ਜਲੰਧਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਯੂਕੋ ਬੈਂਕ ਲੁੱਟਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ

08/11/2022 6:10:38 PM

ਜਲੰਧਰ (ਸੋਨੂੰ) : ਜਲੰਧਰ ’ਚ ਕੁਝ ਦਿਨ ਪਹਿਲਾਂ ਸੋਢਲ ਰੋਡ ਸਥਿਤ ਯੂਕੋ ਬੈਂਕ ਨੂੰ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਸ ਲੁੱਟ ਦਾ ਮੁੱਖ ਦੋਸ਼ੀ ਗੋਪੀ ਵਾਸੀ ਬਸਤੀ ਸ਼ੇਖ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 7.50 ਲੱਖ ਰੁਪਏ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਨੈ ਤਿਵਾੜੀ ਵਾਸੀ ਉੱਤਮ ਨਗਰ ਬਸਤੀ ਸ਼ੇਖ, ਤਰੁਣ ਨਾਹਰ ਪੁੱਤਰ ਕਿਸ਼ਨ ਕੁਮਾਰ ਵਾਸੀ ਕੋਟ ਮੁਹੱਲਾ ਬਸਤੀ ਸ਼ੇਖ, ਅਜੈ ਪਾਲ ਨਿਹੰਗ ਵਾਸੀ ਬਸਤੀ ਸ਼ੇਖ ਉੱਤਮ ਨਗਰ ਅਤੇ ਫਰਾਰ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਵਾਸੀ ਉੱਤਮ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ ਸਸਤੀ ਮਿਲੇਗੀ ਰੇਤ-ਬੱਜਰੀ ! ਪੰਜਾਬ ਕੈਬਨਿਟ ਨੇ ਮਾਈਨਿੰਗ ਨੀਤੀ ’ਚ ਕੀਤੀ ਸੋਧ

ਇਸ ਦੌਰਾਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਜੈ ਪਾਲ ਦੇ ਘਰ ਬੈਠ ਕੇ ਸਾਜ਼ਿਸ਼ ਰਚੀ ਗਈ ਸੀ, ਲੁੱਟ ਦੀ ਬਾਕੀ ਰਕਮ ਫਰਾਰ ਗੋਪੀ ਕੋਲ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸੋਢਲ ਰੋਡ ਸਥਿਤ ਯੂਕੋ ਬੈਂਕ ’ਚ ਲੁਟੇਰਿਆਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਲੁਟੇਰਿਆਂ ਨੇ ਬੈਂਕ ’ਚ ਅੰਦਰ ਆਉਂਦਿਆਂ ਹੀ ਪਹਿਲਾਂ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਮੱਝਾਂ ਨਾਲ ਭਰੇ ਕੈਂਟਰ ਨਾਲ ਵਾਪਰਿਆ ਭਿਆਨਕ ਹਾਦਸਾ, ਡਰਾਈਵਰ ਦੀ ਮੌਤ
 

Manoj

This news is Content Editor Manoj