CIA ਸਟਾਫ ਪੁਲਸ ਵਲੋਂ 1 ਕਰੋੜ 25 ਲੱਖ ਦੀ ਹੈਰੋਇਨ ਸਮੇਤ ਤਸਕਰ ਕਾਬੂ

10/07/2019 7:25:32 PM

ਹੁਸ਼ਿਆਰਪੁਰ, (ਅਮਰਿੰਦਰ)— ਸੀ . ਆਈ . ਏ . ਸਟਾਫ ਪੁਲਸ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਮਾਡਲ ਟਾਊਨ ਦੇ ਅਧੀਨ ਆਉਂਦੇ ਜਲੰਧਰ ਰੋਡ 'ਤੇ ਸਿੰਗੜੀਵਾਲਾ ਚੌਕ ਨੇੜੇ ਹੈਰੋਇਨ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਕਰ ਸਵਾਰ ਦੋਸ਼ੀ ਕੋਲੋਂ 250 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਪੁਲਸ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮ ਨੇ ਜਲੰਧਰ ਰੋਡ 'ਤੇ ਨਾਕੇਬੰਦੀ ਲਗਾ ਦਿੱਤੀ ਸੀ । ਇਸ ਦੌਰਾਨ ਸ਼ੱਕੀ ਕਾਰ ਨੂੰ ਰੋਕ ਜਦੋਂ ਤਲਾਸ਼ੀ ਲਈ ਤਾਂ ਕਾਰ 'ਚੋਂ 250 ਗ੍ਰਾਮ ਹੈਰੋਇਨ ਬਰਾਮਦ ਹੋਈ । ਗ੍ਰਿਫਤਾਰ ਦੋਸ਼ੀ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਾਬੀ ਪੁੱਤਰ ਜਗੀਰ ਸਿੰਘ ਨਿਵਾਸੀ ਜਰਮਸਤਪੁਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ । ਦੋਸ਼ੀ ਤੋਂ ਬਰਾਮਦ 250 ਗ੍ਰਾਮ ਹੈਰੋਇਨ ਦੀ ਇੰਟਰਨੈਸ਼ਨਲ ਮਾਰਕੀਟ 'ਚ ਕੀਮਤ 1 ਕਰੋੜ 25 ਲੱਖ ਨਾਪੀ ਗਈ ਹੈ । ਦੋਸ਼ੀ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਮਾਮਲੇ 'ਚ ਦੋਸ਼ੀ ਬਲਜਿੰਦਰ ਸਿੰਘ ਖਿਲਾਫ ਥਾਨਾ ਮਾਡਲ ਟਾਊਨ 'ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ।

ਅਦਾਲਤ ਤੋਂ ਮਿਲਿਆ 1 ਦਿਨ ਦਾ ਪੁਲਸ ਰਿਮਾਂਡ
ਸੀ. ਆਈ. ਏ. ਸਟਾਫ ਪੁਲਸ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਬਲਜਿੰਦਰ ਸਿੰਘ ਨੂੰ ਮੈਡੀਕਲ ਜਾਂਚ ਦੇ ਬਾਅਦ ਅਦਾਲਤ 'ਚ ਪੇਸ਼ ਕਰ 3 ਦਿਨਾਂ ਦਾ ਪੁਲਸ ਰਿਮਾਂਡ 'ਚ ਦੇਣ ਦੀ ਮੰਗ ਕੀਤੀ ਗਈ ਹੈ । ਮਾਣਯੋਗ ਅਦਾਲਤ ਨੇ ਦੋਸ਼ੀ ਤੋਂ ਪੁੱਛਗਿੱਛ ਲਈ 1 ਦਿਨ ਦਾ ਪੁਲਸ ਰਿਮਾਂਡ ਦਿੱਤਾ ਹੈ । ਪੁਲਸ ਪੁੱਛਗਿੱਛ 'ਚ ਦੋਸ਼ੀ ਨੇ ਦੱਸਿਆ ਹੈ ਕਿ ਉਹ ਹੈਰੋਇਨ ਦੀ ਡਿਲੀਵਰੀ ਕਰਨ ਲਈ ਹੁਸ਼ਿਆਰਪੁਰ ਆ ਰਿਹਾ ਸੀ । ਹੁਸ਼ਿਆਰਪੁਰ 'ਚ ਦੋਸ਼ੀ ਕਿਸ ਨੂੰ ਹੈਰੋਇਨ ਦੇਣ ਆਇਆ ਸੀ ਨੂੰ ਲੈ ਕੇ ਪੁਲਸ ਲਗਾਤਾਰ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਪੁਲਸ ਨੂੰ ਉਮੀਦ ਹੈ ਕਿ ਗ੍ਰਿਫ਼ਤਾਰ ਦੋਸ਼ੀ ਤੋਂ ਪੁੱਛਗਿੱਛ 'ਚ ਅਹਿਮ ਖੁਲਾਸੇ ਹੋ ਸਕਦੇ ਹਨ।


KamalJeet Singh

Content Editor

Related News