ਦੇਸ਼ ਦੀ ਏਕਤਾ ਅਖੰਡਤਾ ਲਈ ਤਿਆਰ ਰਹਿਣਾ ਹੋਵੇਗਾ : ਧਰਮਸੌਤ

12/16/2019 2:53:28 PM

ਜਲੰਧਰ (ਪਾਂਡੇ)— ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਦੇਸ਼ ਨੂੰ ਪਿਆਰ ਕਰਨ ਵਾਲੇ ਜਾਤ-ਪਾਤ ਨਹੀਂ ਦੇਖਦੇ। ਜੋ ਲੋਕ ਜਾਤ-ਪਾਤ ਦੀ ਗੱਲ ਕਰਦੇ ਹਨ, ਜੋ ਏਕਤਾ ਰੂਪੀ ਗੁਲਦਸਤੇ ਨੂੰ ਤੋੜਨਾ ਚਾਹੁੰਦੇ ਹਨ, ਸਾਨੂੰ ਉਨ੍ਹਾਂ ਤੋਂ ਸਾਵਧਾਨ ਰਹਿਣਾ ਪਏਗਾ। ਸਾਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਚਾਉਣ ਦੇ ਲਈ ਹਮੇਸ਼ਾ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਦਵਾਈ ਅਤੇ ਪੜ੍ਹਾਈ ਦਾ ਸਿਸਟਮ ਸਰਕਾਰ ਠੀਕ ਨਹੀਂ ਕਰੇਗੀ, ਉਦੋਂ ਤਕ ਦੇਸ਼ ਦਾ ਅੱਗੇ ਵਧਣਾ ਮੁਸ਼ਕਲ ਹੈ। ਵਜ਼ੀਫਾ ਵੰਡ ਸਮਾਰੋਹ 'ਚ ਪਹੁੰਚੇ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਰਲਗਡ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨੇਤਾਵਾਂ ਨੂੰ ਸੋਚਣਾ ਪਏਗਾ ਅਤੇ ਜਾਤ-ਪਾਤ ਨੂੰ ਛੱਡਣਾ ਪਏਗਾ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਅਤੇ ਦੇਸ਼ ਦੀ ਕਿਸਮਤ ਹਨ। ਗਰੀਬ, ਅਮੀਰ ਦੇਸ਼ ਦੀ ਦੌਲਤ ਹਨ।

ਉਨ੍ਹਾਂ ਕਿਹਾ ਕਿ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ, ਉਦੋਂ ਸਾਡੇ ਨੌਜਵਾਨ ਭਰਾ ਬਾਰਡਰ 'ਤੇ ਦੁਸ਼ਮਣਾਂ ਦੀਆਂ ਗੋਲੀਆਂ ਖਾ ਕੇ ਦੇਸ਼ ਦੀ ਖਾਤਰ ਸ਼ਹੀਦ ਹੋ ਜਾਂਦੇ ਹਨ। ਦੇਸ਼ ਦੇ ਲਈ ਅਸੀਂ ਅਜਿਹੇ ਹੀ ਸੂਰਵੀਰ ਬਣਨਾ ਹੈ ਅਤੇ ਅਜਿਹੇ ਸੂਰਵੀਰਾਂ ਨੂੰ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਜੀ, ਜੋ ਡਿਗੇ ਹੋਇਆਂ ਨੂੰ ਉਠਾਉਂਦੇ ਹਨ, ਪਿਆਸੇ ਨੂੰ ਪਾਣੀ ਪਿਲਾਉਂਦੇ ਹਨ ਅਤੇ ਦੂਜਿਆਂ ਦੇ ਦਰਦ ਨੂੰ ਸਮਝਦੇ ਹਨ, ਨੇ ਸਰਹੱਦੀ ਇਲਾਕਿਆਂ 'ਚ ਪੀੜਤ ਪਰਿਵਾਰਾਂ ਦੇ ਲਈ ਜੰਮੂ-ਕਸ਼ਮੀਰ ਦੇ ਲਈ ਤਿੰਨ ਟਰੱਕ ਰਾਸ਼ਨ ਸਮੱਗਰੀ ਦੇ ਰਵਾਨਾ ਕੀਤੇ ਹਨ, ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਚੋਪੜਾ ਪਰਿਵਾਰ ਨੇ ਜੋ ਕੁਰਬਾਨੀਆਂ ਦਿੱਤੀਆਂ ਹਨ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।

