ਫ਼ੌਜੀ ਕੰਟੀਨ ਤੋਂ ਸਾਮਾਨ ਸਸਤਾ ਦਿਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਮੁੱਖ ਮੁਲਜ਼ਮ ਸਣੇ ਦੋ ਗ੍ਰਿਫ਼ਤਾਰ

11/01/2021 1:16:21 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਜ਼ਿਲ੍ਹਾ ਪੁਲਸ ਮੁਖੀ ਡਾ. ਵਿਵੇਕਸ਼ੀਲ ਸੋਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਦੀ ਨਿਗਰਾਨੀ ਹੇਠ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਸੁਮਿਤ ਮੋਚ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਲੋਕਾਂ ਨੂੰ ਆਰਮੀ ਕੰਟੀਨ ਤੋਂ ਸਸਤਾ ਸਾਮਾਨ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦੇ ਮੁੱਖ ਦੋਸ਼ੀ ਅਤੇ ਉਸ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। 

ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ

ਇਸ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਰਮਿੰਦਰ ਸਿੰਘ ਕਾਹਲੋਂ ਵੱਲੋਂ ਐਤਵਾਰ ਪੁਲਸ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਏ. ਐੱਸ. ਆਈ. ਕੇਵਲ ਸਿੰਘ ਦੀ ਅਗਵਾਈ ਹੇਠ ਬੱਸ ਅੱਡਾ ਸਰਸਾ ਨੰਗਲ ਵਿਖੇ ਮੌਜੂਦ ਸੀ ਤਾਂ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਇਲਾਕੇ ਅੰਦਰ ਆਰਮੀ ਕੰਟੀਨ ਤੋਂ ਸਸਤਾ ਸਾਮਾਨ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਜਿਸ ਵਿਚ ਰਣਜੀਤ ਸਿੰਘ ਪੁੱਤਰ ਸਰੈਣ ਸਿੰਘ ਵਾਸੀ ਪਿੰਡ ਚੱਕ ਮਹਿਰਾ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ, ਸੰਦੀਪ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਰਾਮੂਵਾਲ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ , ਗੁਰਲਾਲ ਸਿੰਘ ਪੁਲਸ ਮੁਲਾਜ਼ਮ, ਲਾਲੀ ਰਈਆ ਪੁਲਸ ਮੁਲਾਜ਼ਮ, ਪ੍ਰਧਾਨ ਰਣੀਕੇ ਬਾਗ ਅੰਮ੍ਰਿਤਸਰ ,ਹਰਦੀਪ ਸਿੰਘ ਇਨ੍ਹਾਂ ਵਿਅਕਤੀਆਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਕਰਿਆਨੇ ਦੀਆਂ ਦੁਕਾਨਾਂ ਹਲਵਾਈਆਂ ਦੀਆਂ ਦੁਕਾਨਾਂ ਦੇ ਅੱਗੇ ਰੈਕੀ ਕਰਕੇ ਮੋਬਾਈਲ ਨੰਬਰ ਨੋਟ ਕਰ ਲੈਂਦੇ ਹਨ ਅਤੇ ਫਿਰ ਉਨ੍ਹਾਂ ਨੰਬਰਾਂ ਉਪਰ ਰਣਜੀਤ ਸਿੰਘ ਪੁੱਤਰ ਸਰੈਣ ਸਿੰਘ ਅਤੇ ਸੰਦੀਪ ਸਿੰਘ ਇਨ੍ਹਾਂ ਨੰਬਰਾਂ ਉਪਰ ਫੋਨ ਕਰਕੇ ਕਹਿੰਦੇ ਹਨ ਕਿ ਅਸੀਂ ਫ਼ੌਜੀ ਕੰਟੀਨ ਦੇ ਕਰਮਚਾਰੀ ਹਾਂ। ਜੇਕਰ ਤੁਹਾਨੂੰ ਪਰਚੂਨ ਸਾਮਾਨ ਦੀ ਜ਼ਰੂਰਤ ਹੈ ਤਾਂ ਸਸਤੇ ਰੇਟ 'ਤੇ ਦੁਆ ਦਿੰਦੇ ਆਂ, ਫਿਰ ਉਨ੍ਹਾਂ ਨੂੰ ਗੱਲਾਂ ਵਿੱਚ ਲਗਾ ਕੇ ਆਪਣੇ ਜਾਲ ਵਿਚ ਫਸਾ ਕੇ ਪਰਚੂਨ ਦਾ ਸਾਮਾਨ ਦਿਵਾਉਣ ਦੇ ਬਹਾਨੇ ਕਿਤੇ ਬਾਹਰ ਜਗ੍ਹਾ ’ਤੇ ਬੁਲਾ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਇਕ ਲੱਖ ਰੁਪਏ ਦੇ ਕਰੀਬ ਦਾ ਸਾਮਾਨ ਹੈ ਤੁਸੀਂ ਇਕ ਲੱਖ ਰੁਪਏ ਦਾ ਇੰਤਜ਼ਾਮ ਕਰ ਕੇ ਲੈ ਆਓ। 

