120 ਫੁੱਟੀ ਰੋਡ ’ਤੇ ਜਾਣ ਵਾਲੇ ਸਟਾਰਮ ਵਾਟਰ ਸੀਵਰ ਨੂੰ ਚੰਡੀਗੜ੍ਹ ਤੋਂ ਵੀ ਮਿਲੀ ਮਨਜ਼ੂਰੀ

02/26/2020 4:53:46 PM

ਜਲੰਧਰ (ਖੁਰਾਣਾ)-ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਆਪਣੇ ਹਲਕੇ ’ਚ ਪੈਂਦੀ 120 ਫੁੱਟੀ ਰੋਡ ’ਤੇ ਬਰਸਾਤੀ ਪਾਣੀ ਦੀ ਸਮੱਸਿਆ ਦੂਰ ਕਰਨ ਲਈ 20 ਕਰੋੜ ਰੁਪਏ ਦਾ ਜੋ ਪ੍ਰਾਜੈਕਟ (ਸਟਾਰਮ ਵਾਟਰ ਸੀਵਰ) ਤਿਆਰ ਕਰਵਾਇਆ ਹੈ, ਉਸ ਨੂੰ ਅੱਜ ਚੰਡੀਗੜ੍ਹ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਸ ਪ੍ਰਾਜੈਕਟ ਦੇ ਟੈਂਡਰਾਂ ਨੂੰ ਟੈਕਨੀਕਲ ਕਮੇਟੀ ਤੋਂ ਮਨਜ਼ੂੁਰੀ ਮਿਲ ਜਾਣ ਕਾਰਣ ਹੁਣ ਆਸ ਬੱਝ ਗਈ ਹੈ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਪ੍ਰਾਜੈਕਟ ਸਮਾਰਟ ਸਿਟੀ ਦੇ ਪੈਸਿਆਂ ਨਾਲ ਕਰਵਾਇਆ ਜਾ ਰਿਹਾ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰਾਜੈਕਟ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

ਕੇਂਦਰ ਵਲੋਂ ਜਲੰਧਰ ਨਿਗਮ ਨੂੰ ਦਿੱਤਾ ਓ. ਡੀ. ਐੱਫ.++ ਦਾ ਦਰਜਾ ਪੂਰੀ ਤਰ੍ਹਾਂ ਪਖਾਨਾ ਮੁਕਤ ਹੋਣ ਦੇ ਬਦਲੇ ਨਿਗਮ ਨੂੰ ਸਰਵੇਖਣ ’ਚ ਮਿਲਣਗੇ ਪੂਰੇ 500 ਅੰਕ

ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਨੇ ਜਲੰਧਰ ਨਗਰ ਨਿਗਮ ਨੂੰ ਓ. ਡੀ. ਐੱਫ. ++ ਦਾ ਦਰਜਾ ਦੇ ਦਿੱਤਾ ਹੈ, ਜਿਸ ਸਬੰਧੀ ਮੇਅਰ ਤੇ ਨਿਗਮ ਅਧਿਕਾਰੀਆਂ ਨੇ ਰਾਹਤ ਦਾ ਸਾਹ ਲਿਆ ਹੈ ਕਿਉਂਕਿ ਚੱਲ ਰਹੇ ਸਵੱਛਤਾ ਸਰਵੇਖਣ ’ਚ ਇਸ ਕਾਰਣ ਨਗਰ ਨਿਗਮ ਨੂੰ ਸਿੱਧੇ 500 ਅੰਕ ਮਿਲ ਜਾਣਗੇ।

ਜਿਕਰਯੋਗ ਹੈ ਕਿ ਕਿਸੇ ਵੀ ਸ਼ਹਿਰ ਨੂੰ ਓ. ਡੀ. ਐੱਫ. ਸਟੇਟਸ ਪੂਰੀ ਤਰ੍ਹਾਂ ਪਖਾਨਾ ਮੁਕਤ ਹੋਣ ਦੇ ਪ੍ਰਬੰਧ ਕਰਨ ’ਤੇ ਮਿਲਦਾ ਹੈ ਪਰ ਓ. ਡੀ. ਐੱਫ. ++ਸਟੇਟਸ ਤਾਂ ਹੀ ਦਿੱਤਾ ਜਾਂਦਾ ਹੈ ਜਦੋਂ ਪਖਾਨਿਆਂ ਦੇ ਨਾਲ-ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟਾਂ, ਪਖਾਨਿਆਂ ਦੀ ਸਫਾਈ ਤੇ ਹੋਰ ਮਾਮਲਿਆਂ ’ਚ ਵੀ ਸ਼ਹਿਰ ਅੱਗੇ ਹੋਵੇ, ਇਸ ਦੇ ਲਈ ਥਰਡ ਪਾਰਟੀ ਇੰਸਪੈਕਸ਼ਨ ਕਰਵਾਈ ਜਾਂਦੀ ਹੈ, ਜਿਸ ’ਚ ਜਲੰਧਰ ਨਗਰ ਨਿਗਮ ਨੂੰ ਅੱਜ ਪਾਸ ਐਲਾਨ ਕੀਤਾ ਗਿਆ।

ਦੂਜੇ ਪਾਸੇ ਸ਼ਹਿਰ ਦੀ ਸਥਿਤੀ ਦੇਖੀ ਜਾਵੇ ਤਾਂ ਭਾਵੇਂ ਕਾਗਜ਼ਾਂ ’ਚ ਜਲੰਧਰ ਨਿਗਮ ਦੇ 6 ਸੀਵਰੇਜ ਟ੍ਰੀਟਮੈਂਟ ਪਲਾਂਟ 235 ਐੱਮ. ਐੱਲ. ਡੀ. ਸਮਰੱਥਾ ਦਿਖਾ ਰਹੇ ਹਨ, ਪਰ ਕਈ ਪਲਾਂਟ ਜ਼ਮੀਨੀ ਪੱਧਰ ’ਤੇ ਸਮਰੱਥਾ ਦੇ ਮੁਤਾਬਿਕ ਕੰਮ ਨਹੀਂ ਕਰ ਰਹੇ। ਇਸ ਲਈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਿਗਮ ਨੇ ਆਪਣੀ ਕਾਗਜ਼ੀ ਕਾਰਵਾਈ ਦੇ ਦਮ ’ਤੇ ਓ. ਡੀ. ਐੱਫ. ++ ਸਟੇਟਸ ਹਾਸਲ ਤਾਂ ਕਰ ਲਿਆ ਹੈ, ਪਰ ਸ਼ਹਿਰ ’ਚ ਅਜੇ ਵੀ ਕਈ ਥਾਵਾਂ ਖੁੱਲ੍ਹੇ ’ਚ ਪਖਾਨੇ ਲਈ ਵਰਤੀਆਂ ਜਾ ਰਹੀਆਂ ਹਨ ਅਤੇ ਜ਼ਿਆਦਾਤਰ ਟ੍ਰੀਟਮੈਂਟ ਪਲਾਂਟ ਵੀ ਸਮਰੱਥਾ ਦੇ ਮੁਤਾਬਿਕ ਕੰਮ ਨਹੀਂ ਕਰ ਰਹੇ।

 

shivani attri

This news is Content Editor shivani attri