ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਸਨਮਾਨ ਸਮਾਰੋਹ 15 ਸਤੰਬਰ ਨੂੰ

08/28/2019 6:35:18 PM

ਜਲੰਧਰ (ਜ.ਬ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ’ਚ ਪੰਜਾਬ ਅਤੇ ਹਿਮਾਚਲ ’ਚ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਜਗਰਾਤਾ, ਚੌਕੀ ਅਤੇ ਘੱਟ ਤੋਂ ਘੱਟ ਸਾਲ ਤੋਂ ਲਗਾਤਾਰ ਜ਼ਰੂਰਤਮੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਣ ਵਾਲੀਆਂ ਅਤੇ ਸ਼ਹੀਦ ਪਰਿਵਾਰ ਫੰਡ ਦੇ ਜ਼ਰੀਏ ਜੰਮੂ-ਕਸ਼ਮੀਰ ’ਚ ਰਾਸ਼ਨ ਸਮੱਗਰੀ ਦੇ ਟਰੱਕ ਭੇਜਣ ਵਾਲੀਅਾਂ ਸੰਸਥਾਵਾਂ ਨੂੰ ਸਨਮਾਨਤ ਕਰਨ ਲਈ ਸਨਮਾਨ ਸਮਾਰੋਹ 15 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ।

ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਸਨਮਾਨ ਸਮਾਰੋਹ ਦੇ ਪ੍ਰਾਜੈਕਟ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਜਲੰਧਰ-ਫਗਵਾੜਾ ਜੀ. ਟੀ. ਰੋਡ ’ਤੇ ਸਥਿਤ ਹੋਟਲ ਕਲੱਬ ਕਬਾਨਾ ’ਚ ਆਯੋਜਿਤ ਹੋਣ ਵਾਲੇ ਸਨਮਾਨ ਸਮਾਰੋਹ ’ਚ ਸ਼ਾਮਲ ਹੋਣ ਵਾਲੀ ਹਰ ਸੰਸਥਾ ਨੂੰ ਇਕ ਯਾਦਗਾਰ ਚਿੰਨ੍ਹ, 3 ਵਿਅਕਤੀਆਂ ਨੂੰ ਰੋਜ਼ਾਨਾ ਜ਼ਰੂਰਤ ’ਚ ਆਉਣ ਵਾਲੀ ਸਮੱਗਰੀ ਨਾਲ ਯੁਕਤ ਇਕ ਬੈਗ ਅਤੇ ਸਨਮਾਨ ਪੱਤਰ ਦਿੱਤਾ ਜਾਵੇਗਾ। ਸਮਾਰੋਹ ’ਚ ਸ਼ਾਮਲ ਹੋਣ ਵਾਲੇ ਸਾਰੇ ਰਾਮ ਭਗਤਾਂ ਦਾ ਮੈਡੀਕਲ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਕੀਤਾ ਜਾਵੇਗਾ। ਰਾਮ ਭਗਤਾਂ ਲਈ ਸਵੇਰ ਦਾ ਨਾਸ਼ਤਾ ਅਤੇ ਦੁਪਹਿਰ ਦੇ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਸਮਾਰੋਹ ਦੇ ਸਬੰਧ ’ਚ ਵਿਸ਼ੇਸ਼ ਜਾਣਕਾਰੀ ਲਈ ਰਵੀਸ਼ ਸੁਗੰਧ ਦੇ ਫੋਨ ਨੰਬਰ 98151-59797 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਭਾਗ ਲੈਣ ਦੀਆਂ ਇੱਛੁਕ ਸੰਸਥਾਵਾਂ ਫਾਰਮ ਜਲਦੀ ਭਿਜਵਾਉਣ, ਬਿਨਾਂ ਪ੍ਰਮਾਣ ਦੇ ਫਾਰਮ ਸਵੀਕਾਰ ਨਹੀਂ ਹੋਣਗੇ
ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਹੋਟਲ ਕਲੱਬ ਕਬਾਨਾ ’ਚ ਆਯੋਜਿਤ ਕੀਤੇ ਜਾ ਰਹੇ ਸਨਮਾਨ ਸਮਾਰੋਹ ’ਚ ਇਸ ਵਾਰ ਘੱਟੋ-ਘੱਟ ਇਕ ਸਾਲ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੀਆਂ ਆ ਰਹੀਆਂ ਸੰਸਥਾਵਾਂ ਅਤੇ ਜੰਮੂ-ਕਸ਼ਮੀਰ ’ਚ ਸ਼ਹੀਦ ਪਰਿਵਾਰ ਫੰਡ ਜ਼ਰੀਏ ਰਾਸ਼ਨ ਸਮੱਗਰੀ ਭੇਜਣ ਵਾਲੀਆਂ ਸੰਸਥਾਵਾਂ ਨੂੰ ਸਨਮਾਨਤ ਕਰਨ ਦਾ ਫੈਸਲਾ ਲਿਆ ਗਿਆ ਹੈ। ਹੁਣ ਤਕ ਕਿਸੇ ਕਾਰਨ ਫਾਰਮ ਨਹੀਂ ਭੇਜ ਸਕੀਆਂ ਸੰਸਥਾਵਾਂ ਵੈੱਬ ਸਾਈਟ www.punjabkesari.in ਤੋਂ ਫਾਰਮ ਡਾਊਨਲੋਡ ਕਰ ਸਕਦੀਆਂ ਹਨ। 2 ਸਤੰਬਰ ਤਕ ਫਾਰਮ ਲਏ ਜਾਣਗੇ। ਇਸ ਉਪਰੰਤ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ। ਸੰਸਥਾਵਾਂ ਆਪਣੇ ਪ੍ਰਧਾਨ ਜਾਂ ਜਨਰਲ ਸਕੱਤਰ ਜ਼ਰੀਏ ਪ੍ਰਮਾਣ ਸਹਿਤ ਫਾਰਮ ਭਰ ਕੇ ਪੰਜਾਬ ਕੇਸਰੀ ਦੇ ਸਥਾਨਕ ਪੱਤਰਕਾਰ ਤੋਂ ਪੜਤਾਲ ਕਰਵਾ ਕੇ ਕਮੇਟੀ ਦੇ ਦਫਤਰ ਹਿੰਦ ਸਮਾਚਾਰ ਭਵਨ ਸਿਵਲ ਲਾਈਨਸ ਜਲੰਧਰ ’ਚ ਭੇਜ ਸਕਦੀਆਂ ਹਨ। ਬਿਨਾਂ ਪ੍ਰਮਾਣ ਦੇ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।

