ਸਪਾਈਸ ਜੈੱਟ ਦੀ ਫਲਾਈਟ ਦਾ ਸਮਾਂ ਬਦਲਿਆ

01/13/2020 1:25:01 PM

ਜਲੰਧਰ (ਸਲਵਾਨ)— ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਸਪਾਈਸ ਜੈੱਟ ਫਲਾਈਟ 'ਚ 17 ਜਨਵਰੀ ਤੱਕ ਸਮੇਂ 'ਚ ਬਦਲਾਅ ਜਾਰੀ ਰੱਖਿਆ ਗਿਆ ਹੈ। ਭੋਪਾਲ 'ਚ ਸਰਦੀਆਂ 'ਚ ਪੈਣ ਵਾਲੀ ਧੁੰਦ ਕਾਰਨ ਫਲਾਈਟ ਨੂੰ ਦੁਪਹਿਰ ਵੇਲੇ ਚਲਾਇਆ ਜਾ ਰਿਹਾ ਹੈ। ਸਪਾਈਸ ਜੈੱਟ ਦੀ ਫਲਾਈਟ ਦੁਪਹਿਰ 1.05 'ਤੇ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਦਿੱਲੀ ਲਈ ਉਡਾਨ ਭਰੇਗੀ ਅਤੇ ਫਲਾਈਟ ਦਾ ਦਿੱਲੀ ਪਹੁੰਚਣ ਦਾ ਸਮਾਂ 2.20 ਮਿੰਟ ਹੋਵੇਗਾ ਅਤੇ ਫਲਾਈਟ ਦਾ ਦਿੱਲੀ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਤੋਂ ਚੱਲਣ ਦਾ ਸਮਾਂ ਸਵੇਰੇ 11.30 ਮਿੰਟ ਦਾ ਹੈ ਅਤੇ ਆਦਮਪੁਰ ਦੁਪਹਿਰ 12.45 'ਤੇ ਪਹੁੰਚੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੌਸਮ 'ਚ ਖਰਾਬੀ ਹੋਣ ਕਰਕੇ ਸਪਾਈਸ ਜੈੱਟ ਦੀ ਫਲਾਈਟ ਦੇ ਸਮਾਂ 'ਚ ਤਬਦੀਲੀ ਕੀਤੀ ਜਾ ਚੁੱਕੀ ਹੈ।

shivani attri

This news is Content Editor shivani attri