ਭੋਗਪੁਰ ਪੁਲਸ ਨੇ ਦੋ ਨਸ਼ਾ ਤਸਕਰ ਦੋ ਕਿਲੋ ਅਫ਼ੀਮ ਸਮੇਤ ਕੀਤੇ ਗ੍ਰਿਫ਼ਤਾਰ

06/16/2020 12:30:22 PM

ਜਲੰਧਰ/ਭੋਗਪੁਰ (ਰਾਜੇਸ਼ ਸੂਰੀ)— ਭੋਗਪੁਰ ਪੁਲਸ ਵੱਲੋਂ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਕੀਤੀ ਗਈ ਨਾਕਾਬੰਦੀ ਦੌਰਾਨ ਇਕ ਕਾਰ 'ਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਦੋ ਕਿਲੋ ਅਫ਼ੀਮ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ 'ਚ ਸਬ ਇੰਸਪੈਕਟਰ ਅਜੀਤ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਕੁਲਵੰਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਕੋਟ ਈਸੇ ਖਾਂ ਮੋਗਾ ਅਤੇ ਨਰਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਹਰੀਕੇ ਪੱਤਣ ਤਰਨਤਾਰਨ ਜੋ ਕਿ ਆਲਟੋ ਕਾਰ 'ਚ ਸਵਾਰ ਹੋ ਕੇ ਆ ਰਹੇ ਹਨ।

ਇਹ ਵੀ ਪੜ੍ਹੋ ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ

ਇਸ ਕਾਰ ਉੱਤੇ ਇਨ੍ਹਾਂ ਨੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਹੈ ਅਤੇ ਵੱਡੇ ਪੱਧਰ 'ਤੇ ਅਫ਼ੀਮ ਦੀ ਸਪਲਾਈ ਕਰਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਭੋਗਪੁਰ ਪੁਲਸ ਵੱਲੋਂ ਸਬ ਇੰਸਪੈਕਟਰ ਅਜੀਤ ਸਿੰਘ ਦੀ ਅਗਵਾਈ ਹੇਠ ਕੌਮੀ ਸ਼ਾਹ ਮਾਰਗ 'ਤੇ ਸਥਿਤ ਪੁਲਸ ਨਾਕਾ ਕੁਰੇਸ਼ੀਆਂ 'ਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਇਸ ਕਾਰ ਨੂੰ ਰੋਕ ਕੇ ਪੁਲਸ ਵੱਲੋਂ ਤਲਾਸ਼ੀ ਲਈ ਗਈ ਤਾਂ ਇਸ 'ਚੋਂ 2 ਕਿੱਲੋ 85 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਦੋਵੇਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਸਬੰਧੀ ਥਾਣਾ ਭੋਗਪੁਰ 'ਚ ਐੱਫ. ਆਈ. ਆਰ ਨੰਬਰ 134 ਦਰਜ ਕਰ ਲਈ ਗਈ ਹੈ।
ਇਹ ਵੀ ਪੜ੍ਹੋ ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ


shivani attri

Content Editor

Related News