ਹਰ ਧਰਮ ਦੇ ਇਨਸਾਨ ਨਾਲ ਪਿਆਰ ਕਰਨਾ ਚਾਹੀਦਾ ਹੈ : ਮਜੀਠੀਆ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਾਨੂੰ ਹਰ ਧਰਮ ਦੇ ਇਨਸਾਨ ਨਾਲ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਵਨ 'ਚ ਚੰਗਾ ਇਨਸਾਨ ਬਣਨ ਲਈ ਪੜ੍ਹਾਈ-ਲਿਖਾਈ ਜ਼ਰੂਰੀ ਹੈ। ਇਸ ਦੇ ਨਾਲ ਹੀ ਸਮਾਜਿਕ ਸੱਭਿਅਤਾ ਵੀ ਬਹੁਤ ਜ਼ਰੂਰੀ ਹੈ। ਜੇਕਰ ਪੜ੍ਹ-ਲਿਖ ਕੇ ਸਮਾਜਿਕ ਸੱਭਿਅਤਾ ਨਹੀਂ ਆਈ, ਵਿਵਹਾਰ ਠੀਕ ਨਹੀਂ ਹੋਇਆ ਤਾਂ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦ ਉਸ ਪਰਮਪਿਤਾ ਪ੍ਰਮੇਸ਼ਵਰ ਦੇ ਘਰ ਜਾਣਾ ਪਏਗਾ ਤਾਂ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਕਿੰਨਾ ਪੜ੍ਹੇ ਹੋ ਜਾਂ ਤੁਹਾਡੇ ਕੋਲ ਪੈਸਾ ਬਹੁਤ ਸੀ। ਉਥੇ ਕਰਮਾਂ ਦੀ ਗੱਲ ਹੋਣੀ ਹੈ। ਉਨ੍ਹਾਂ ਕਿਹਾ ਕਿ ਅੱਜ ਰਾਜਨੀਤਕ ਨੇਤਾ ਆਪਣੀ ਡਿਊਟੀ 'ਚ ਫੇਲ ਹੋ ਗਿਆ। ਇਸ ਮੌਕੇ 'ਤੇ ਸ੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੂੰ ਕਮੇਟੀ ਵੱਲੋਂ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਵਜ਼ੀਫਾ ਵੰਡ ਸਮਾਰੋਹ ਦੇ 19 ਸਾਲ ਪੂਰੇ ਹੋਣ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਲੋਕਾਂ ਦੀ ਮੁਸਕੁਰਾਹਟ ਬਣ ਗਏ ਹਨ।

ਖੂਨ, ਅੱਖਾਂ ਦੇ ਦਾਨ ਤੋਂ ਵੱਡਾ ਸਿੱਖਿਆ ਦਾ ਦਾਨ ਹੈ : ਬਲਬੀਰ ਸਿੰਘ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ 'ਚ ਖੂਨਦਾਨ, ਅੱਖਾਂ ਦਾਨ ਆਦਿ ਕੀਤੇ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਦਾਨਾਂ ਤੋਂ ਬਹੁਤ ਵੱਡਾ ਦਾਨ ਸਿੱਖਿਆ ਦਾ ਦਾਨ ਹੈ। ਸਿੱਖਿਆ 'ਚ ਲੋੜਵੰਦਾਂ ਨੂੰ ਸਹਿਯੋਗ ਕਰਨਾ ਸੱਚਮੁੱਚ ਬਹੁਤ ਵੱਡਾ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਆਪਣੀ ਕਲਮ ਅਤੇ ਅਖਬਾਰ ਦੇ ਰਾਹੀਂ ਜਿਸ ਤਰ੍ਹਾਂ ਸਮਾਜਸੇਵਾ ਦਾ ਕਾਰਜ ਕਰ ਰਹੇ ਹਨ, ਅਸਲ 'ਚ ਵਧਾਈ ਦੇ ਪਾਤਰ ਹਨ।

shivani attri

This news is Content Editor shivani attri