ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਗਿਆ ਨਗਰ ਕੀਰਤਨ

02/08/2020 12:31:58 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਅੱਜ ਉੜਮੁੜ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਟਾਂਡਾ ਨਗਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਲਾਕੇ ਦੀਆਂ ਸਮੂਹ ਗੁਰੂ ਰਵਿਦਾਸ ਸਭਾਵਾਂ ਸ੍ਰੀ ਗੁਰੂ ਰਵਿਦਾਸ ਸਭਾ ਟਾਂਡਾ, ਦਾਰਾਪੁਰ, ਦਸ਼ਮੇਸ਼ ਨਗਰ ਟਾਂਡਾ, ਅਹੀਆਪੁਰ, ਕਟਰਾਂ ਮੁਹੱਲਾ ਉੜਮੁੜ ਸਭਾਵਾਂ ਦੇ ਨਾਲ ਨਾਲ ਡਾਕਟਰ ਬੀ. ਆਰ. ਅੰਬੇਡਕਰ ਸਭਾ ਦਸ਼ਮੇਸ਼ ਨਗਰ, ਦਲਿਤ ਯੁਵਾ ਦਲ, ਰਵਿਦਾਸੀਆ ਧਰਮ ਪ੍ਰਚਾਰ ਕਮੇਟੀ, ਸ੍ਰੀ ਗੁਰੂ ਸਿੰਘ ਸਭਾ ਦਸ਼ਮੇਸ਼ ਨਗਰ ਅਤੇ ਪਿੰਡਾਂ ਦੀਆਂ ਸਭਾਵਾਂ ਦੇ ਸਹਿਯੋਗ ਨਾਲ ਸਜਾਇਆ ਗਿਆ।

PunjabKesari
ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੜੀ ਮੁਹੱਲਾ ਉੜਮੁੜ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ 'ਚ ਸਵੇਰੇ 11 ਵਜੇ ਸ਼ੁਰੂ ਹੋਇਆ। ਇਸ ਦੌਰਾਨ ਕੀਰਤਨ ਮੰਡਲੀਆਂ ਨੇ ਗੁਰਬਾਣੀ ਦੇ ਜਾਪ ਦੇ ਨਾਲ-ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ। ਨਗਰ ਕੀਰਤਨ ਅਹੀਆਪੁਰ, ਮਾਡਲ ਟਾਊਨ, ਉੜਮੁੜ, ਦਾਰਾਪੁਰ, ਥਾਣਾ ਚੌਕ, ਦਸ਼ਮੇਸ਼ ਨਗਰ ਅਤੇ ਟਾਂਡਾ ਤੋਂ ਹੁੰਦਾ ਹੋਇਆ ਉੜਮੁੜ ਆ ਕੇ ਸਮਾਪਤ ਹੋਵੇਗਾ।


shivani attri

Content Editor

Related News