ਸ਼ੂਗਰ ਮਿੱਲ ਨੇ ਕਿਸਾਨਾਂ ਨਾਲ ਕੀਤੀ ਵਾਅਦਾ ਖਿਲਾਫੀ, ਵਫਦ ਐੱਸ. ਡੀ. ਐੱਮ. ਨੂੰ ਮਿਲਿਆ

06/19/2019 12:20:02 PM

ਮੁਕੇਰੀਆਂ (ਨਾਗਲਾ)— ਕਿਸਾਨ ਐਕਸਨ ਕਮੇਟੀ ਦਾ ਵਫਦ ਐੱਸ. ਡੀ. ਐੱਮ. ਮੁਕੇਰੀਆਂ ਨੂੰ ਮਿਲਿਆ। ਪਿਛਲੇ ਦਿਨੀਂ ਕਿਸਾਨਾਂ ਵੱਲੋਂ ਆਰੰੰਭ ਸੰਘਰਸ਼ ਦੌਰਾਨ ਕਿਸਾਨਾਂ ਨਾਲ ਸ਼ੂਗਰ ਮਿੱਲ ਮੈਨੇਜਮੈਂਟ ਨੇ ਲਿਖਤੀ ਫੈਸਲਾ ਕੀਤਾ ਸੀ ਕਿ ਕਿਸਾਨਾਂ ਦੀ ਬਕਾਇਆ ਰਕਮ ਜੋ ਮਿੱਲ ਵੱਲ ਬਕਾਇਆ ਹੈ, ਉਹ ਰੋਜ਼ਾਨਾ 2 ਕਰੋੜ ਪਾਉਣ ਤੋਂ ਇਲਾਵਾ 25 ਕਰੋੜ 13 ਜੂਨ ਤੱਕ ਅਲੱਗ ਤੌਰ 'ਤੇ ਕਿਸਾਨਾਂ ਦੇ ਖਾਤਿਆਂ 'ਚ ਪਾਵੇਗੀ ਅਤੇ ਹੋਰ 70 ਕਰੋੜ ਦੀ ਰਕਮ 30 ਜੂਨ ਤੱਕ ਪਵੇਗੀ। ਕਿਸਾਨ ਐਕਸ਼ਨ ਕਮੇਟੀ ਨੇ ਅੱਜ ਦੀ ਮੀਟਿੰਗ 'ਚ ਦੱਸਿਆ ਕਿ ਮਿੱਲ ਮੈਨੇਜਮੈਂਟ ਵੱਲੋਂ ਅਜਿਹਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਭਾਵੇਂ ਕਿਸਾਨ ਐਕਸ਼ਨ ਕਮੇਟੀ ਨੂੰ ਐੱਸ. ਡੀ. ਐੱਮ. ਮੁਕੇਰੀਆਂ ਵੱਲੋਂ ਇਸ ਸਬੰਧੀ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮਹੀਨੇ ਦੇ ਸ਼ੁਰੂ 'ਚ ਜੋ ਕਿਸਾਨਾਂ ਨੇ ਭੁੱਖ ਹੜਤਾਲ ਅਤੇ ਧਰਨੇ ਲਾ ਕੇ ਸੰਘਰਸ਼ ਕੀਤਾ ਸੀ ਅਤੇ 6 ਜੂਨ ਨੂੰ ਪ੍ਰਸ਼ਾਸਨ ਨੇ ਲਿਖਤੀ ਸਮਝੌਤਾ ਵੀ ਕਰਵਾਇਆ ਸੀ ਪਰ ਮਿੱਲ ਮੈਨੇਜਮੈਂਟ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਕਿਸਾਨ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੌਰਾਨ ਇਕ ਕਿਸਾਨ ਦੀ ਹਾਲਤ ਗੰਭੀਰ ਹੋ ਜਾਣ ਕਾਰਣ ਉਸ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਕਿਸਾਨ ਦੀ ਅਜਿਹੀ ਹਾਲਤ ਲਈ ਜ਼ਿੰਮੇਵਾਰੀ ਮਿੱਲ ਮੈਨੇਜਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਮਿੱਲ ਮੈਨੇਜਮੈਂਟ ਦੀ ਵਾਅਦਾ ਖਿਲਾਫੀ ਕਰਨ 'ਤੇ ਕਿਸਾਨ ਐਕਸ਼ਨ ਕਮੇਟੀ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਮਨਜੀਤ ਸਰਪੰਚ ਪਿੰਡ ਕੌਲਪੁਰ, ਗੁਰਪ੍ਰਤਾਪ ਸਿੰਘ, ਗੁਰਨਾਮ ਸਿੰਘ ਜਹਾਨਪੁਰ, ਡਾ. ਜਸਵੰਤ ਸਿੰਘ, ਨਿਰਮਲ ਸਿੰਘ ਪੁਰਜੱਟਾਂ, ਨਿਰਮਲ ਸਿੰਘ ਭਾਗੜਾ, ਅਮਰਜੀਤ ਕਾਨੂੰਗੋ, ਉਂਕਾਰ ਸਿੰਘ, ਡਾ. ਸਵਰਨ ਸਿੰਘ, ਅਨੂਪ ਸਿੰਘ, ਸੁਲੱਖਣ ਜੋਗੀ, ਕਸ਼ਮੀਰ ਸਿੰਘ, ਮਹਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ, ਸਰਵਨ ਸਿੰਘ ਆਦਿ ਹਾਜ਼ਰ ਸਨ।

shivani attri

This news is Content Editor shivani attri