ਰੇਲ ਕੋਚ ਫੈਕਟਰੀ ਤੋਂ ਵਿਸ਼ੇਸ਼ ਮੇਮੂ ਰੈਕ ਰਵਾਨਾ

02/24/2020 1:20:57 AM

ਕਪੂਰਥਲਾ, (ਮੱਲ੍ਹੀ)- ਰੇਲ ਕੋਚ ਫੈਕਟਰੀ ਕਪੂਰਥਲਾ ਆਪਣੀ ਸਥਾਪਨਾ ਦੇ ਸਾਲ 1985 ਤੋਂ ਕੋਚ ਨਿਰਮਾਣ ਗਤੀਵਿਧੀਅਾਂ ’ਚ ਅੱਗੇ ਰਿਹਾ ਹੈ। ਬੇਸ਼ਕ ਭਾਰਤੀ ਰੇਲ ਦੀ ਸਫਲਤਾ ’ਚ ਇਸਦਾ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਗਤੀਵਿਧੀਆਂ ਤਹਿਤ ਆਰ. ਸੀ. ਐੱਫ. ਨੇ ਵਿਸ਼ੇਸ਼ ਮੇਮੂ (ਮੇਨ ਲਾਈਨ ਇਲੈਕਟ੍ਰੀਕਲ ਮਲਟੀਪਲ ਯੂਨਿਟ) ਡੱਬਿਆਂ ਦਾ ਨਿਰਮਾਣ ਕੀਤਾ ਹੈ। ਇਨ੍ਹਾਂ ਡੱਬਿਆਂ ਦਾ ਇਕ ਵਿਸ਼ੇਸ਼ ਰੈਕ ਆਰ. ਸੀ. ਐੱਫ. ਦੇ ਜਨਰਲ ਮੈਨੇਜਰ ਰਵਿੰਦਰ ਗੁਪਤਾ ਵੱਲੋਂ ਰਵਾਨਾ ਕੀਤਾ ਗਿਆ। ਇਸ ਰੈਕ ’ਚ 02 ਡੀ. ਐੱਮ. ਸੀ. (ਡਰਾਈਵਿੰਗ ਮੋਟਰ ਕੋਚ) ਤੇ 06 ਟੀ. ਸੀ. ਕੋਚ (ਟ੍ਰੇਲਰ ਕੋਚ) ਹਨ। ਇਨ੍ਹਾਂ ਡੱਬਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਪਹਿਲੀ ਵਾਰ ਟ੍ਰੇਲਰ ਕੋਚਾਂ ’ਚ ਪੈਸੰਜਰ ਟ੍ਰੇਨਾਂ ਦੇ ਅਣਰਜਿਸਡਰਡ ਡੱਬਿਆਂ ਵਾਂਗ ਸੀਟਿੰਗ ਪੈਟਰਨ (ਜੀ. ਐੱਸ. ਪੈਟਰਨ) ਰੱਖਿਆ ਗਿਆ ਹੈ, ਜਿਸ ’ਚ ਇਨ੍ਹਾਂ ਡੱਬਿਆਂ ’ਚ ਯਾਤਰੀਆਂ ਨੂੰ ਲੈ ਕੇ ਜਾਣ ਦੀ ਸਮਰਥਾ ਵੱਧ ਗਈ ਹੈ।

ਇਸ ਤੋਂ ਇਲਾਵਾ ਇਨ੍ਹਾਂ ਡੱਬਿਆਂ ’ਚ ਸਾਮਾਨ ਰੱਖਣ ਦੀ ਸਮਰਥਾ ਵੀ ਵੱਧ ਹੋ ਗਈ ਹੈ। ਆਰ. ਸੀ. ਐੱਫ. ਨੇ ਕੁਝ ਸਾਲਾਂ ਤੋਂ ਮੇਮੂ ਕੋਚਾਂ ਦੇ ਨਿਰਮਾਣ ’ਚ ਬਹੁਤ ਕਿਰਿਆਸ਼ੀਲ ਯੋਗਦਾਨ ਦਿੱਤਾ ਹੈ। ਇਹ ਮੇਮੂ ਕੋਚ ਘੱਟ ਤੇ ਨਾਰਮਲ ਦੂਰੀ (500 ਕਿ. ਮੀ. ਤੋਂ ਘੱਟ) ਦੀ ਪੈਸੰਜਰ ਟ੍ਰੇਨਾਂ ’ਚ ਲਗਾਏ ਜਾ ਰਹੇ ਹਨ ਤੇ ਤੇਜ਼ੀ ਨਾਲ ਗਤੀ ਫਡ਼ਨ ਦੇ ਕਾਰਣ ਬਹੁਤ ਲੋਕਪ੍ਰਿਯ ਹੋ ਰਹੇ ਹਨ। ਆਰ. ਸੀ. ਐੱਫ. ਤੋਂ ਇਸ ਵਿਸ਼ੇਸ਼ ਮੇਮੂ ਡੱਬਿਆਂ ਦੇ ਰੈਕ ਨੂੰ ਪੂਰਵੀ ਰੇਲਵੇ ਕੋਲਕਾਤਾ ਲਈ ਰਵਾਨਾ ਕੀਤਾ ਗਿਆ ਹੈ।

Bharat Thapa

This news is Content Editor Bharat Thapa