ਜਲੰਧਰ ਵਿਖੇ ਸਬ-ਰਜਿਸਟਰਾਰ ਬਿਲਡਿੰਗ ਦੇ ਪਟਵਾਰਖ਼ਾਨੇ ’ਚ ਸ਼ਾਰਟ-ਸਰਕਟ ਨਾਲ ਲੱਗੀ ਅੱਗ

07/09/2022 11:57:22 AM

ਜਲੰਧਰ (ਚੋਪੜਾ)– ਪ੍ਰਸ਼ਾਸਨਿਕ ਕੰਪਲੈਕਸ ’ਚ ਸਥਿਤ ਸਬ-ਰਜਿਸਟਰਾਰ ਦਫ਼ਤਰ ਅਤੇ ਪਟਵਾਰਖ਼ਾਨੇ ਦੀ ਬਿਲਡਿੰਗ ਵਿਚ ਪਟਵਾਰੀਆਂ ਦੇ ਬਣੇ ਕੈਬਿਨਾਂ ਵਿਚ ਸ਼ੁੱਕਰਵਾਰ ਸ਼ਾਮੀਂ ਸ਼ਾਰਟ-ਸਰਕਟ ਨਾਲ ਅੱਗ ਲੱਗ ਗਈ। ਪਟਵਾਰਖ਼ਾਨੇ ਦੀ ਛੱਤ ਵਿਚੋਂ ਨਿਕਲੀਆਂ ਅੱਗ ਦੀਆਂ ਚੰਗਿਆੜੀਆਂ ਹੇਠਾਂ ਰੱਖੇ ਪਟਵਾਰੀਆਂ ਦੇ ਟੇਬਲਾਂ ਨੂੰ ਲੱਗ ਗਈਆਂ। ਅੱਗ ਉਸ ਸਮੇਂ ਲੱਗੀ, ਜਦੋਂ ਵਧੇਰੇ ਪਟਵਾਰੀ ਅਤੇ ਸਟਾਫ ਆਪਣੇ ਘਰਾਂ ਨੂੰ ਜਾ ਚੁੱਕੇ ਸਨ ਪਰ ਉਥੇ ਮੌਜੂਦ ਕੁਝ ਕਰਮਚਾਰੀਆਂ ਨੇ ਜਦੋਂ ਅੱਗ ਨੂੰ ਫ਼ੈਲਦੇ ਵੇਖਿਆ ਤਾਂ ਤੁਰੰਤ ਬਿਲਡਿੰਗ ਦੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਪਾਣੀ ਪਾ ਕੇ ਅੱਗ ਨੂੰ ਬੁਝਾ ਕੇ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਲਿਆ।

ਇਹ ਵੀ ਪੜ੍ਹੋ: ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਰਹਿ ਚੁੱਕੇ 3 ਅਧਿਕਾਰੀ ਮੁਅੱਤਲ

ਜੇਕਰ ਅੱਗ ਇਕ-ਅੱਧਾ ਘੰਟਾ ਹੋਰ ਦੇਰੀ ਨਾਲ ਲੱਗੀ ਹੁੰਦੀ ਅਤੇ ਪਟਵਾਰਖਾਨਾ ਖ਼ਾਲੀ ਹੁੰਦਾ, ਜਿਸ ਨਾਲ ਜੇਕਰ ਅੱਗ ਫ਼ੈਲਦੀ ਤਾਂ ਪਟਵਾਰੀਆਂ ਦੇ ਰਿਕਾਰਡ ਤੋਂ ਇਲਾਵਾ ਗਰਾਊਂਡ ਫਲੋਰ ’ਤੇ ਬਣੇ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦਫ਼ਤਰ, ਫਰਦ ਕੇਂਦਰ-1 ਅਤੇ ਫਰਦ ਕੇਂਦਰ-2 ਨੂੰ ਵੀ ਆਪਣੀ ਲਪੇਟ ਵਿਚ ਲੈ ਸਕਦੀ ਸੀ। ਇਸ ਨਾਲ ਸਰਕਾਰੀ ਬਿਲਡਿੰਗ ਤੋਂ ਇਲਾਵਾ ਰਿਕਾਰਡ ਅਤੇ ਹੋਰ ਇਲੈਕਟ੍ਰਾਨਿਕਸ ਉਪਕਰਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ਇੰਨਾ ਹੀ ਨਹੀਂ, ਦਿਨ ਸਮੇਂ ਇਸ ਬਿਲਡਿੰਗ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸਰਕਾਰੀ ਕਰਮਚਾਰੀ ਅਤੇ ਆਮ ਲੋਕ ਮੌਜੂਦ ਹੁੰਦੇ ਸਨ। ਇਸ ਸੰਦਰਭ ਵਿਚ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਟਵਾਰਖ਼ਾਨੇ ਅਤੇ ਸਬ-ਰਜਿਸਟਰਾਰ ਬਿਲਡਿੰਗ ਵਿਚ ਬਿਜਲੀ ਦੀਆਂ ਤਾਰਾਂ ਦੀ ਵਿਵਸਥਾ ਲੜਖੜਾ ਚੁੱਕੀ ਹੈ, ਜਿਸ ਕਾਰਨ ਛੋਟੇ-ਛੋਟੇ ਸ਼ਾਰਟ-ਸਰਕਟ ਹੋਣਾ ਆਮ ਗੱਲ ਹੋ ਚੁੱਕੀ ਹੈ ਪਰ ਇਸ ਤਰ੍ਹਾਂ ਅੱਗ ਲੱਗਣ ਦੀ ਘਟਨਾ ਕੋਈ ਵੱਡਾ ਹਾਦਸਾ ਵੀ ਕਰ ਸਕਦੀ ਹੈ।

ਇਹ ਵੀ ਪੜ੍ਹੋ: ਉੱਤਰਾਖੰਡ ’ਚ ਵਾਪਰੇ ਭਿਆਨਕ ਹਾਦਸੇ ’ਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News