ਸ਼੍ਰੀ ਰਾਮਨੌਮੀ ਉਤਸਵ ਕਮੇਟੀ ਨੇ ਮਨਾਇਆ ਸ਼੍ਰੀ ਰਾਮ ਜਨਮ ਉਤਸਵ

04/22/2021 9:51:29 AM

ਜਲੰਧਰ (ਸ਼ਾਸਤਰੀ)–ਇੱਛਾ ਬੁੱਧੀ ਹੀ ਪਾਪ ਅਤੇ ਦੁੱਖਾਂ ਨੂੰ ਜਨਮ ਦਿੰਦੀ ਹੈ, ਜਿਸ ਦੇ ਜਾਲ ਵਿਚ ਫਸਦੇ ਜਾ ਰਹੇ ਇਨਸਾਨ ਦੀ ਬੁੱਧੀ ਸਿਰਫ ਇੱਛਾਵਾਂ ਦੀ ਪੂਰਤੀ ਵਿਚ ਹੀ ਲੀਨ ਹੋ ਕੇ ਮਨੁੱਖੀ ਦੇਹ ਦੇ ਅਸਲ ਟੀਚੇ ਤੋਂ ਵਾਂਝੀ ਹੋ ਕੇ ਮੁੜ 84 ਦੀ ਜੰਜਾਲ ਵਿਚ ਧੱਸ ਜਾਂਦੀ ਹੈ। ਇਹ ਵਿਚਾਰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਲਾਈ ਗਈ ਰਵਾਇਤ ਤਹਿਤ ਪ੍ਰਾਚੀਨ ਸ਼੍ਰੀ ਰਾਮ ਲੱਲਾ ਮੰਦਿਰ ਨੌਹਰੀਆਂ ਬਾਜ਼ਾਰ ਵਿਚ ਆਯੋਜਿਤ ਸ਼੍ਰੀ ਰਾਮ ਜਨਮ ਉਤਸਵ ਧਾਰਮਿਕ ਸਮਾਗਮ ਵਿਚ ਮੌਜੂਦ ਯੋਗ ਗੁਰੂ ਵਰਿੰਦਰ ਸ਼ਰਮਾ ਨੇ ਸ਼੍ਰੀ ਰਾਮ ਭਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਦੱਸਿਆ ਕਿ ਵਧ ਰਹੇ ਕੋਰੋਨਾ ਵਾਇਰਸ ਦੇ ਮਾੜੇ ਅਸਰ ਤੋਂ ਬਚਣ ਲਈ ਸ਼ਾਨਦਾਰ ਸ਼ੋਭਾ ਯਾਤਰਾ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ। ਉਨ੍ਹਾਂ ਕਿਹਾ ਕਿ ਸਾਨੂੰ ਸਾਵਧਾਨੀ ਰੱਖਣ ਦੇ ਨਾਲ-ਨਾਲ ਘਰਾਂ ਵਿਚ ਨਿੱਤ ਹਵਨ-ਯੱਗ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਸ ਮਹਾਮਾਰੀ ਦਾ ਜਲਦ ਅੰਤ ਹੋ ਸਕੇ।

ਇਸ ਮੌਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ (ਪ੍ਰਧਾਨ ਸ਼੍ਰੀ ਰਾਮਨੌਮੀ ਉਤਸਵ ਕਮੇਟੀ) ਮੁੱਖ ਮਹਿਮਾਨ ਵਜੋਂ ਮੌਜੂਦ ਸਨ, ਜਿਨ੍ਹਾਂ ਦਾ ਮੰਦਿਰ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਬੀਤੇ ਦਿਨੀਂ ਰੱਖੇ ਗਏ ਸ਼੍ਰੀ ਰਾਮ ਚਰਿਤ ਮਾਨਸ ਪਾਠ ਨੂੰ ਵਿਸ਼ਰਾਮ ਦਿੱਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵਿਵੇਕ ਖੰਨਾ (ਖਜ਼ਾਨਚੀ), ਬ੍ਰਿਜੇਸ਼ ਚੋਪੜਾ, ਨਵਲ ਕਿਸ਼ੋਰ ਕੰਬੋਜ, ਤਰਸੇਮ ਕਪੂਰ, ਪ੍ਰਿੰਸ ਗਰੋਵਰ, ਰਮੇਸ਼ ਸਹਿਗਲ ਆਦਿ ਨੇ ਸੇਵਾਵਾਂ ਪ੍ਰਦਾਨ ਕੀਤੀਆਂ।

shivani attri

This news is Content Editor shivani attri