'ਸ਼ਬਦ ਗੁਰੂ ਯਾਤਰਾ' ਅਗਲੇ ਪੜਾਅ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ

03/24/2019 5:15:27 PM

ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਸੀ ਅਤੇ ਮਿਤੀ 16 ਮਾਰਚ ਨੂੰ ਖਾਲਸੇ ਦਾ ਜਨਮ ਸਥਾਨ ਸ੍ਰੀ ਆਨੰਦਪੁਰ ਸਹਿਬ ਵਿਖੇ ਪਹੁੰਚੀ ਸੀ। ਅੱਜ ਯਾਨੀ 24 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਇਹ ਯਾਤਰਾ ਆਪਣੇ ਅਗਲੇ ਪੜਾਅ ਦੇ ਲਈ ਦੋਬਾਰਾ ਸ਼ੁਰੂ ਹੋਈ।

ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਇਹ ਯਾਤਰਾ ਮੁੜ ਆਪਣੇ ਅਗਲੇ ਪੜਾਅ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਦੇ 'ਚੋਂ ਹੁੰਦੀ ਹੋਈ ਪਿੰਡ ਅਗੰਮਪੁਰ ,ਸੰਗਤਪੁਰ ਝੱਜ ਚੌਕ, ਨੂਰਪੁਰਬੇਦੀ ਦੇ ਵੱਖ-ਵੱਖ ਪਿੰਡਾਂ 'ਚ ਹੁੰਦੀ ਹੋਈ ਬਲਾਚੌਰ ਵਿਖੇ ਜਾ ਕੇ ਵਿਸ਼ਰਾਮ ਕਰੇਗੀ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਸਾਰਾ ਸੰਸਾਰ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ, ਇਸ ਸਮੇਂ 'ਤੇ ਸਾਨੂੰ ਲੋੜ ਹੈ ਕਿ ਅਸੀਂ ਗੁਰੂ ਜੀ ਦੀ ਸਿੱਖਿਆਵਾਂ ਨੂੰ ਜੀਵਨ 'ਚ ਧਾਰਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।


ਇਸ ਮੌਕੇ ਤਖਤ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸ਼ਬਦ ਗੁਰੂ ਯਾਤਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ 7 ਜਨਵਰੀ 2019 ਤੋਂ ਸ਼ੁਰੂ ਕੀਤੀ ਗਈ ਸੀ ਜੋ ਪੰਜਾਬ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ 'ਚ ਦੀ ਹੁੰਦੀ ਹੋਈ 16 ਮਾਰਚ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਸੀ। ਸ੍ਰੀ ਆਨੰਦਪੁਰ ਸਾਹਿਬ ਹੋਲਾ-ਮਹਲਾ ਮਨਾਉਣ ਤੋਂ ਬਾਅਦ ਅੱਜ ਇਹ ਯਾਤਰਾ ਆਪਣੇ ਅਗਲੇ ਪੜਾਅ ਬਲਾਚੌਰ ਲਈ ਰਵਾਨਾ ਹੋਈ ਹੈ। ਇਹ ਯਾਤਰਾ ਪਿੰਡ ਅਗੰਮਪੁਰ, ਝੱਜ ਚੌਂਕ, ਨੂਰਪੁਰਬੇਦੀ, ਹਿਆਤਪੁਰ ਤੋਂ ਹੁੰਦੀ ਹੋਈ ਬਲਾਚੌਰ ਰਾਤਰੀ ਵਿਸ਼ਰਾਮ ਕਰੇਗੀ।

ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸਿਮਰਜੀਤ ਸਿੰਘ ਮੀਤ ਸਕੱਤਰ ਦੋਆਬਾ ਜੋਨ, ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਜਸਬੀਰ ਸਿੰਘ, ਕਰਮਜੀਤ ਸਿੰਘ ਇੰਚਾਰਜ, ਪਲਵਿੰਦਰ ਸਿੰਘ ਸੁਪਰਵਾਈਜਰ, ਮਲਕੀਤ ਸਿੰਘ ਮੀਤ ਮੈਨੇਜਰ, ਲਖਵਿੰਦਰ ਸਿੰਘ ਮੀਤ ਮੈਨੇਜਰ, ਸੁਖਵਿੰਦਰ ਸਿੰਘ ਕੁਰੂਕਸ਼ੇਤਰ ਰੀਕਾਰਡ ਕੀਪਰ, ਦਲਜੀਤ ਸਿੰਘ ਕਲਰਕ, ਕੁਲਜੀਤ ਸਿੰਘ ਏ.ਸੀ, ਗੁਰਚਰਨ ਸਿੰਘ ਬਾਈ, ਭਾਈ ਸਰਬਜੀਤ ਸਿੰਘ ਲੁਧਿਆਣਾ, ਬਾਬਾ ਜਰਨੈਲ ਸਿੰਘ, ਬਾਬਾ ਤੀਰਥ ਸਿੰਘ, ਹੀਰਾ ਸਿੰਘ ਗੁੰਬਰ, ਮਾਸਟਰ ਹਰਜੀਤ ਸਿੰਘ ਅਚਿੰਤ, ਜਥੇਦਾਰ ਸੰਤੋਖ ਸਿੰਘ, ਦਿਲਬਾਗ ਸਿੰਘ ਮਾਣਕੂਮਾਜਰਾ, ਕੁਲਵਿੰਦਰ ਕੌਰ, ਬੀਬੀ ਤਰਵਿੰਦਰ ਕੌਰ, ਭਾਈ ਲਵਪ੍ਰੀਤ ਸਿੰਘ ਪ੍ਰਚਾਰਕ, ਭਾਈ ਸੁਖਦੇਵ ਸਿੰਘ ਪ੍ਰਚਾਰਕ, ਮੈਂਬਰ ਅਮਰਜੀਤ ਸਿੰਘ, ਭਾਈ ਹਰਜੋਤ ਸਿੰਘ, ਸੁਖਰਾਜ ਸਿੰਘ ਢਾਡੀ, ਸਤਨਾਮ ਸਿੰਘ ਦਰਦੀ ਕਵੀਸ਼ਰ ਆਦਿ ਹਾਜਰ ਸਨ।

shivani attri

This news is Content Editor shivani attri