ਸਿਵਲ ਹਸਪਤਾਲ ਦੀਆਂ ਸਟਾਫ ਨਰਸਾਂ ਨੇ ਆਪਣੀ ਜੇਬ ’ਚੋਂ ਰੁਪਏ ਖਰਚ ਕੇ ਲਗਵਾਇਆ ਏ. ਸੀ.

06/10/2023 4:16:14 PM

ਜਲੰਧਰ (ਸ਼ੋਰੀ) : ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਸਟਾਫ ਨਰਸਾਂ ਦੇ ਕਮਰੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ । ਕੜਾਕੇ ਦੀ ਗਰਮੀ ਦੇ ਮੌਸਮ ’ਚ ਜਿੱਥੇ ਏ. ਸੀ. ਤੋਂ ਬਿਨਾਂ ਕੰਮ ਕਰਨਾ ਔਖਾ ਹੋ ਜਾਂਦਾ ਹੈ, ਉੱਥੇ ਸੋਚਣ ਵਾਲੀ ਗੱਲ ਹੈ ਕਿ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਨ ਵਾਲੀਆਂ ਸਟਾਫ਼ ਨਰਸਾਂ ਗਰਮੀ ’ਚ ਕਿਵੇਂ ਕੰਮ ਕਰਦੀਆਂ ਹਨ। ਕਮਰੇ ’ਚ ਏ. ਸੀ. ਤਾਂ ਹੈ ਪਰ ਖ਼ਰਾਬ ਹੋਣ ਕਾਰਨ ਇਹ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ। ਨਾਂ ਨਾ ਛਾਪਣ ’ਤੇ ਸਟਾਫ਼ ਨਰਸ ਨੇ ਦੱਸਿਆ ਕਿ ਕਈ ਵਾਰ ਮੈਡੀਕਲ ਸੁਪਰਡੈਂਟ ਦੇ ਦਫ਼ਤਰ ’ਚ ਏ.ਸੀ. ਠੀਕ ਕਰਵਾਉਣ ਲਈ ਕਿਹਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਡਾਕਟਰ ਦੇ ਕਮਰੇ ’ਚ ਏ.ਸੀ. ਹੈ ਤਾਂ ਕੀ ਉਨ੍ਹਾਂ ਨੂੰ ਏ.ਸੀ. ਦੀ ਲੋੜ ਨਹੀਂ? ਥੱਕ ਹਾਰ 6 ਸਟਾਫ ਨਰਸਾਂ ਨੇ ਮਨ ਬਣਾ ਲਿਆ ਕਿ ਉਹ ਆਪਣੀ ਜੇਬ ’ਚੋਂ ਪੈਸੇ ਖਰਚ ਕੇ ਏ. ਸੀ. ਲਗਵਾਉਣਗੀਆਂ। 6 ਨਰਸਾਂ ਨੇ 25-25 ਸੌ ਰੁਪਏ ਪਾ ਕੇ 15 ਹਜ਼ਾਰ ਦਾ ਪੁਰਾਣਾ ਏ. ਸੀ. ਖਰੀਦ ਕੇ ਆਪਣੇ ਕਮਰੇ ’ਚ ਲਗਵਾਇਆ।

ਇਹ ਵੀ ਪੜ੍ਹੋ : ਪੰਜਾਬ ਰਾਜਪਾਲ ਵੱਲੋਂ ਵਾਰ-ਵਾਰ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੇ ਸਵਾਲ ਉਠਾਏ

ਜ਼ਿਕਰਯੋਗ ਹੈ ਕਿ ਟਰੌਮਾ ਵਾਰਡ ’ਚ ਡਾਕਟਰ ਦੇ ਕਮਰੇ ’ਚ ਵੀ ਏ. ਸੀ. ਚਾਲੂ ਨਾ ਹੋਣ ਕਾਰਨ ਉੱਥੇ ਡਿਊਟੀ ’ਤੇ ਮੌਜੂਦ ਡਾ. ਰਮਨ ਗੁਪਤਾ ਤੇ ਹੋਰ ਡਾਕਟਰਾਂ ਨੇ ਆਪਣੇ ਵੱਲੋਂ ਪੈਸੇ ਖਰਚ ਕੇ ਡਾਕਟਰ ਦੇ ਕਮਰੇ ’ਚ ਏ. ਸੀ. ਲਗਵਾਇਆ ਸੀ। ਇਸ ਦੇ ਨਾਲ ਹੀ ਇਕ ਡਾਕਟਰ ਨੇ ਆਪਣੀ ਜੇਬ ’ਚੋਂ ਖਰਚ ਕਰ ਕੇ ਐਮਰਜੈਂਸੀ ਵਾਰਡ ’ਚ ਡਾਕਟਰ ਦੇ ਕਮਰੇ ’ਚ ਏ. ਸੀ. ਲਗਵਾਇਆ ਸੀ, ਜਿਸ ਤੋਂ ਬਾਅਦ ਲੱਗਦਾ ਹੈ ਕਿ ਹਸਪਤਾਲ ’ਚ ਇਹ ਪ੍ਰਥਾ ਸ਼ੁਰੂ ਹੋ ਗਈ ਹੈ ਕਿ ਜੇਬ ’ਚੋਂ ਪੈਸੇ ਖਰਚ ਕੇ ਆਪਣਾ ਕੰਮ ਚਲਾਓ।

ਇਹ ਵੀ ਪੜ੍ਹੋ : ਪ੍ਰਸ਼ਾਸਕ ਦੇ ਸਲਾਹਕਾਰ ਦੀ ਅਗਵਾਈ ’ਚ ਬੈਠਕ, ਸਿਨੇਮਾ ਦਾ ਲਾਇਸੈਂਸ ਰੀਨਿਊ ਕਰਵਾਉਣ ਦੀ ਮਿਲੇਗੀ ਸਹੂਲਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha