ਹਨੇਰੇ ਤੋਂ ਮਿਲੀ ਨਿਜਾਤ: PAP ਚੌਕ ਤੇ ਰਾਮਾ ਮੰਡੀ ਚੌਕ ''ਤੇ ਲੱਗੀਆਂ ਸਟਰੀਟ ਲਾਈਟਾਂ

03/05/2020 6:36:11 PM

ਜਲੰਧਰ (ਵਰੁਣ)— ਰਾਮਾ ਮੰਡੀ ਚੌਕ ਅਤੇ ਪੀ. ਏ. ਪੀ. ਚੌਕ 'ਤੇ ਹਨੇਰੇ ਤੋਂ ਨਿਜਾਤ ਮਿਲ ਗਈ ਹੈ। ਟ੍ਰੈਫਿਕ ਪੁਲਸ ਦੀ ਮੰਗ ਪੂਰੀ ਕਰਦੇ ਹੋਏ ਐੱਨ. ਐੱਚ. ਏ. ਆਈ. ਨੇ ਸਟਰੀਟ ਲਾਈਟਾਂ ਤੋਂ ਇਲਾਵਾ ਬਲਿੰਕਰ ਲਾਈਟਾਂ ਵੀ ਲਵਾਈਆਂ ਹਨ ਤਾਂ ਜੋ ਰੋਡ 'ਤੇ ਦਿੱਤੇ ਗਏ ਕੱਟ ਦਾ ਪਤਾ ਲੱਗ ਸਕੇ। ਹਾਲ 'ਚ ਹੀ ਅੰਬਾਲਾ ਤੋਂ ਆਏ ਪ੍ਰਾਜੈਕਟ ਮੈਨੇਜਰ ਦੇ ਸਾਹਮਣੇ ਡੀ. ਸੀ. ਪੀ. ਟ੍ਰੈਫਿਕ ਨਰੇਸ਼ ਡੋਗਰਾ ਅਤੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਰਾਮਾ ਮੰਡੀ ਚੌਕ ਅਤੇ ਪੀ. ਏ. ਪੀ. ਚੌਕ 'ਤੇ ਸਟਰੀਟ ਲਾਈਟਾਂ ਦੀ ਮੰਗ ਦੋਹਰਾਈ ਸੀ।

ਉਨ੍ਹਾਂ ਕਿਹਾ ਸੀ ਕਿ ਰਾਤ ਦੇ ਸਮੇਂ ਚੌਰਾਹਿਆਂ 'ਤੇ ਹਨੇਰਾ ਹੋ ਜਾਂਦਾ ਹੈ, ਜਿਸ ਕਾਰਨ ਔਰਤ ਸਮੇਤ ਹੋਰ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸ ਤੋਂ ਇਲਾਵਾ ਪੀ. ਏ. ਪੀ. ਚੌਕ ਤੋਂ ਲੈ ਕੇ ਰਾਮਾ ਮੰਡੀ ਚੌਕ ਤੱਕ ਬਲਿੰਗ ਕਰਨ ਵਾਲੀਆਂ ਲਾਈਟਾਂ ਦੀ ਵੀ ਮੰਗ ਕੀਤੀ ਗਈ ਸੀ। ਅਜਿਹੇ 'ਚ ਮੰਗਲਵਾਰ ਨੂੰ ਐੱਨ. ਐੱਚ. ਏ. ਆਈ. ਨੇ ਪੀ. ਏ. ਪੀ. ਚੌਕ ਤੋਂ ਲੈ ਕੇ ਰਾਮਾ ਮੰਡੀ ਚੌਕ ਤੱਕ ਕੁੱਲ 6 ਬਲਿੰਗ ਕਰਨ ਵਾਲੀਆਂ ਲਾਈਟਾਂ ਲਾਈਆਂ ਹਨ। ਟ੍ਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਰਾਮਾ ਮੰਡੀ ਚੌਕ 'ਤੇ ਚਾਰ ਤੇ ਪੀ. ਏ. ਪੀ. ਚੌਕ 'ਤੇ ਵੀ 4 ਸਟਰੀਟ ਲਾਈਟਾਂ ਲਾਈਆਂ ਗਈਆਂ ਹਨ।


shivani attri

Content Editor

Related News