ਹੈਰੋਇਨ ਸਪਲਾਈ ਕਰਨ ਜਾ ਰਹੇ 4 ਸਮੱਗਲਰ STF ਨੇ 830 ਗ੍ਰਾਮ ਹੈਰੋਇਨ ਸਣੇ ਕੀਤੇ ਕਾਬੂ

02/23/2024 1:18:10 AM

ਜਲੰਧਰ (ਮਹੇਸ਼)– ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਜਲੰਧਰ ਰੇਂਜ ਦੀ ਟੀਮ ਨੇ 830 ਗ੍ਰਾਮ ਹੈਰੋਇਨ ਸਮੇਤ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਟੀ.ਐੱਫ. ਦੇ ਏ.ਆਈ.ਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀ.ਐੱਸ.ਪੀ. ਯੋਗੇਸ਼ ਕੁਮਾਰ ਦੀ ਅਗਵਾਈ ਵਿਚ ਇੰਸ. ਨਰਿੰਦਰ ਕੁਮਾਰ ਅਤੇ ਇੰਸ. ਹਰਦੀਪ ਸਿੰਘ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਹੈ।

ਉਕਤ ਹੈਰੋਇਨ ਸਮੱਗਲਰਾਂ ਦੀ ਪਛਾਣ ਦੀਪਕ ਹੰਸ ਪੁੱਤਰ ਬਿੰਦਰ ਹੰਸ ਨਿਵਾਸੀ ਗਲੀ ਨੰਬਰ 13, ਚੁੰਗੀ ਮੰਦਰ (ਚੁੰਗੀ ਬਾਜ਼ਾਰ) ਸੁਲਤਾਨਵਿੰਡ ਰੋਡ ਥਾਣਾ ਬੀ-ਡਵੀਜ਼ਨ ਅੰਮ੍ਰਿਤਸਰ, ਹਿੰਮਤ ਕੁਮਾਰ ਉਰਫ ਛੋਟੂ ਪੁੱਤਰ ਸ਼ਿੰਗਾਰਾ ਰਾਮ ਨਿਵਾਸੀ ਡਿਊਟੀ ਐਨਕਲੇਵ ਕਾਲੋਨੀ ਰਾਮ ਤੀਰਥ ਰੋਡ ਪਿੰਡ ਮਾਹਲਾਂ ਥਾਣਾ ਕੰਬੋਅ ਜ਼ਿਲਾ ਅੰਮ੍ਰਿਤਸਰ, ਬਖਸ਼ੀਸ਼ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਮੁਹੱਲਾ ਅੰਨਗੜ੍ਹ, ਗਲੀ ਨੰਬਰ 11, ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਅਤੇ ਜਗੀਰ ਸਿੰਘ ਉਰਫ਼ ਲਾਡਾ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਮੁਹੱਲਾ ਡੈਮਗੰਜ, ਮੇਨ ਬਾਜ਼ਾਰ ਅੰਮ੍ਰਿਤਸਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਸ਼ਾਂਤੀਪੂਰਨ ਧਰਨੇ 'ਚ ਆ ਕੇ ਦੂਜੇ ਜ਼ਿਲ੍ਹੇ ਦੇ ਨੌਜਵਾਨ ਨੇ ਕੀਤਾ ਹੰਗਾਮਾ, ਲਾਠੀ ਨਾਲ ਗੱਡੀਆਂ 'ਤੇ ਕੀਤਾ ਹਮਲਾ

ਏ.ਆਈ.ਜੀ. ਸਰੋਆ ਨੇ ਦੱਸਿਆ ਕਿ ਦੀਪਕ ਹੰਸ ਤੋਂ 265 ਗ੍ਰਾਮ, ਛੋਟੂ ਤੋਂ 35 ਗ੍ਰਾਮ, ਬਖਸ਼ੀਸ਼ ਸਿੰਘ ਤੋਂ 270 ਗ੍ਰਾਮ ਅਤੇ ਜਗੀਰ ਸਿੰਘ ਲਾਡਾ ਤੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਸਾਰੇ ਨਸ਼ਾ ਸਮੱਗਲਰ ਕਿਸੇ ਨੂੰ ਹੈਰੋਇਨ ਸਪਲਾਈ ਕਰਨ ਜਾ ਰਹੇ ਸਨ ਪਰ ਐੱਸ.ਟੀ.ਐੱਫ. ਦੀਆਂ ਟੀਮਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੋਂ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਕਾਬੂ ਕਰ ਲਿਆ। ਕਚਹਿਰੀ ਚੌਕ ਤੋਂ ਖਾਸਾ ਰੋਡ ’ਤੇ ਪੁਤਲੀਘਰ ਨੂੰ ਜਾਂਦੇ ਲਿੰਕ ਰੋਡ ਤੋਂ ਕਾਬੂ ਕੀਤੇ ਗਏ ਦੀਪਕ ਅਤੇ ਛੋਟੂ ਮੋਟਰਸਾਈਕਲ ਨੰਬਰ ਪੀਬੀ02ਸੀਕੇ9194 ਅਤੇ ਝਬਾਲ ਰੋਡ ਸਤਨਾਮ ਨਗਰ ਨੂੰ ਜਾਂਦੇ ਰਸਤੇ ਤੋਂ ਕਾਬੂ ਕੀਤੇ ਗਏ ਬਖਸ਼ੀਸ਼ ਸਿੰਘ ਅਤੇ ਲਾਡਾ ਬਿਨਾਂ ਨੰਬਰੀ ਸਪਲੈਂਡਰ ਪਲੱਸ ਮੋਟਰਸਾਈਕਲ ’ਤੇ ਸਵਾਰ ਸਨ। ਦੋਵੇਂ ਬਾਈਕ ਵੀ ਐੱਸ.ਟੀ.ਐੱਫ. ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਚਾਰਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਐੱਸ.ਟੀ.ਐੱਫ. ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਖਨੌਰੀ ਬਾਰਡਰ 'ਤੇ ਮਾਰੇ ਗਏ ਸ਼ੁੱਭਕਰਨ ਨੂੰ ਲੋਕਾਂ ਨੇ ਮੋਮਬੱਤੀਆਂ ਬਾਲ ਕੇ ਦਿੱਤੀ ਸ਼ਰਧਾਂਜਲੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh