ਹੱਤਿਆ ਨਹੀਂ ਖੁਦਕੁਸ਼ੀ ਕੀਤੀ ਹੈ ਸੈਲੂਨ ਸੰਚਾਲਕ ਨੇ : ਜੀ. ਆਰ. ਪੀ.

02/11/2019 2:12:55 PM

ਜਲੰਧਰ (ਗੁਲਸ਼ਨ)— ਸ਼ਨੀਵਾਰ ਸੋਢਲ ਫਾਟਕ ਤੋਂ ਥੋੜ੍ਹਾ ਦੂਰ ਪੈਂਦੇ ਸ਼ਿਵ ਨਗਰ ਦੇ ਕੋਲ ਰੇਲਵੇ ਲਾਈਨਾਂ ਦੇ ਕੰਢੇ ਜੀ. ਆਰ. ਪੀ. ਨੂੰ ਇਕ ਵਿਅਕਤੀ ਦੀ ਲਾਸ਼ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਕਿਹਾ ਹੈ ਕਿ ਮੰਡੀ ਰੋਡ ਸੈਲੂਨ ਚਲਾਉਣ ਵਾਲੇ ਨੌਜਵਾਨ ਅਰੁਣ ਬੱਸੀ ਦੀ ਹੱਤਿਆ ਨਹੀਂ ਸਗੋਂ ਉਸ ਨੇ ਖੁਦ ਟਰੇਨ ਦੇ ਨਾਲ ਟਕਰਾ ਕੇ  ਖੁਦਕੁਸ਼ੀ ਕੀਤੀ ਹੈ। 
ਜ਼ਿਕਰਯੋਗ ਹੈ ਕਿ ਰੇਲਵੇ ਲਾਈਨਾਂ ਦੇ ਕੰਢੇ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਅਰੁਣ ਬੱਸੀ ਉਰਫ ਜੋਗੀ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਿਤਾ ਗੌਤਮ ਰਿਸ਼ੀ ਬੱਸੀ ਅਤੇ ਭਰਾ ਹਰਸ਼ ਨੇ ਹੱਤਿਆ ਦਾ ਸ਼ੱਕ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਅਰੁਣ ਦੀ ਮੌਤ ਇਕ ਰੇਲ ਹਾਦਸੇ ਨਾਲ ਨਹੀਂ ਸਗੋਂ ਕਿਸੇ ਨੇ ਹੱਤਿਆ ਕਰਕੇ ਲਾਸ਼ ਲਾਈਨਾਂ 'ਤੇ ਸੁੱਟੀ ਹੈ, ਜਿਸ ਕਾਰਨ ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ।
ਐਤਵਾਰ ਨੂੰ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ, ਸਬ ਇੰਸਪੈਕਟਰ ਮੁਝੈਲ ਰਾਮ, ਏ. ਐੱਸ. ਆਈ. ਰਾਜਿੰਦਰ ਕੁਮਾਰ ਨੇ ਮ੍ਰਿਤਕ ਦੇ ਭਰਾ ਹਰਸ਼ ਦੇ  ਨਾਲ ਸੋਢਲ ਫਾਟਕ ਤੋਂ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਫੁਟੇਜ 'ਚ ਸਾਹਮਣੇ ਆਇਆ ਹੈ ਕਿ ਅਰੁਣ ਰੇਲ ਲਾਈਨਾਂ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਇਸ ਦੌਰਾਨ ਉਸ ਨੇ ਉਥੇ ਪਤੰਗ ਉਡਾ ਰਹੇ ਕੁਝ ਬੱਚਿਆਂ ਨੂੰ ਦਬਕਾ ਵੀ ਮਾਰਿਆ ਕਿ ਰੇਲ ਲਾਈਨਾਂ 'ਤੇ ਪਤੰਗ ਨਾਲ ਉਡਾਓ।
ਇਸ ਦੌਰਾਨ ਟਰੇਨ ਆ ਗਈ। ਉਸ ਦੇ ਕੋਲੋਂ ਟਰੇਨ ਦੇ ਕਈ ਡੱਬੇ ਨਿਕਲ ਕੇ ਗਏ, ਜਦੋਂ ਆਖਰੀ 3-4 ਡੱਬੇ ਰਹਿ ਗਏ ਤਾਂ ਅਰੁਣ ਨੇ ਟਰੇਨ ਦੇ ਨਾਲ ਜਾ ਕੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਅਰੁਣ ਨੇ ਖੁਦਕੁਸ਼ੀ ਕੀਤੀ ਹੈ। ਪੁਲਸ  ਨੇ ਕਿਹਾ ਕਿ ਉਸ ਨੇ ਕਿਹੜੇ ਕਾਰਨਾਂ ਕਰ ਕੇ ਖੁਦਕੁਸ਼ੀ ਕੀਤੀ, ਇਹ ਉਸ ਦੇ ਪਰਿਵਾਰ ਵਾਲੇ ਹੀ ਦੱਸ ਸਕਦੇ ਹਨ। ਪੁਲਸ ਨੇ ਇਸ ਸਬੰਧ 'ਚ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ  ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।

shivani attri

This news is Content Editor shivani attri