆਨਾਂ 'ਤੇ ਇਤਰਾਜ਼ ਜਤਾਉਂਦੇ ਹੋਏ ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਅਨਿਲ ਦੱਤਾ ਨੇ ਸੁਖਬੀਰ ਬਾਦਲ ਨੂੰ ਮੁਆਫੀ ਮੰਗਣ ਅਤੇ ਆਪਣੇ ਬਿਆਨ ਵਾਪਸ ਲੈਣ ਨੂੰ ਕਿਹਾ ਹੈ। ਅਨਿਲ ਦੱਤਾ ਨੇ ਕਿਹਾ ਕਿ ਸੁਖਬੀਰ ਬਾਦਲ ਵੋਟਾਂ ਦੇ ਚੱਕਰ 'ਚ ਪੰਜਾਬ ਦੇ ਹਿੰਦੂਆਂ ਨੂੰ ਅਕਾਲੀ ਦਲ ਤੋਂ ਦੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਬੀ. ਜੇ. ਪੀ. ਨੂੰ ਹਿੰਦੂਆਂ ਦੀ ਸਰਕਾਰ ਦਾ ਤਰਜ਼ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬੀ. ਜੇ. ਪੀ. ਦੀ ਪੰਜਾਬ ਇਕਾਈ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਆਈ। ਅਨਿਲ ਦੱਤਾ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਭੁੱਲ ਗਏ ਕਿ ਪੰਜਾਬ ਵਿਚ ਅਕਸਰ ਹਿੰਦੂਆਂ ਦੀਆਂ ਵੋਟਾਂ ਤੋਂ ਹੀ ਉਹ ਜਿੱਤਦੇ ਆਏ ਹਨ ਪਰ ਹੁਣ ਹਰਿਆਣਾ 'ਚ ਚੋਣਾਂ ਹਨ ਤਾਂ ਉਹ ਪੰਜਾਬ ਦੇ ਹਿੰਦੂਆਂ ਨੂੰ ਭੁੱਲ ਗਏ, ਜਦਕਿ ਇਹ ਵੀ ਭੁੱਲ ਗਏ ਕਿ ਮੁਕੇਰੀਆਂ, ਜਲਾਲਾਬਾਦ, ਫਗਵਾੜਾ, ਦਾਖਾ 'ਚ ਵੀ ਚੋਣਾਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੇ ਮੁਆਫੀ ਨਾ ਮੰਗੀ ਅਤੇ ਬਿਆਨ ਵਾਪਸ ਨਹੀਂ ਲਏ ਤਾਂ ਉਹ ਅਕਾਲੀ ਦਲ ਦੀਆਂ ਸਾਰੀਆਂ ਸੀਟਾਂ 'ਤੇ ਬ੍ਰਾਹਮਣ ਸਮਾਜ ਨਾਲ ਮਿਲ ਕੇ ਵਿਰੋਧ ਕਰਨਗੇ ਅਤੇ ਅਕਾਲੀ ਦਲ ਦੇ ਪੁਤਲੇ ਵੀ ਸਾੜਨਗੇ।

ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਰਤੀਆ ਵਿਧਾਨ ਸਭਾ ਦੇ ਪਿੰਡ ਭਿਰਡਾਨਾ ਅਤੇ ਰਤੀਆ ਸ਼ਹਿਰ 'ਚ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੀ ਭਾਜਪਾ ਸਰਕਾਰ ਨੂੰ ਕਿਸਾਨ ਅਤੇ ਗਰੀਬ ਵਿਰੋਧੀ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਸਰਕਾਰ ਨੂੰ 21 ਅਕਤੂਬਰ ਨੂੰ ਸਬਕ ਸਿਖਾਉਂਦੇ ਹੋਏ ਸੱਤਾ ਤੋਂ ਬੇਦਖਲ ਕਰ ਦਿਓ।

shivani attri

This news is Content Editor shivani attri