NRI ਸਕੀਮ ਦੇ ਤਹਿਤ ਰਾਏਪੁਰ ਫਰਾਲਾ ’ਚ 84 ਲੱਖ ਦੀ ਲਾਗਤ ਨਾਲ ਬਣਿਆ ਵਿਸ਼ਾਲ ਖੇਡ ਸਟੇਡੀਅਮ

04/12/2021 12:51:22 PM

ਜਲੰਧਰ (ਮਹੇਸ਼)—ਐੱਨ. ਆਰ. ਆਈ. ਸਕੀਮ (ਡੀ. ਆਈ. ਐੱਨ. ਆਈ. ਆਈ. ਸੀ. ਡੀ.) ਦੇ ਤਹਿਤ ਜਲੰਧਰ ਛਾਉਣੀ ਹਲਕੇ ਦੇ ਪਿੰਡ ਰਾਏਪੁਰ ਫਰਾਲਾ ਵਿਖੇ 84 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਸਵ. ਗੁਰਮੀਤ ਸਿੰਘ ਭਰਤ ਯਾਦਗਾਰੀ ਵਿਸ਼ਾਲ ਖੇਡ ਸਟੇਡੀਅਮ ਨੂੰ ਅੱਜ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ। ਜਲੰਧਰ ਇੰਪਰੂਵਮੈਂਟ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਅਤੇ ਪਿੰਡ ਦੇ ਸਰਪੰਚ ਬਲਬੀਰ ਸਿੰਘ ਦੀ ਅਗਵਾਈ ਵਿਚ ਰੱਖੇ ਗਏ ਇਕ ਸਮਾਗਮ ਵਿਚ ਮੁੱਖ ਤੌਰ ’ਤੇ ਸ਼ਾਮਲ ਹੋਏ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਸਿੰਘ ਕੇ. ਪੀ. ਅਤੇ ਜਲੰਧਰ ਛਾਉਣੀ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੇ ਉਪਕੋਤ ਸਟੇਡੀਅਮ ਤੋਂ ਇਲਾਵਾ ਪਿੰਡ ਦੀ ਸ਼ਮਸ਼ਾਨਘਾਟ ਦੀ ਨਵੀਂ ਬਣੀ ਸ਼ੈੱਡ ਅਤੇ ਚਾਰਦੀਵਾਰੀ ਅਤੇ ਇੰਟਰਲਾਕਿੰਗ ਟਾਇਲਾਂ ਦੇ ਨਾਲ ਬਣਾਏ ਗਏ ਨਵੇਂ ਰਸਤੇ ਦਾ ਵੀ ਉਦਘਾਟਨ ਕੀਤਾ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

ਸਤਪਾਲ ਸਿੰਘ  ਪਨੇਸਰ, ਬਲਬੀਰ ਸਿੰਘ ਅਕਲਪੁਰਾ, ਡਾ. ਸੁਖਵੀਰ ਸਲਾਰਪੁਰ, ਬਲਾਕ ਸੰਮਤੀ ਮੈਂਬਰ ਸਤਪਾਲ, ਸੁਖਵਿੰਦਰ ਸਿੰਘ ਸਰਪੰਚ ਮਹੇੜੂ, ਪਰਮਜੀਤ ਸਿੰਘ ਸਰਪੰਚ ਚਾਚੋਵਾਲ, ਹੁਸਨ ਲਾਲ ਸੁੰਮਨ ਸਾਬਕਾ ਸਰਪੰਚ ਹਰਦੋ-ਫਰਾਲਾ ਵੀ ਇਸ ਮੌਕੇ ਹਾਜ਼ਰ ਸਨ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਕੇ. ਪੀ. ਅਤੇ ਓਲੰਪੀਅਨ ਪ੍ਰਗਟ ਸਿੰਘ ਦਾ ਆਪਣੇ ਪਿੰਡ ਪੁੱਜਣ 'ਤੇ ਸਵਾਗਤ ਕਰਦੇ ਹੋਏ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਪਿੰਡਾਂ ਦੀ ਤਰੱਕੀ ਵਿਚ ਐੱਨ. ਆਰ. ਆਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਵਿਦੇਸ਼ ਵਿਚ ਰਹਿੰਦੇ ਹੋਏ ਵੀ ਆਪਣੀ ਜਨਮ ਭੂਮੀ ਦੇ ਨਾਲ ਜੁੜੇ ਰਹਿਣ।

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼

ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਜੇਕਰ ਕੋਈ ਐੱਨ. ਆਰ. ਆਈ. ਆਪਣੇ ਪਿੰਡ ਦੀ ਤਰੱਕੀ ਲਈ ਕੁਧ ਕਰਦਾ ਹੈ ਤਾਂ ਸਰਕਾਰ ਵੱਲੋਂ ਉਸ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣੇ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਉਸ ਵੱਲੋਂ ਖਰਚ ਕੀਤੀ ਗਈ ਰਾਸ਼ੀ ਤੋਂ ਤਿੰਨ ਗੁਣਾ ਜ਼ਿਆਦਾ ਰਾਸ਼ੀ ਵੀ ਸਰਕਾਰ ਵੱਲੋਂ ਖਰਚ ਕੀਤੀ ਜਾਂਦੀ ਹੈ। ਕੇ. ਪੀ. ਨੇ ਸਵ. ਗੁਰਮੀਤ ਸਿੰਘ ਭਰਤ ਦੀ ਪਤਨੀ ਗੁਰਬਖਸ਼ ਕੌਰ ਭਰਤ ਅਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਪਿੰਡ ਦੇ ਵਿਕਾਸ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਨ ਵਾਲੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਵਲੋਂ ਗੁਰਬਖਸ਼ ਕੌਰ ਭਰਤ ਅਤੇ ਬਲਬੀਰ ਸਿੰਘ ਸਨਸੋਏ ਦੇ ਪਰਿਵਾਰ ਨੂੰ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ।

ਰਾਏਪੁਰ ਨੇ ਦੱਸਿਆ ਕਿ ਸਵ. ਗੁਰਮੀਤ ਸਿੰਘ ਭਰਤ ਦੇ ਪਰਿਵਾਰ ਨੇ ਜਿੱਥੇ 21 ਲੱਖ ਰੁਪਏ ਦੀ ਰਾਸ਼ੀ ਪਿੰਡ ਦੇ ਵਿਕਾਸ ਲਈ ਖਰਤ ਕੀਤੀ ਗਈ ਹੈ, ਉੱਥੇ ਸਰਕਾਰ ਵਲੋਂ 63 ਲੱਖ ਰੁੁਪਏ ਦਾ ਯੋਗਦਾਨ ਦਿੱਤਾ ਗਿਆ ਹੈ।ਇਸ ਮੌਕੇ ਗੁਰਦੇਵ ਰਾਮ ਡਿਪਟੀ, ਦੇਸ ਰਾਜ ਪੰਚ, ਜਸਵੀਰ ਸਿੰਘ ਪੰਚ, ਦਿਆਲ ਸਿੰਘ ਪੰਚ, ਕੁਲਦੀਪ ਸਿੰਘ ਸੰਘਾ, ਸਰਬਜੀਤ ਕੁਮਾਰ, ਸਰੂਪ ਲਾਲ ਸ਼ਰਮਾ, ਹਰਬੰਸ ਸਿੰਘ ਪੰਚ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਕੇ. ਪੀ. ਅਤੇ ਪ੍ਰਗਟ ਸਿੰਘ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ

shivani attri

This news is Content Editor shivani attri