ਸ੍ਰੀ ਚਮਕੌਰ ਸਾਹਿਬ 'ਚ ਬਜ਼ੁਰਗ ਨੂੰ ਹੋਇਆ ਕੋਰੋਨਾ, ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 7

06/13/2020 10:43:09 AM

ਰੂਪਨਗਰ,(ਸੱਜਣ ਸੈਣੀ) : ਜ਼ਿਲਾ ਰੂਪਨਗਰ ਦੀ ਸਬ ਡਵੀਜ਼ਨ ਸ੍ਰੀ ਚਮਕੌਰ ਸਾਹਿਬ ਦੇ ਕਸਬਾ ਬੇਲਾ 'ਚ ਇੱਕ 74 ਸਾਲ ਦੇ ਬਜ਼ੁਰਗ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜ਼ਿਲੇ 'ਚ 1 ਹੋਰ ਨਵਾਂ ਕੇਸ ਆਉਣ ਨਾਲ ਕੁੱਲ ਐਕਟਿਵ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਗਿਣਤੀ 7 ਹੋ ਗਈ ਹੈ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਨੇ ਦਿੱਤੀ।  ਉਨ੍ਹਾਂ ਦੱਸਿਆ ਕਿ ਉਕਤ ਪ੍ਰਭਾਵਿਤ ਦਾ ਪੁੱਤਰ 4-5 ਜੂਨ ਨੂੰ ਦਿੱਲੀ ਤੋਂ ਪਰਤਿਆ ਸੀ, ਜਿਸ ਕਾਰਨ ਉਸ ਦੇ ਪਿਤਾ ਦੇ ਅੱਜ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨੂੰ ਗਿਆਨ ਸਾਗਰ ਮੈਡੀਕਲ ਕਾਲਜ 'ਚ ਭੇਜਿਆ ਗਿਆ ਹੈ, ਜਿੱਥੇ ਇਨ੍ਹਾਂ ਦਾ ਇਲਾਜ ਚੱਲੇਗਾ। 

ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਅੱਜ ਤੱਕ 6341 ਰਿਪੋਰਟਾਂ ਪ੍ਰਾਪਤ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ 5918 ਨੈਗੇਟਿਵ ਆਈਆਂ ਸਨ। ਇਨ੍ਹਾਂ 'ਚੋਂ 70 ਜਣੇ ਕੋਰੋਨਾ ਤੋਂ ਮੁਕਤੀ ਪਾ ਕੇ ਘਰੋਂ-ਘਰ ਜਾ ਚੁੱਕੇ ਹਨ ਅਤੇ 1 ਮਰੀਜ਼ ਦੀ ਮਾਰਚ ਮਹੀਨੇ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਹੁਣ ਜ਼ਿਲੇ 'ਚ ਕੁੱਲ 7 ਵਿਅਕਤੀ ਕੋਰੋਨਾ ਤੋਂ ਪੀੜਤ ਹਨ, ਜੋ ਜੇਰੇ ਇਲਾਜ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦਾ ਅੱਜ ਤੱਕ ਕੋਈ ਪੱਕਾ ਇਲਾਜ ਨਹੀਂ ਹੈ ਪਰ ਸਾਵਧਾਨੀ ਨਾਲ ਹੀ ਇਸ ਤੋਂ ਬਚਾਅ ਹੋ ਸਕਦਾ ਹੈ। 
 

Deepak Kumar

This news is Content Editor Deepak Kumar