ਆਦਮਪੁਰ ਤੋਂ ਮੁੰਬਈ ਸਪਾਈਸ ਜੈੱਟ ਫਲਾਈਟ ਨੇ 55 ਮਿੰਟ ਦੇਰੀ ਨਾਲ ਭਰੀ ਉਡਾਣ

01/04/2021 12:01:50 PM

ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਮੁੰਬਈ ਏਅਰਪੋਰਟ ਲਈ ਦੋਆਬਾ ਖੇਤਰ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ ਲਗਭਗ 55 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਮੁੰਬਈ ਏਅਰਪੋਰਟ ਤੋਂ ਆਦਮਪੁਰ ਏਅਰਪੋਰਟ ਲਈ ਇਕ ਘੰਟਾ 25 ਮਿੰਟ ਦੇਰ ਨਾਲ ਚੱਲੀ। ਆਮ ਤੌਰ ’ਤੇ ਸਪਾਈਸ ਜੈੱਟ ਫਲਾਈਟ ਦਾ ਮੁੰਬਈ ਏਅਰਪੋਰਟ ਤੋਂ ਆਦਮਪੁਰ ਏਅਰਪੋਰਟ ਲਈ ਚੱਲਣ ਦਾ ਸਮਾਂ ਸਵੇਰੇ 6 ਵੱਜ ਕੇ 40 ਮਿੰਟ ਦਾ ਹੈ ਅਤੇ ਆਦਮਪੁਰ ਏਅਰਪੋਰਟ ’ਤੇ ਸਵੇਰੇ 10 ਵਜੇ ਪਹੁੰਚਦੀ ਹੈ। 

ਇਹ ਵੀ ਪੜ੍ਹੋ :  ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

ਐਤਵਾਰ ਨੂੰ ਮੁੰਬਈ ਏਅਰਪੋਰਟ ਤੋਂ ਆਦਮਪੁਰ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ ਨੇ ਸਵੇਰੇ 8 ਵੱਜ ਕੇ 5 ਮਿੰਟ ’ਤੇ ਉਡਾਣ ਭਰੀ ਅਤੇ ਸਵੇਰੇ 10 ਵੱਜ ਕੇ 20 ਮਿੰਟ ’ਤੇ ਆਦਮਪੁਰ ਏਅਰਪੋਰਟ ’ਤੇ ਪਹੁੰਚੀ। ਆਦਮਪੁਰ ਏਅਰਪੋਰਟ ਤੋਂ ਮੁੰਬਈ ਏਅਰਪੋਰਟ ਲਈ ਸਪਾਈਸ ਜੈੱਟ ਫਲਾਈਟ ਨੇ ਲਗਭਗ 55 ਮਿੰਟ ਦੇਰੀ ਨਾਲ ਸਵੇਰੇ 11 ਵੱਜ ਕੇ 12 ਮਿੰਟ ’ਤੇ ਉਡਾਣ ਭਰੀ ਅਤੇ ਦੁਪਹਿਰ 2 ਵੱਜ ਕੇ 15 ਮਿੰਟ ’ਤੇ ਮੁੰਬਈ ਏਅਰਪੋਰਟ ਪਹੁੰਚੀ। ਆਮ ਤੌਰ ’ਤੇ ਸਪਾਈਸ ਜੈੱਟ ਫਲਾਈਟ ਆਦਮਪੁਰ ਤੋਂ ਮੁੰਬਈ ਏਅਰਪੋਰਟ ਲਈ ਸਵੇਰੇ 10 ਵੱਜ ਕੇ 20 ਮਿੰਟ ’ਤੇ ਚੱਲਦੀ ਹੈ ਅਤੇ ਮੁੰਬਈ ਏਅਰਪੋਰਟ ’ਤੇ ਦੁਪਹਿਰ 1 ਵੱਜ ਕੇ 35 ਮਿੰਟ ’ਤੇ ਪਹੁੰਚਦੀ ਹੈ। 

ਇਹ ਵੀ ਪੜ੍ਹੋ :  ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ

ਅਸਲ ’ਚ ਐਤਵਾਰ ਨੂੰ ਬੱਦਲ ਛਾਏ ਰਹਿਣ ਅਤੇ ਮੀਂਹ ਕਾਰਨ ਵਿਜ਼ੀਬਿਲਟੀ ਵਿਚ ਸੁਧਾਰ ਹੋਇਆ ਹੈ ਕਿਉਂਕਿ ਧੁੰਦ ਨਹੀਂ ਪਈ। ਇਸੇ ਕਾਰਨ ਫਲਾਈਟ ਦਾ ਸੰਚਾਲਨ ਸੰਭਵ ਹੋ ਸਕਿਆ। ਹਾਲਾਂਿਕ ਬੀਤੇ ਹਫ਼ਤੇ ਹੀ ਧੁੰਦ ਕਾਰਨ ਮੁੰਬਈ ਦੀ ਫਲਾਈਟ 2 ਵਾਰ ਰੱਦ ਕਰ ਦੇਣੀ ਪਈ ਸੀ ਅਤੇ ਇਕ ਵਾਰ ਲਗਭਗ 3 ਘੰਟੇ ਦੀ ਦੇਰੀ ਨਾਲ ਚੱਲ ਸਕੀ ਸੀ।

ਇਹ ਵੀ ਪੜ੍ਹੋ :  ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ


shivani attri

Content Editor

Related News