ਰਾਮ ਲੀਲਾ, ਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਦਸਹਿਰਾ, ਜਗਰਾਤਾ, ਚੌਕੀਆਂ ਦਾ ਪ੍ਰੋਗਰਾਮ ਕਰਨ ਅਤੇ ਰਾਸ਼ਨ ਵੰਡਣ ਵਾਲੀਆਂ ਸੰਸਥਾਵਾਂ ਦੇ ਹੀ ਫਾਰਮ ਹੋਣਗੇ ਸਵੀਕਾਰ
ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਅਤੇ ਪ੍ਰਾਜੈਕਟ ਡਾਇਰੈਕਟਰ ਵਰਿੰਦਰ ਸ਼ਰਮਾ ਮੁਤਾਬਕ ਸਨਮਾਨ ਸਮਾਰੋਹ ’ਚ ਸਨਮਾਨਤ ਹੋਣ ਵਾਲੀਆਂ ਸਿਰਫ ਉਨ੍ਹਾਂ ਸੰਸਥਾਵਾਂ ਦੇ ਫਾਰਮ ਸਵੀਕਾਰ ਕੀਤੇ ਜਾਣਗੇ, ਜੋ ਸੰਸਥਾਵਾਂ ਸ਼੍ਰੀ ਰਾਮ ਲੀਲਾ, ਦੁਸਹਿਰਾ, ਸ਼੍ਰੀ ਰਾਮ ਕਥਾ, ਸ਼੍ਰੀਮਦ ਭਾਗਵਤ ਕਥਾ, ਜਗਰਾਤਾ, ਚੌਕੀਆਂ ਆਦਿ ਦਾ ਆਯੋਜਨ ਕਰਦੀਆਂ ਆ ਰਹੀਆਂ ਹਨ, ਉਨ੍ਹਾਂ ਦੇ ਹੀ ਫਾਰਮ ਸਵੀਕਾਰ ਕੀਤੇ ਜਾਣਗੇ।


shivani attri

Content Editor

Related News