ਪੱਥਰੀ ਦੀ ਸਰਜਰੀ ਤੋਂ ਬਾਅਦ ਮਰੀਜ਼ ਨੂੰ ਪੀਲੀਆ, ਫੋਰਮ ਨੇ ਦਿੱਤੇ 7 ਲੱਖ ਦੇਣ ਦੇ ਹੁਕਮ

01/11/2020 5:50:47 PM

ਜਲੰਧਰ— ਇਲਾਜ ’ਚ ਲਾਪਰਵਾਹੀ ਵਰਤਣ ਦੇ ਮਾਮਲੇ ’ਚ ਕੰਜ਼ਿਊਮਰ ਫੋਰਮ ਨੇ ਮਰੀਜ਼ ਨੂੰ 3 ਲੱਖ ਰੁਪਏ ਅਤੇ ਮੈਡੀਕਲ ਖਰਚ ਦੇ ਨਾਲ 4 ਲੱਖ ਰੁਪਏ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ 20 ਹਜ਼ਾਰ ਰੁਪਏ ਵਕੀਲ ਖਰਚ ਦੇਣ ਦੇ ਵੀ ਹੁਕਮ ਦਿੱਤੇ ਹਨ। ਗੁਰੂ ਸੰਤ ਨਗਰ ਬਸਤੀ ਦਾਨਿਸ਼ਮੰਦਾਂ ਦੇ ਰਹਿਣ ਵਾਲੇ ਅਜੀਤ ਕੁਮਾਰ ਵੱਲੋਂ ਪਿੱਤੇ ’ਚ ਸਟੋਨ ਦੀ ਸਮੱਸਿਆ ਦੇ ਚਲਦਿਆਂ ਸਾਲ 2015 ਨੂੰ 5 ਜੂਨ ਨੂੰ ਚੈੱਕਅਪ ਕਰਵਾਇਆ, ਜਿਸ ’ਚ ਹਸਪਤਾਲ ਨੇ ਉਨ੍ਹਾਂ ਨੂੰ ਆਪਰੇਸ਼ਨ ਕਰਨ ਦੀ ਸਲਾਹ ਦਿੰਦੇ ਹੋਏ 6 ਜੂਨ ਨੂੰ ਆਪਰੇਸ਼ਨ ਕਰਦੇ ਹੋਏ ਪੇਟ ’ਚੋਂ ਪਿੱਤਾ ਕੱਢ ਦਿੱਤਾ ਸੀ। ਇਸ ਦੇ ਕੁਝ ਦਿਨ ਬਾਅਦ ਉਸ ਨੂੰ ਪੀਲੀਆ ਹੋ ਗਿਆ ਸੀ। ਸਕੈਨ ’ਚ ਪਤਾ ਲੱਗਾ ਕਿ ਆਪਰੇਸ਼ਨ ਦੌਰਾਨ ਸੀ. ਬੀ. ਡੀ. (ਕਾਮਨ ਬਾਇਲ ਡਕਟ) ਦੇ ਉੱਪਰੀ ਸਿਰੇ ’ਤੇ ਦੋ ਕਲਿਪ ਕਾਰਨ ਪੀਲੀਆ ਹੋਇਆ।

ਅਜੀਤ ਵੱਲੋਂ ਰਤਨ ਹਸਪਤਾਲ, ਡਾ. ਬਲਰਾਜ ਗੁਪਤਾ ਅਤੇ ਡਾ. ਰਾਜੀਵ ਸੂਦ ਖਿਲਾਫ ਜ਼ਿਲਾ ਕੰਜ਼ਿਊਮਰ ਫੋਰਮ ’ਚ ਐਡਵੋਕੇਟ ਰਾਜ ਕੁਮਾਰ ਭੱਲਾ ਵੱਲੋਂ ਕੇਸ ਫਾਈਲ ਕੀਤਾ ਗਿਆ ਸੀ। ਤਿੰਨ ਸਾਲ ਤੱਕ ਚੱਲੇ ਕੇਸ ’ਚ ਐਡਵੋਕੇਟ ਭੱਲਾ ਨੇ ਦੱਸਿਆ ਕਿ ਮੈਡੀਕਲ ਨੈਗਲੀਜੈਂਸੀ ਦੇ ਚਲਦਿਆਂ ਦਿੱਕਤ ਹੋਈ ਹੈ। ਜ਼ਿਲਾ ਕੰਜ਼ਿਊਮਰ ਫੋਰਮ ਦੇ ਪ੍ਰੈਜ਼ੀਡੈਂਟ ਕਰਨੈਲ ਸਿੰਘ ਨੇ ਰਤਨ ਹਸਪਤਾਲ, ਡਾ. ਬਲਰਾਜ ਗੁਪਤਾ ਅਤੇ ਡਾ. ਰਾਜੀਵ ਸੂਦ ਨੂੰ ਅਜੀਤ ਨੂੰ 3 ਲੱਖ ਰੁਪਏ ਮੈਡੀਕਲ ਖਰਚ ਦੇਣ ਦੇ ਨਾਲ-ਨਾਲ 4 ਲੱਖ ਰੁਪਏ ਮੁਆਵਜ਼ਾ ਅਤੇ 20 ਹਜ਼ਾਰ ਰੁਪਏ ਵਕੀਲ ਖਰਚ ਦੇਣ ਦੇ ਨਿਰਦੇਸ਼ ਦਿੱਤੇ ਹਨ। 


shivani attri

Content Editor

Related News