ਖੰਡ ਮਿੱਲ ਭੋਗਪੁਰ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਰਿਲੀਜ਼

06/12/2021 5:50:21 PM

ਭੋਗਪੁਰ (ਰਾਣਾ ਭੋਗਪੁਰੀਆ)- ਭੋਗਪੁਰ ਸਹਿਕਾਰੀ ਦੇ ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ, ਖੰਡ ਮਿੱਲ ਭੋਗਪੁਰ ਦੇ ਚੇਅਰਮੈਨ ਪਰਮਵੀਰ ਸਿੰਘ, ਵਾਈਸ ਚੇਅਰਮੈਨ  ਪਰਿਮੰਦਰ ਸਿੰਘ ਮੱਲੀ ਅਤੇ ਬੋਰਡ ਆਫ਼ ਡਾਇਰੈਕਟਰਜ ਨੇ ਖੁਸ਼ੀ ਪ੍ਰਗਟਾਉਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਤੀ 11-06-2021 ਨੂੰ ਗੰਨੇ ਦੀ ਬਕਾਇਆ ਰਾਸ਼ੀ ਰਿਲੀਜ਼ ਕੀਤੀ ਗਈ ਹੈ। ਜਿਸ ਵਿੱਚ ਖੰਡ ਮਿੱਲ ਭੋਗਪੁਰ ਨੂੰ 6 ਕਰੋੜ 60 ਲੱਖ 90 ਹਜਾਰ ਰੁਪਏ ਦੀ ਰਕਮ ਪ੍ਰਾਪਤ ਹੋਈ ਹੈ। 

ਇਹ ਵੀ ਪੜ੍ਹੋ: ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ

ਇਸ ਮੌਕੇ ਮਿੱਲ ਦੇ ਜਨਰਲ ਮੈਨਜਰ  ਅਰੁਣ ਕੁਮਾਰ ਅਰੋੜਾ ਵਲੋਂ ਦੱਸਿਆ ਗਿਆ ਕਿ ਇਸ ਪੇਮੈਟ ਦੇ ਨਾਲ 24 ਜਨਵਰੀ 2021 ਤੱਕ ਦੀ ਗੰਨੇ ਦੀ ਅਦਾਇਗੀ ਕਰ ਦਿੱਤੀ ਗਈ ਹੈ। 25 ਜਨਵਰੀ 2021 ਤੋਂ 17 ਫਰਵਰੀ 2021 ਤੱਕ ਦੀ ਪੇਮੈਟ ਬਕਾਇਆ ਰਹਿ ਗਈ ਹੈ। ਇਸ ਤੋਂ ਇਲਾਵਾ ਮਿਤੀ 18-02-2021 ਤੋਂ 20-03-2021 ਦੀ ਗੰਨੇ ਦੀ ਅਦਾਇਗੀ ਮਿੱਲ ਵੱਲੋਂ ਸੀਜ਼ਨ ਦੌਰਾਨ ਨਾਲ-ਨਾਲ ਕਰ ਦਿੱਤੀ ਗਈ ਸੀ। ਮਿੱਲ ਮੈਨਜਮੈਟ' ਵੱਲੋਂ ਇਹ ਵੀ ਦੱਸਿਆ ਗਿਆ ਕਿ ਗੰਨਾਕਾਸ਼ਤਕਾਰਾ ਨੂੰ ਦਿੱਤੀ ਜਾਣ ਵਾਲੀ ਇਨਾਮੀ ਖੰਡ ਵੀ ਮਿੱਲ ਵੱਲੋਂ ਵੰਡੀ ਜਾ ਰਹੀ ਹੈ ਅਤੇ ਜ਼ਿਮੀਦਾਰ ਭਰਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਵੀਰ ਇਨਾਮੀ ਖੰਡ ਹਾਲੇ ਤੱਕ  ਨਹੀਂ ਲੈ ਸਕਿਆ ਤਾਂ ਉਹ ਮਿੱਲ ਨਾਲ ਸੰਪਰਕ ਕਰ ਸਕਦਾ ਹੈ। 

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਮਿੱਲ ਵੱਲੋਂ ਗੰਨਾਕਾਸ਼ਤਕਾਰਾ ਕੀੜੇਮਾਰ ਦਵਾਈਆਂ ਕੋਰਾਜਿਨ ਆਦਿ ਮੁਹੱਈਆ ਕਰਵਾਈ ਗਈ, ਜਿਸ ਨਾਲ ਗੰਨਾ ਕਾਸ਼ਤਕਾਰ ਆਪਣੀ ਫਸਲ ਦਾ ਵਧੀਆ ਝਾੜ ਪ੍ਰਾਪਤ ਕਰ ਸਕਣਗੇ। ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾ ਵਿੱਚੋਂ ਭੋਗਪੁਰ ਖੰਡ ਮਿੱਲ ਵੱਲੋਂ ਸੀਜ਼ਨ 2020-21 ਦੌਰਾਨ ਸਭ ਤੋਂ ਵੱਧ ਗੰਨੇ' ਦੀ ਅਦਾਇਗੀ ਕੀਤੀ ਗਈ ਹੈ।

ਇਹ ਵੀ ਪੜ੍ਹੋ:ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri