ਸਪਾਈਸ ਜੈੱਟ ਨੇ ਫਿਰ ਭਰੀ 25 ਮਿੰਟ ਦੀ ਦੇਰੀ ਨਾਲ ਉਡਾਣ

11/27/2019 10:41:07 AM

ਜਲੰਧਰ (ਸਲਵਾਨ)— ਆਦਮਪੁਰ ਤੋਂ ਦਿੱਲੀ ਦੇ ਲਈ ਦੋਆਬਾ ਦੀ ਇਕਲੌਤੀ ਸਪਾਈਸ ਜੈੱਟ ਫਲਾਈਟ ਨੇ 25 ਮਿੰਟ ਦੇਰੀ ਨਾਲ ਉਡਾਣ ਭਰੀ। ਸਪਾਈਸ ਜੈੱਟ ਫਲਾਈਟ ਦਿੱਲੀ ਤੋਂ ਆਦਮਪੁਰ ਲਈ 15 ਮਿੰਟ ਦੇਰੀ ਨਾਲ ਚੱਲੀ ਅਤੇ ਆਦਮਪੁਰ 25 ਮਿੰਟ ਦੇਰੀ ਨਾਲ ਪਹੁੰਚੀ। ਸਪਾਈਸ ਜੈੱਟ ਫਲਾਈਟ ਦਾ ਦਿੱਲੀ ਤੋਂ ਆਦਮਪੁਰ ਜਾਣ ਦਾ ਸਮਾਂ ਸਵੇਰੇ 10.05 ਵਜੇ ਹੈ ਅਤੇ ਆਦਮਪੁਰ ਸਵੇਰੇ 11.02 ਮਿੰਟ 'ਤੇ ਪਹੁੰਚਦੀ ਹੈ।

ਮੰਗਲਵਾਰ ਨੂੰ ਦਿੱਲੀ ਤੋਂ ਆਦਮਪੁਰ ਫਲਾਈਟ ਨੇ ਸਵੇਰੇ 10.20 ਮਿੰਟ 'ਤੇ ਉਡਾਣ ਭਰੀ ਅਤੇ ਉਹ ਦੁਪਹਿਰ 11.45 ਮਿੰਟ 'ਤੇ ਆਦਮਪੁਰ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਸਪਾਈਸ ਜੈੱਟ ਫਲਾਈਟ 25 ਮਿੰਟ ਦੇਰੀ ਦੀ ਵਜ੍ਹਾ ਨਾਲ ਦੁਪਹਿਰ 12.05 ਮਿੰਟ 'ਤੇ ਚੱਲੀ ਅਤੇ ਉਹ 35 ਮਿੰਟ ਦੇਰੀ ਨਾਲ ਦੁਪਹਿਰ 13.25 ਮਿੰਟ 'ਤੇ ਦਿੱਲੀ ਪਹੁੰਚੀ। ਆਦਮਪੁਰ ਤੋਂ ਦਿੱਲੀ ਲਈ ਫਲਾਈਟ ਸਵੇਰੇ 11.40 ਮਿੰਟ 'ਤੇ ਚੱਲੀ ਅਤੇ ਦੁਪਹਿਰ 12.50 ਮਿੰਟ 'ਤੇ ਦਿੱਲੀ ਪਹੁੰਚਦੀ ਹੈ।

ਮੌਸਮ ਦੀ ਖਰਾਬੀ ਦੇ ਕਾਰਣ ਆਦਮਪੁਰ ਤੋਂ ਫਲਾਈਟ ਆਏ ਦਿਨ ਲੇਟ ਹੋ ਰਹੀ ਹੈ, ਜਿਸ ਕਾਰਨ ਮੰਗਲਵਾਰ ਨੂੰ ਵੀ ਫਲਾਈਟ ਨੇ 20 ਮਿੰਟ ਦੇਰੀ ਨਾਲ ਉਡਾਣ ਭਰੀ। ਉਥੇ ਹੀ ਇਸ ਦੇ ਨਾਲ-ਨਾਲ ਦੇਖਣ ਨੂੰ ਮਿਲ ਰਿਹਾ ਹੈ ਕਿ ਯਾਤਰੀਆਂ ਦੇ ਵੇਟਿੰਗ ਲਾਊਂਜ਼ 'ਚ ਫੰਡ ਵੀ ਮੁਹੱਈਆ ਨਹੀਂ ਹੋ ਰਿਹਾ। ਤਾਜ਼ਾ ਆਲਮ ਇਹ ਹੈ ਕਿ ਫਲਾਈਟ ਲੇਟ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੂਜੇ ਪਾਸੇ ਵੇਟਿੰਗ ਲਾਊਂਜ਼ 'ਚ ਬਣੇ ਕੈਫੇਟੇਰੀਆ ਦਾ ਠੇਕਾ ਵੀ ਖਤਮ ਹੋ ਚੁੱਕਾ ਹੈ, ਜਿਸ ਦੇ ਬਾਅਦ ਹੁਣ ਉਹ ਰੈਵੇਨਿਊ ਵੀ ਨਹੀਂ ਕਰਵਾਇਆ ਗਿਆ ਹੈ। ਯਾਤਰੀਆਂ ਦੇ ਬੈਠਣ ਦੇ ਲਈ ਜਗ੍ਹਾ ਘਟ ਪੈ ਰਹੀ ਹੈ।

shivani attri

This news is Content Editor shivani attri