ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿਗਰਟ ਪੀਣ ਦੀ ਘਟਨਾ, ਬਹੁਤ ਮੰਦਭਾਗੀ: ਨਿਮਿਸ਼ਾ ਮਹਿਤਾ

09/14/2021 6:20:28 PM

ਗੜ੍ਹਸ਼ੰਕਰ: 13 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੁਧਿਆਣਾ ਦੇ ਵਾਸੀ ਪਰਮਜੀਤ ਸਿੰਘ ਵਲੋਂ ਗੁਰਦੁਆਰਾ ਸਾਹਿਬ ’ਚ  ਸਿਗਰਟ ਪੀਣ ਅਤੇ ਸਿਗਰਟ ਸਿੱਟਣ ਦੀ ਘਟਨਾ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਨੇ ਕੀਤਾ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਪੰਜਾਬ ਦਾ ਸੁਖਾਵਾਂ ਮਾਹੌਲ ਖ਼ਰਾਬ ਕਰਨ ਦਾ ਕੌਝੀ ਸਾਜਿਸ਼ ਦਾ ਹਿੱਸਾ ਹੋ ਸਕਦੀ ਹੈ। ਤਾਂ ਇਸ ਘਟਨਾ ਦੀ ਤਫ਼ਤੀਸ਼ ਅਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖ਼ਸ ਪਰਮਜੀਤ ਸਿੰਘ ਬਾਰੇ ਪੁਲਸ ਵਿਭਾਗ ਵਲੋਂ ਸੰਜੀਦਗੀ ਨਾਲ ਘੋਖ਼ ਕੀਤੀ ਜਾ ਰਹੀ ਹੈ।

PunjabKesari

ਨਿਮਿਸ਼ਾ ਮਹਿਤਾ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ’ਚ ਚੈਕਿੰਗ ਦੇ ਉਪਰੰਤ ਹੀ ਲੋਕਾਂ ਨੂੰ ਅੰਦਰ ਦਾਖ਼ਲ ਹੋਣ ਦਿੱਤਾ ਜਾਵੇ। ਤਾਂ ਜੋ ਕੋਈ ਵੀ ਗਲਤ ਅਨਸਰ ਅਜਿਹੀ ਬੇਅਦਬੀ ਦੁਬਾਰਾ ਨਾ ਕਰ ਸਕੇ। ਆਪਣੇ ਸਾਥੀਆਂ ਨਾਲ ਗੜ੍ਹਸ਼ੰਕਰ ਤੋਂ ਗੁਰਦੁਆਰਾ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪਹੁੰਚੀ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਵਲੋਂ ਗੁਲਾਬਾਂ ਦੇ ਫੁੱਲ ਮਲਾਵਾਂ ਅਤੇ ਗੁਰੂ ਘਰ ’ਚ ਸਪਰੇਅ ਲਈ ਇੱਤਰ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਧਰਮ ’ਚ ਆਸਥਾ ਰੱਖਣ ਵਾਲੇ ਸਾਰੇ ਸ਼ਰਧਾਲੂਆਂ ਦੇ ਮਨ ’ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ ਅਤੇ ਉਨ੍ਹਾਂ ਦੇ ਮਨਾਂ ’ਚ ਉਦੋਂ ਤੱਕ ਬੇਚੈਨੀ ਰਹੇਗੀ ਜਦੋਂ ਤੱਕ ਇਸ ਘਟਨਾ ਦਾ ਸੱਚ ਸਾਹਮਣੇ ਨਹੀਂ ਆਉਂਦਾ। ਕਾਂਗਰਸੀ ਆਗੂ ਨਿਮਿਸ਼ਾ ਨੇ ਕਿਹਾ ਕਿ ਦੋਸ਼ੀ ਨੂੰ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਉਮੀਦ ਹੈ ਕਿ ਜਲਦ ਇਸ ਦਾ ਸੱਚ ਸਾਹਮਣੇ ਆਵੇਗਾ ਅਤੇ ਕਾਂਗਰਸ ਰਾਜ਼ ’ਚ ਅਜਿਹਾ ਕਰਨ ਵਾਲੇ ਕਿਸੇ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ।


Shyna

Content Editor

Related News