ਨਿਗਮ ਦੇ ਬਿਲਡਿੰਗ ਮਹਿਕਮੇ ਦਾ ਅਜੀਬ ਕਾਰਨਾਮਾ, ਰੈਜ਼ੀਡੈਂਸ਼ੀਅਲ ਨਕਸ਼ੇ ’ਤੇ ਬਣਾ ਦਿੱਤਾ ਮਲਟੀ-ਸਟੋਰੀ ਹਸਪਤਾਲ

04/22/2022 5:04:54 PM

ਜਲੰਧਰ (ਖੁਰਾਣਾ)–ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਕਈ ਸਰਕਾਰੀ ਮਹਿਕਮਿਆਂ 'ਚ ਬਦਲਾਅ ਨਜ਼ਰ ਆ ਰਿਹਾ ਹੈ ਪਰ ਜਲੰਧਰ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨ ਜਲੰਧਰ ਨਿਗਮ ਦੇ ਬਿਲਡਿੰਗ ਮਹਿਕਮੇ ਦਾ ਇਕ ਅਜੀਬ ਕਾਰਨਾਮਾ ਵੇਖਣ ਨੂੰ ਮਿਲਿਆ ਹੈ। ਜ਼ਿਕਰਯੋਗ ਹੈ ਕਿ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਤੋਂ ਥੋੜ੍ਹਾ ਅੱਗੇ ਰਾਜਨਗਰ ਇਲਾਕੇ ਵਿਚ ਇਕ ਹਸਪਤਾਲ ਦੀ ਬਿਲਡਿੰਗ ਨਕਸ਼ਾ ਪਾਸ ਕਰਵਾ ਕੇ ਬਣਾਈ ਜਾ ਰਹੀ ਹੈ ਪਰ ਉਸ ਹਸਪਤਾਲ ਦੇ ਬਿਲਕੁਲ ਪਿੱਛੇ ਇਕ ਤੰਗ ਗਲੀ ਵਿਚ ਪਲਾਟ ਲੈ ਕੇ ਅਤੇ ਉਥੇ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਇਕ ਹੋਰ ਮਲਟੀ-ਸਟੋਰੀ ਹਸਪਤਾਲ ਬਣਾ ਦਿੱਤਾ ਗਿਆ।

ਇਹ ਵੀ ਪੜ੍ਹੋ: ਥਾਣੇ ਪੁੱਜ ਕੇ ਪਤਨੀ ਨੇ ਪਤੀ ਦੀਆਂ ਕਾਲੀਆਂ ਕਰਤੂਤਾਂ ਦੀ ਖੋਲ੍ਹੀ ਪੋਲ, ਅਜਿਹੀਆਂ ਤਸਵੀਰਾਂ ਵੇਖ ਪੁਲਸ ਵੀ ਹੋਈ ਹੈਰਾਨ

ਇਸ ਨਾਜਾਇਜ਼ ਹਸਪਤਾਲ ਦਾ ਕੰਮ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਉਸ ਬਾਰੇ ਕਈ ਸ਼ਿਕਾਇਤਾਂ ਨਿਗਮ ਅਧਿਕਾਰੀਆਂ ਨੂੰ ਕੀਤੀਆਂ ਗਈਆਂ। ਸਬੰਧਤ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਕਦੀ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਹਰ ਵਾਰ ਸਾਈਟ ’ਤੇ ਜਾ ਕੇ ਰੈਜ਼ੀਡੈਂਸ਼ੀਅਲ ਨਕਸ਼ੇ ਦੇ ਆਧਾਰ ’ਤੇ ਬਣ ਰਹੀ ਕਮਰਸ਼ੀਅਲ ਬਿਲਡਿੰਗ ਨੂੰ ਵੇਖਦੇ ਰਹੇ।
ਬੀਤੇ ਦਿਨ ਜਦੋਂ ਉਸ ਨਾਜਾਇਜ਼ ਮਲਟੀ-ਸਟੋਰੀ ਕਮਰਸ਼ੀਅਲ ਬਿਲਡਿੰਗ ਦਾ ਕੰਮ ਪੂਰਾ ਹੋ ਗਿਆ ਤਾਂ ਆਪਣੀਆਂ ਫਾਈਲਾਂ ਦਾ ਢਿੱਡ ਭਰਨ ਅਤੇ ਆਪਣੀ ਚਮੜੀ ਬਚਾਉਣ ਲਈ ਨਿਗਮ ਦੇ ਬਿਲਡਿੰਗ ਮਹਿਕਮੇ ਦੇ ਅਧਿਕਾਰੀਆਂ ਨੇ ਮੌਕੇ ’ਤੇ ਜਾ ਕੇ ਉਥੇ ਆਪਣਾ ਤਾਲਾ ਲਾ ਦਿੱਤਾ ਅਤੇ ਫਾਈਲਾਂ ਵਿਚ ਲਿਖ ਦਿੱਤਾ ਕਿ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਰਹੀ ਕਿ ਤਾਲਾ ਲਾਏ ਜਾਣ ਤੋਂ ਬਾਅਦ ਵੀ ਉਕਤ ਬਿਲਡਿੰਗ ਵਿਚ ਨਿਰਮਾਣ ਕਾਰਜ ਲਗਾਤਾਰ ਜਾਰੀ ਸੀ ਅਤੇ ਉਥੇ ਲਗਭਗ 3-4 ਮੰਜ਼ਿਲਾਂ ਤੱਕ ਬਣਾਈਆਂ ਜਾ ਚੁੱਕੀਆਂ ਹਨ।