ਇਹ ਵੀ ਪੜ੍ਹੋ: ਜਲੰਧਰ: ਕੌਂਸਲਰਾਂ ਨੇ CM ਚੰਨੀ ਕੋਲੋਂ ਮੰਗੀ 50 ਹਜ਼ਾਰ ਰੁਪਏ ਮਹੀਨਾ ਤਨਖ਼ਾਹ, ਨਾਲ ਰੱਖੀ ਇਕ ਇਹ ਮੰਗ

ਇਹ ਵਿਅਕਤੀ ਆਪਣੇ ਮਗਰ ਇਕ ਹੋਰ ਗੱਡੀ ਰੱਖਦੇ ਸਨ, ਜਿਸ ਵਿੱਚ ਤਿੰਨ-ਚਾਰ ਵਿਅਕਤੀ ਹੁੰਦੇ ਸਨ ਅਤੇ ਉਹ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸਦੇ ਸਨ ਅਤੇ ਜਦੋਂ ਵਿਅਕਤੀ ਸਾਮਾਨ ਲੈਣ ਜਾਂਦਾ ਹੈ ਤਾਂ ਉਸ ਸਮੇਂ ਦੂਸਰੀ ਗੱਡੀ ਵਿੱਚ ਪੁਲਸ ਮੁਲਾਜ਼ਮ ਬਣਕੇ ਆਉਣ ਵਾਲੇ ਵਿਅਕਤੀ ਰਣਜੀਤ ਸਿੰਘ ਅਤੇ ਸੰਦੀਪ ਸਿੰਘ ਸਮੇਤ ਗਾਹਕ ਨੂੰ ਫੜ ਲੈਂਦੇ ਸਨ, ਫਿਰ ਗਾਹਕ ਤੋਂ ਪੈਸੇ ਖੋਹ ਕੇ ਉਸ ਨੂੰ ਡਰਾ ਧਮਕਾ ਕੇ ਉਥੇ ਛੱਡ ਕੇ ਦੌਡ਼ ਜਾਂਦੇ ਸਨ। 

PunjabKesari

ਇਹ ਗਾਹਕਾਂ ਕੋਲੋਂ ਉਨ੍ਹਾਂ ਦਾ ਆਧਾਰ ਕਾਰਡ ਅਤੇ ਹੋਰ ਸਾਮਾਨ ਵੀ ਲੈ ਜਾਂਦੇ ਸਨ ਅਤੇ ਉਕਤ ਵਿਅਕਤੀਆਂ ਵੱਲੋਂ ਇਲਾਕੇ ਅੰਦਰ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ। ਕੁਝ ਦਿਨ ਪਹਿਲਾਂ ਵੀ ਇਨ੍ਹਾਂ ਵਿਅਕਤੀਆਂ ਨੇ ਸੁਖਦੇਵ ਕਰਿਆਨਾ ਸਟੋਰ ਨੂਰਪੁਰ ਬੇਦੀ ਦੇ ਮਾਲਕ ਸੁਖਦੇਵ ਸਿੰਘ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਪਾਸੋਂ (ਇੱਕ ਲੱਖ ਦੱਸ ਹਜ਼ਾਰ ਰੁਪਏ) ਦੀ ਠੱਗੀ ਮਾਰੀ ਹੈ ਅਤੇ ਇਹ ਵਿਅਕਤੀ ਕਾਰ ਮਾਰਕਾ ਸਵਿਫਟ ਚਿੱਟੇ ਰੰਗ ਜਿਸ ਦਾ ਅਸਲੀ ਨੰਬਰ ਪੀ. ਬੀ. 07 ਬੀ. ਜੇ 8846 ਹੈ ਪਰ ਉਸ 'ਤੇ ਅੱਜ ਜਾਅਲੀ ਨੰਬਰ ਪੀ. ਬੀ. 35 ਡਬਲਿਊ 4159 ਲਗਾਇਆ ਹੋਇਆ ਹੈ ਅਤੇ ਰੋਪੜ ਸਾਈਡ ਤੋਂ ਆ ਰਹੇ ਹਨ। ਇਲਾਕੇ ਅੰਦਰ ਕਿਸੇ ਹੋਰ ਵਿਅਕਤੀ ਨਾਲ ਠੱਗੀ ਮਾਰਨ ਦੀ ਨੀਅਤ ਵਿੱਚ ਹਨ ਅਗਰ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਕਤ ਵਿਅਕਤੀਆਂ ਨੂੰ ਸਮੇਤ ਕਾਰ ਕਾਬੂ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਜਲੰਧਰ: ਸੁਰਜੀਤ ਹਾਕੀ ਸਟੇਡੀਅਮ ਪੁੱਜੇ CM ਚੰਨੀ, ਬੱਚਿਆਂ ਨਾਲ ਖਿੱਚਵਾਈਆਂ ਤਸਵੀਰਾਂ

