ਵੱਡੀ ਮਾਤਰਾ ''ਚ ਡੋਡਿਆਂ ਸਮੇਤ ਤਸਕਰ ਕਾਬੂ

08/01/2019 10:34:28 PM

ਲੋਹੀਆਂ ਖਾਸ,(ਮਨਜੀਤ): ਸਥਾਨਕ ਥਾਣੇ ਦੀ ਪੁਲਸ ਵੱਲੋਂ ਡੋਡਿਆਂ ਦੀ ਤਸਕਰੀ ਕਰਦੇ ਇਕ ਵਿਅਕਤੀ ਨੂੰ ਦੋ ਮਣ ਡੋਡਿਆਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਪਿਆਰਾ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਥਾਣਾ ਮੁਖੀ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਦਲਬੀਰ ਸਿੰਘ ਵੱਲੋਂ ਪੁਲਸ ਪਾਰਟੀ ਨਾਲ ਪਿੰਡ ਯੱਕੋਪੁਰ ਕਲਾਂ ਨੇੜੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਨਾਕੇ ਵੱਲ ਆਉਂਦੀ ਇਕ ਕਾਰ ਨੂੰ ਰੋਕ ਕੇ ਉਸ 'ਚ ਪਏ ਚਾਰ ਬੋਰਿਆਂ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਡੋਡੇ-ਚੂਰਾ ਪੋਸਤ ਬਰਾਮਦ ਹੋਇਆ। ਜਿਸ ਦਾ ਵਜ਼ਨ ਦੋ ਮਣ ਦੇ ਕਰੀਬ ਸੀ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬੱਗਾ ਪੁੱਤਰ ਜਰਨੈਲ ਸਿੰਘ ਪਿੰਡ ਅਸਮੈਲਪੁਰ ਦੇ ਤੌਰ 'ਤੇ ਹੋਈ। ਜਿਸ ਖਿਲਾਫ ਪਹਿਲਾ ਵੀ ਸਥਾਨਕ ਥਾਣੇ ਤੇ ਮਖੂ ਥਾਣੇ 'ਚ ਪਹਿਲਾ ਵੀ ਨਸ਼ਾ ਤਸਕਰੀ ਦੇ ਦੋ ਹੋਰ ਮਾਮਲੇ ਦਰਜ਼ ਹਨ। ਹੁਣ ਵੀ ਕਾਬੂ ਕੀਤੇ ਮੁਲਜ਼ਮ ਖਿਲਾਫ ਮਾਮਲਾ ਦਰਜ਼ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।