ਕੈਪਟਨ ਸਰਕਾਰ ਦੀਆਂ ਗਲਤੀਆਂ ਕਾਰਨ ਪੰਜਾਬ ਦੀ ਸਨਅਤ ਤਬਾਹ ਹੋ ਜਾਵੇਗੀ: ਸੋਮ ਪ੍ਰਕਾਸ਼

07/07/2021 1:49:16 PM

ਫਗਵਾੜਾ (ਜਲੋਟਾ): ਮੋਦੀ ਸਰਕਾਰ ’ਚ ਕੇਂਦਰੀ ਰਾਜ ਉਦਯੋਗ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਪੰਜਾਬ ’ਚ ਬਣੇ ਹੋਏ ਬਿਜਲੀ ਦੇ ਗੰਭੀਰ ਸੰਕਟ ਲਈ ਸਿੱਧੇ ਤੌਰ ’ਤੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।  ‘ਜਗ ਬਾਣੀ’ ਦੇ ਇਸ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੈਂਥ ਨੇ ਕਿਹਾ ਕਿ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਆਉਣ ਵਾਲੀਆਂ ਗਰਮੀਆਂ ਦੇ ਮੌਸਮ ’ਚ ਤਹਿ ਮੰਗ ਮੁਤਾਬਕ ਬਿਜਲੀ ਦੀ ਸਪਲਾਈ ਨਹੀਂ ਹੋ ਪਾਵੇਗੀ ਤਾਂ ਸਰਕਾਰ ਨੇ ਇਸ ਦੇ ਪ੍ਰਬੰਧ ਸਮੇਂ ਰਹਿੰਦੇ ਪਹਿਲਾਂ ਕਿਉਂ ਨਹੀਂ ਕੀਤੇ ਹਨ? ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀਆਂ ਗਲਤ ਸਰਕਾਰੀ ਨੀਤੀਆਂ ਕਾਰਨ ਪੰਜਾਬ ਦੀ ਸਨਅਤ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਜਾਵੇਗੀ। ਜੇਕਰ ਕੈਪਟਨ ਸਰਕਾਰ ਸਮੇਂ ਸਿਰ ਨਹੀਂ ਜਾਗੀ ਤਾਂ ਇਸ ਤੇ ਬਹੁਤ ਗੰਭੀਰ ਸਿੱਟੇ ਨਿਕਲਣਗੇ।

ਉਨ੍ਹਾਂ ਕਿਹਾ ਕਿ ਜਿਸ ਤਰਜ਼ ਤੇ ਪੰਜਾਬ ਸਰਕਾਰ ਸੂਬੇ ਦੀ ਸਨਅਤ ਤੇ ਬਿਜਲੀ ਦੀਆਂ ਪਾਬੰਦੀਆਂ ਲਗਾ ਰਹੀ ਹੈ। ਉਸ ਨਾਲ ਵੱਡੀ ਗਿਣਤੀ ’ਚ ਉਦਯੋਗਿਕ ਇਕਾਈਆਂ ਬੰਦ ਹੋ ਜਾਣਗੀਆਂ ਜਿਸ ਕਾਰਨ ਵੱਡੇ ਪੱਧਰ ਤੇ ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ਪੈਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਦੇ ਰਾਜ ’ਚ ਵੱਡੀਆਂ ਸਨਅਤਾਂ ਲਗਾ ਕੇ ਸਨਅਤਕਾਰਾਂ ਨੇ ਵੱਡੀ ਗ਼ਲਤੀ ਕਰ ਲਈ ਹੈ? ਅਤੇ ਜੇਕਰ ਇੰਝ ਨਹੀਂ ਹੈ ਤਾਂ ਫੇਰ ਸਰਕਾਰ ਸਨਅਤਕਾਰਾਂ ਨੂੰ ਬਿਜਲੀ ਦੀ ਘਾਟ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਰਕਾਰੀ ਪੱਧਰ ਤੇ ਪੱਕਾ ਹੱਲ ਕਿਉਂ ਨਹੀਂ ਕਰਾਕੇ ਦੇ ਰਹੀ ਹੈ।ਕੈਂਥ ਨੇ ਕਿਹਾ ਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਪੰਜਾਬ ਸਰਕਾਰ ਆਪਣੇ ਸਾਰੇ ਸੋਮਿਆਂ ਦੀ ਭਾਲ ਕਰਦੇ ਹੋਏ ਪੰਜਾਬ ’ਚ ਬਣੇ ਹੋਏ ਬਿਜਲੀ ਦੇ ਔਖੇ ਹਾਲਾਤਾਂ ਦਾ ਹੱਲ ਕੱਢੇ ਅਤੇ ਗੁਆਂਢੀ ਰਾਜਾਂ ਸਮੇਤ ਜਿੱਥੋਂ ਵੀ ਹੋ ਸਕਦਾ ਹੈ ਉਥੋਂ ਬਿਜਲੀ ਦੀ ਖਰੀਦ ਕਰਕੇ ਸਨਅਤ ਨੂੰ ਬਚਾਏ।

ਉਨ੍ਹਾਂ ਕਿਹਾ ਕਿ ਜੇਕਰ ਅਜੇ ਵੀ ਸਮੇਂ ਰਹਿੰਦੇ ਕੈਪਟਨ ਸਰਕਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਣਦੀ ਸਰਕਾਰੀ ਪਹਿਲ ਨਹੀਂ ਕੀਤੀ ਤਾਂ ਆਉਂਦੇ ਸਮੇਂ ’ਚ ਸਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੇਖਣ ਨੂੰ ਮਿਲਣਗੀਆਂ ਅਤੇ ਔਕੜਾਂ ਭਰੇ ਹਾਲਾਤਾਂ ’ਚੋਂ ਨਾ ਚਾਹੁੰਦੇ ਹੋਏ ਵੀ ਮਜਬੂਰੀ ’ਚ ਗੁਜ਼ਰਨਾ ਪਵੇਗਾ।ਇਸ ਸਬੰਧੀ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਹਰਜਿੰਦਰ ਸਿੰਘ, ਜਗਸੀਰ ਸਿੰਘ ਘੁਮਾਣ,ਕ੍ਰਿਸ਼ਨ ਸਿੰਘ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਭਰ ’ਚ ਸਮੂਹ ਬੇਰੋਜ਼ਗਾਰਾਂ ਵੱਲੋਂ ਨੌਕਰੀ ਨਾ ਦੇਣ ਅਤੇ ਕਾਂਗਰਸੀ ਲੀਡਰਾਂ ਦੇ ਘਰ ’ਚ ਵੋਟ ਮੰਗਣ ਨਾ ਆਉਣ ਦੇ ਬੋਰਡ ਲਾ ਦਿੱਤੇ ਹਨ।


Shyna

Content Editor

Related News