ਮੌਸਮ ਦੀ ਖਰਾਬੀ ਕਾਰਨ ਸਪਾਈਸ ਜੈੱਟ ਨੇ 3 ਘੰਟੇ ਦੀ ਦੇਰੀ ਨਾਲ ਭਰੀ ਉਡਾਣ

01/01/2020 1:02:43 PM

ਜਲੰਧਰ (ਸਲਵਾਨ)— ਮੌਸਮ ਦੀ ਖਰਾਬੀ ਕਾਰਨ ਆਦਮਪੁਰ ਤੋਂ ਦਿੱਲੀ ਦੋਆਬਾ ਖੇਤਰ ਦੀ ਇਕਲੌਤੀ ਫਲਾਈਟ ਦੁਪਹਿਰ 3 ਵਜ ਕੇ 10 ਮਿੰਟ 'ਤੇ ਚੱਲੀ ਅਤੇ ਆਦਮਪੁਰ ਦੁਪਹਿਰ 4 ਵਜੇ ਪਹੁੰਚੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਚੱਲਣ ਦਾ ਸਮਾਂ ਸਵੇਰੇ 11 ਵਜ ਕੇ 30 ਮਿੰਟ 'ਤੇ ਹੈ ਅਤੇ ਆਦਮਪੁਰ ਦੁਪਹਿਰ 12 ਵਜੇ ਕੇ 45 ਮਿੰਟ 'ਤੇ ਪਹੁੰਚਦੀ ਹੈ। ਇਹੀ ਫਲਾਈਟ 3 ਘੰਟੇ 20 ਮਿੰਟ ਦੇਰੀ ਨਾਲ ਹੋਣ ਕਾਰਨ ਆਦਮਪੁਰ ਤੋਂ ਦੁਪਹਿਰ 4 ਵਜ ਕੇ 25 ਮਿੰਟ 'ਤੇ ਚਲੀ ਅਤੇ ਸਾਮ 5 ਵਜ ਕੇ 25 ਮਿੰਟ 'ਤੇ ਦਿੱਲੀ ਪਹੁੰਚੀ।

ਸੂਤਰਾਂ ਅਨੁਸਾਰ ਫਲਾਈਟ ਭੋਪਾਲ, ਦਿੱਲੀ ਅਤੇ ਆਦਮਪੁਰ 'ਚ ਧੁੰਦ ਦੇ ਕਾਰਨ ਲੇਟ ਹੋਈ ਸੀ। ਦਰਅਸਲ ਭੋਪਾਲ ਤੋਂ ਦਿੱਲੀ ਆਉਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਹੀ ਆਦਮਪੁਰ ਭੇਜੀ ਜਾਂਦੀ ਹੈ। ਉਂਝ ਸਪਾਈਸ ਜੈੱਟ ਫਲਾਈਟ ਦਾ ਆਦਮਪੁਰ ਤੋਂ ਦਿੱਲੀ ਚੱਲਣ ਦਾ ਸਮਾਂ ਦੁਪਹਿਰ 1 ਵਜ ਕੇ 05 ਮਿੰਟ 'ਤੇ ਹੈ ਅਤੇ ਦਿੱਲੀ ਦੁਪਹਿਰ 2 ਵਜੇ ਕੇ 20 ਮਿੰਟ 'ਤੇ ਪਹੁੰਚਦੀ ਹੈ। ਸਪਾਈਸ ਜੈੱਟ ਫਲਾਈਟ ਲੇਟ ਹੋਣ ਕਾਰਨ ਕੁਨੈਕਟਿੰਗ ਫਲਾਈਟ ਦੇ ਯਾਤਰੀ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਅਜਿਹੇ 'ਚ ਟਿਕਟ ਰਦ ਕਰਵਾਉਣੀ ਪੈ ਰਹੀ ਹੈ।

shivani attri

This news is Content Editor shivani attri