ਸ਼ੂਗਰ ਮਿੱਲ ਦੇ ਚੇਅਰਮੈਨ ਸੁਖਬੀਰ ਸੰਧਰ ਨੇ ਸਰਕਾਰੀ ਦਾਅਵਿਆਂ ਨੂੰ ਸਿਰੇ ਤੋਂ ਕੀਤਾ ਖਾਰਜ, ਦੱਸਿਆ ਪੂਰੀ ਤਰ੍ਹਾਂ ਝੂਠਾ

08/12/2022 2:11:16 PM

ਫਗਵਾੜਾ (ਜਲੋਟਾ)-ਸ਼ੂਗਰ ਮਿੱਲ ਦੇ ਚੇਅਰਮੈਨ ਸੁਖਬੀਰ ਸਿੰਘ ਸੰਧਰ ਨੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮਿੱਲ ਪ੍ਰਬੰਧਕਾਂ ਨੇ ਖ਼ੁਦ ਪਿੰਡ ਭੁੱਲਾਂ ਵਿਖੇ ਆਪਣੀ ਜ਼ਮੀਨ ਦੇ ਹੋਏ ਸੌਦੇ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਜਾਣੂ ਕਰਵਾਇਆ ਸੀ। ਉਨ੍ਹਾਂ ਇਥੇ ਉਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਅਤੇ ਤੱਥਹੀਨ ਕਰਾਰ ਦਿੱਤਾ, ਜਿਨ੍ਹਾਂ ’ਚ ਇਹ ਕਿਹਾ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਅਫ਼ਸਰਾਂ ਨੇ ਮਿੱਲ ਮਾਲਕਾਂ ਦੀ ਹਰਿਆਣਾ ਦੇਹ ਫਤਿਹਾਬਾਦ ਵਿਖੇ ਪਿੰਡ ਭੂਨਾ ਦੀ ਜ਼ਮੀਨ ਬਾਰੇ ਵੱਡੀ ਪੜਤਾਲ ਕਰਦੇ ਹੋਏ ਆਪਣੇ ਪੱਧਰ ’ਤੇ ਇਸ ਨੂੰ ਲੱਭਿਆ ਸੀ।

ਇਹ ਵੀ ਪੜ੍ਹੋ: ‘ਪੰਜਾਬ ਬੰਦ’ ਦੀ ਕਾਲ ਦਾ ਜਲੰਧਰ ’ਚ ਦਿਸਿਆ ਪੂਰਾ ਅਸਰ, ਦੁਕਾਨਾਂ ਬੰਦ, ਚੱਪੇ-ਚੱਪੇ ’ਤੇ ਪੁਲਸ ਤਾਇਨਾਤ

ਉਨ੍ਹਾਂ ਕਿਹਾ ਕਿ ਜਦ ਬਤੌਰ ਚੇਅਰਮੈਨ ਉਨ੍ਹਾਂ ਵੱਲੋਂ ਪਿੰਡ ਭੂਨਾ ਦੀ ਜ਼ਮੀਨ ਦੇ ਹੋਏ ਸੌਦੇ ਦੀ ਜਾਣਕਾਰੀ ਸਰਕਾਰੀ ਅਫ਼ਸਰਾਂ ਸਮੇਤ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਲਿਖ਼ਤੀ ਤੌਰ ’ਤੇ ਦੇ ਕੇ ਜਾਣੂ ਕਰਵਾਇਆ ਗਿਆ ਸੀ ਕਿ ਇਸ ਪ੍ਰਾਪਰਟੀ ਦਾ ਬਕਾਇਦਾ ਸੌਦਾ ਹੋ ਗਿਆ ਹੈ ਅਤੇ ਜ਼ਮੀਨ ਸਬੰਧੀ ਮਿਲੇ ਸਾਢੇ 5 ਕਰੋੜ ਐਡਵਾਂਸ ਬਿਆਨੇ ਦੀ ਰਕਮ ਨੂੰ ਕਿਸਾਨਾਂ ਦੇ ਖ਼ਾਤਿਆਂ ’ਚ ਪਾ ਦਿੱਤਾ ਗਿਆ ਹੈ ਅਤੇ ਨਾਲ ਹੀ ਇਹ ਬੇਨਤੀ ਕੀਤੀ ਗਈ ਸੀ ਕਿ ਇਸ ਜ਼ਮੀਨ ਦੇ ਸੌਦੇ ਨੂੰ ਸਿਰੇ ਚੜ੍ਹਨ ਦਿੱਤਾ ਜਾਵੇ ਤਾਂ ਜੋ ਮਿਲਣ ਵਾਲੀ ਬਾਕੀ ਕਰੋੜਾਂ ਰੁਪਏ ਦੀ ਰਕਮ ਕਿਸਾਨਾਂ ਦੇ ਖ਼ਾਤਿਆਂ ਵਿਚ ਪਾਈ ਜਾ ਸਕੇ ਤਾਂ ਫਿਰ ਇਸ ਸੌਦੇ ’ਤੇ ਬੇਵਜ੍ਹਾ ਰੋਕ ਲਗਾਉਣ ਦਾ ਕੀ ਵੱਡਾ ਕਾਰਨ ਸੀ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਹੁਣ ਇਸ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਜੇਕਰ ਖ਼ਰੀਦਦਾ ਮਾਣਯੋਗ ਹਾਈਕੋਰਟ ਚਲਾ ਜਾਂਦਾ ਹੈ ਤਾਂ ਫਿਰ ਪੰਜਾਬ ਸਰਕਾਰ ਕੀ ਕਰੇਗੀ ਕਿਉਂਕਿ ਤਦ ਤਕ ਇਹ ਮਾਮਲਾ ਅਦਾਲਤੀ ਕੇਸ ’ਚ ਪੂਰੀ ਤਰ੍ਹਾਂ ਉਲਝ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News