ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮੂਨਕਾਂ ਵੱਲੋਂ ਕਰਵਾਇਆ ਗਿਆ ਕੀਰਤਨ ਦਰਬਾਰ

11/19/2020 1:04:55 PM

ਟਾਂਡਾ ਉੜਮੁੜ (ਜਸਵਿੰਦਰ, ਮੋਮੀ)— ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮੂਨਕ ਖੁਰਦ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ  ਕੀਰਤਨ ਦਰਬਾਰ ਸਫਲਤਾ ਪੂਰਵਕ ਸੰਪੰਨ ਹੋਇਆ। ਸਵੇਰੇ 10 ਵਜੇ ਬੀਬੀਆਂ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ 'ਚ ਜਥੇਦਾਰ ਭਾਈ ਮਲਕੀਤ ਸਿੰਘ ਮੂਨਕਾਂ ਵਾਲੇ ਭਾਈ ਅਮਰਜੀਤ ਸਿੰਘ ਮੂਨਕਾਂ ਵਾਲੇ ਅਤੇ ਭਾਈ ਸੁਖਵੀਰ ਸਿੰਘ ਚੌਹਾਨ ਦੇ ਢਾਡੀ ਜਥੇ ਨੇ ਵਾਰਾਂ ਗਾ ਕੇ ਜਿੱਥੇ ਸੰਗਤਾਂ ਦੇ ਸਨਮੁਖ ਹੋਇਆ।

ਇਹ ਵੀ ਪੜ੍ਹੋ: ਗਲਵਾਨ ਘਾਟੀ ’ਚ ਸ਼ਹੀਦ ਹੋਏ 3 ਅਣਵਿਆਹੇ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਇਸ ਕੀਰਤਨ ਦਰਬਾਰ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਜੀ ਅਤੇ ਭਾਈ ਲਖਵਿੰਦਰ ਸਿੰਘ ਜੀ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦਾਂ ਨਾਲ ਨਿਹਾਲ ਕੀਤਾ। ਅੰਤ 'ਚ ਉੱਘੇ ਗਿਆਨੀ ਭਾਈ ਪਿੰਦਰਪਾਲ ਸਿੰਘ ਜੀ ਨੇ ਆਪਣੀ ਕਥਾ ਦੁਆਰਾ ਸੰਗਤਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਕੀਰਤਨ ਦਰਬਾਰ ਦੌਰਾਨ ਜਿੱਥੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਜੀ ਦੀ ਤਰਫ ਤੋਂ ਉਨ੍ਹਾਂ ਦੇ ਸਿੰਘਾਂ ਦਾ ਜਥਾ, ਬਾਬਾ ਕੁਲਦੀਪ ਸਿੰਘ ਟਾਹਲੀ ਸਾਹਿਬ ਨੇ ਹਾਜ਼ਰੀ ਭਰੀ ਉਥੇ ਸੰਤ ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ  ਇਸ ਸਮਾਗਮ ਦੌਰਾਨ ਪਹੁੰਚੇ ਸੰਤ ਮਹਾਂਪੁਰਸ਼ਾਂ ਰਾਗੀ ਢਾਡੀ ਜਥਿਆਂ ਅਤੇ ਪਹੁੰਚੀਆਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

ਅਖੀਰ 'ਚ ਪਹੁੰਚੇ ਜਥਿਆਂ ਅਤੇ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਦਾ ਕਮੇਟੀ ਦੇ ਪ੍ਰਧਾਨ ਸਰਦਾਰ ਤੀਰਥ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੁਮਿਕਾ ਸੁਖਵਿੰਦਰ ਸਿੰਘ ਮੂਨਕ ਤੇ ਸਰਬਜੀਤ ਸਿੰਘ ਮੋਮੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਬੁੱਲੋਵਾਲ ਤੇ ਨਵਾਂਸ਼ਹਿਰ ’ਚ ਲਿਖੇ ਮਿਲੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ
ਇਸ ਸਮਾਗਮ ਦੌਰਾਨ ਮਨਜੀਤ ਸਿੰਘ ਦਸੂਹਾ ਅਰਵਿੰਦਰ ਸਿੰਘ ਰਸੂਲਪੁਰ ਜਸਵੀਰ ਸਿੰਘ ਰਾਜਾ ਹਰਮੀਤ ਸਿੰਘ ਔਲਖ ਕਰਮਵੀਰ ਸਿੰਘ ਘੁੰਮਣ ਦੀਪਕ ਬਹਿਲ  ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਸੁਖਵਿੰਦਰ ਸਿੰਘ ਅਰੋੜਾ ਡਾ. ਕੇ. ਆਰ. ਬਾਲੀ  ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਸਰਪੰਚ ਤੀਰਥ ਸਿੰਘ ਪਰਮਜੀਤ ਸਿੰਘ ਪੰਮੀ ਅਮਰਜੀਤ ਸਿੰਘ ਅਰਵਿੰਦਰ ਸਿੰਘ ਗੁਰਦੀਪ ਸਿੰਘ ਦੀਪਾ ਮਲਕੀਤ ਸਿੰਘ ਪੱਪੂ ਜਸਵੀਰ ਸਿੰਘ  ਗੋਲਡੀ ਸਰਪੰਚ ਜ਼ਿਆਦਾ ਦਵਿੰਦਰ ਸਿੰਘ ਮਾਸਟਰ ਦਰਬਾਰਾ ਸਿੰਘ ਸ਼ਾਮ ਸਿੰਘ ਗੁਰਦੀਪ ਸਿੰਘ ਬਹਾਦਰ ਸਿੰਘ ਗੁਰਨਾਮ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।
ਇਹ ਵੀ ਪੜ੍ਹੋ: ਮਾਂ ਦੇ ਸਸਕਾਰ ’ਤੇ ਪੁੱਤਾਂ ਦੀ ਕਰਤੂਤ, ਸ਼ਮਸ਼ਾਨਘਾਟ ਨੂੰ ਬਣਾਇਆ ਜੰਗਦਾ ਮੈਦਾਨ, ਲੱਕੜਾਂ ਚੁੱਕ-ਚੁੱਕ ਮਾਰੀਆਂ
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼

shivani attri

This news is Content Editor shivani attri