ਮੁਖ਼ਬਰ ਦੀ ਇਤਲਾਹ ਭਰੋਸੇਯੋਗ ਅਤੇ ਪੱਕੀ ਹੋਣ ਕਰਕੇ ਉਕਤ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਖ਼ਿਲਾਫ਼ ਜੁਰਮ 420,482,170,171,120 ਬੀ, ਆਈ. ਪੀ. ਸੀ. ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਾਕੇ ਦੌਰਾਨ ਮਾਰਕਾ ਸਵਿੱਫਟ ਕਾਰ ਵਿੱਚੋਂ ਦੋਸ਼ੀ ਸੰਦੀਪ ਸਿੰਘ ਵਾਸੀ ਰਾਮੂਵਾਲ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਦੋਸ਼ੀ ਰਣਜੀਤ ਸਿੰਘ ਵਾਸੀ ਚੱਕ ਮਹਿਰਾ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੌਕੇ 'ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਨ੍ਹਾਂ ਵਿਅਕਤੀਆਂ ਨੇ ਗੁਰਦਾਸਪੁਰ, ਨਵਾਂ ਸ਼ਹਿਰ ,ਪਠਾਨਕੋਟ ਜ਼ਿਲ੍ਹਿਆਂ ਤੋਂ ਇਲਾਵਾ ਥਾਣਾ ਨੌਸ਼ਹਿਰਾ ਏਰੀਏ ਵਿਚ ਇਕ ਵਿਅਕਤੀ ਪਾਸੋਂ (ਡੇਢ ਲੱਖ ਰੁਪਏ) ਦੀ ਠੱਗੀ ਅਤੇ ਪਿੰਡ ਮੌਠਾਪੁਰ ਥਾਣਾ ਨੂਰਪੁਰ ਬੇਦੀ ਦੇ ਸੁਖਦੇਵ ਸਿੰਘ ਪਾਸੋਂ (ਇਕ ਲੱਖ ਦੱਸ ਹਜ਼ਾਰ ਰੁਪਏ) ਦੀ ਠੱਗੀ, ਬੇਲਾ ਬਹਿਰਾਮਪੁਰ ਦੇ ਕਰਿਆਨਾ ਮਾਲਕ ਪਾਸੋਂ ਰੋਪੜ ਕਚਹਿਰੀਆਂ ਸਾਹਮਣੇ (ਦੋ ਲੱਖ ਰੁਪਏ ਦੀ ਠੱਗੀ ਅਤੇ ਸੋਨੇ ਦੀ ਚੇਨ ਖੋਹੀ ,ਇਸ ਤੋਂ ਇਲਾਵਾ ਨਦੌਣ ਹਿਮਾਚਲ ਪ੍ਰਦੇਸ਼ ਤੋਂ ਇਕ ਕਰਿਆਨਾ ਵਪਾਰੀ ਤੋਂ 65000 ਰੁਪਏ ਦੀ ਠੱਗੀ ,ਅੰਬ ਹਿਮਾਚਲ ਪ੍ਰਦੇਸ਼ ਤੋਂ ਇਕ ਹਲਵਾਈ ਤੋਂ 35000/ ਰੁਪਏ ਦੀ ਠੱਗੀ ਮਾਰਨ ਦਾ ਜੁਰਮ ਕਬੂਲ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਸ਼ਹੀਦ ਸਿਪਾਹੀ ਮਨਜੀਤ ਸਿੰਘ ਦੇ ਪਰਿਵਾਰ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ


shivani attri

Content Editor

Related News