PunjabKesari

ਇਹ ਵੀ ਪੜ੍ਹੋ: ਕਪੂਰਥਲਾ: 7 ਸਾਲਾ ਬੱਚੇ ਦੀ ਮਾਂ ਨੂੰ 19 ਸਾਲਾ ਮੁੰਡੇ ਨਾਲ ਹੋਇਆ ਪਿਆਰ, ਦੋਹਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਆਮ ਲੋਕਾਂ ਲਈ ਹੀ 60 ਫੁੱਟ ਚੌੜੀ ਸੜਕ ਦੀ ਸ਼ਰਤ
ਜੇਕਰ ਤੁਸੀਂ ਕੋਈ ਕਮਰਸ਼ੀਅਲ ਨਕਸ਼ਾ ਪਾਸ ਕਰਵਾਉਣਾ ਚਾਹੁੰਦੇ ਹੋ ਅਤੇ ਨਿਗਮ ਨੂੰ ਲੱਖਾਂ ਰੁਪਏ ਦੀ ਫੀਸ ਅਤੇ ਸੀ. ਐੱਲ. ਯੂ. ਚਾਰਜ ਵੀ ਦੇਣਾ ਚਾਹੁੰਦੇ ਹੋ ਤਾਂ ਉਸਦੇ ਲਈ ਤੁਹਾਨੂੰ ਕਈ ਸਖ਼ਤ ਸ਼ਰਤਾਂ ਦਾ ਪਾਲਣ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਉਸ ਪਲਾਟ ਦੇ ਅੱਗੇ 60 ਫੁੱਟ ਚੌੜੀ ਸੜਕ ਜ਼ਰੂਰ ਹੋਣੀ ਚਾਹੀਦੀ ਹੈ। ਜੇਕਰ ਸੜਕ ਦੀ ਚੌੜਾਈ ਇਕ ਫੁੱਟ ਵੀ ਘੱਟ ਹੈ ਤਾਂ ਨਕਸ਼ਾ ਪਾਸ ਨਹੀਂ ਹੋਵੇਗਾ, ਭਾਵੇਂ ਤੁਸੀਂ ਹਜ਼ਾਰ ਮਿੰਨਤਾਂ ਕਰ ਲਓ ਪਰ ਜੇਕਰ ਤੁਸੀਂ ਸਰਕਾਰ ਨੂੰ ਬਿਨਾਂ ਇਕ ਚਵੰਨੀ ਦਿੱਤੇ 6 ਫੁੱਟ ਚੌੜੀ ਸੜਕ ’ਤੇ ਵੀ ਓਨੀ ਹੀ ਕਮਰਸ਼ੀਅਲ ਬਿਲਡਿੰਗ ਬਣਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਸਬੰਧਤ ਨਿਗਮ ਅਧਿਕਾਰੀਆਂ ਦੀਆਂ ਜੇਬਾਂ ਗਰਮ ਕਰਨੀਆਂ ਪੈਣਗੀਆਂ। ਇਸ ਦੀ ਸਪੱਸ਼ਟ ਉਦਾਹਰਣ ਰਾਜਨਗਰ ਵਿਚ ਤਿਆਰ ਹੋ ਚੁੱਕੀਆਂ 2 ਕਮਰਸ਼ੀਅਲ ਬਿਲਡਿੰਗਾਂ ਹਨ, ਜਿਨ੍ਹਾਂ ਦੇ ਅੱਗੇ ਸੜਕ ਦੀ ਚੌੜਾਈ ਸਿਰਫ 6 ਜਾਂ 8 ਫੁੱਟ ਹੋਵੇਗੀ। ਹੁਣ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਜੇਕਰ ਇਸ ਲੁੱਟ ਨੂੰ ਵੀ ਨਹੀਂ ਰੋਕ ਪਾਵੇਗੀ ਤਾਂ ਬਦਲਾਅ ਦੀ ਗੱਲ ਕਰਨਾ ਹੀ ਬੇਮਾਇਨਾ ਹੋਵੇਗਾ।

ਇਹ ਵੀ ਪੜ੍ਹੋ: ਗੁੱਟ 'ਤੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਕੇ ਧਾਹਾਂ ਮਾਰਦੀਆਂ ਭੈਣਾਂ ਨੇ ਨਮ ਅੱਖਾਂ ਨਾਲ ਭਰਾ ਨੂੰ ਦਿੱਤੀ ਅੰਤਿਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News