50 ਕਰੋੜ ਦੇ ਸਮਾਰਟ ਰੋਡਜ਼ ਪ੍ਰਾਜੈਕਟ ’ਚ ਵੀ ਦਿਸ ਰਹੀ ਸਮਾਰਟ ਸਿਟੀ ਕੰਸਲਟੈਂਟ ਤੇ ਅਧਿਕਾਰੀਆਂ ਦੀ ਨਾਲਾਇਕੀ

10/22/2021 5:26:07 PM

ਜਲੰਧਰ (ਖੁਰਾਣਾ)– ਸਮਾਰਟ ਸਿਟੀ ਜਲੰਧਰ ਦੇ ਕੰਸਲਟੈਂਟਸ ਨੇ ਪਿਛਲੇ ਸਮੇਂ ਦੌਰਾਨ ਸ਼ੁਰੂ ਕੀਤੇ ਗਏ 20 ਕਰੋੜ ਰੁਪਏ ਦੇ ਚੌਕਾਂ ਦੇ ਸੁੰਦਰੀਕਰਨ ਸਬੰਧੀ ਪ੍ਰਾਜੈਕਟ ਅਤੇ 50 ਕਰੋੜ ਦੇ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਨੂੰ ਆਪਣੀ ਨਾਲਾਇਕੀ ਕਾਰਨ ਵਿਵਾਦਿਤ ਬਣਾ ਦਿੱਤਾ ਹੈ ਅਤੇ ਹੁਣ 50 ਕਰੋੜ ਦੇ ਸਮਾਰਟ ਰੋਡਜ਼ ਪ੍ਰਾਜੈਕਟ ਵਿਚ ਵੀ ਸਮਾਰਟ ਸਿਟੀ ਦੇ ਅਧਿਕਾਰੀਆਂ ਅਤੇ ਕੰਸਲਟੈਂਟ ਦੀ ਨਾਲਾਇਕੀ ਸਾਹਮਣੇ ਆਉਣ ਲੱਗ ਪਈ ਹੈ।

ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਤਹਿਤ ਸ਼ਹਿਰ ਵਿਚ ਲਗਭਗ 5 ਕਿਲੋਮੀਟਰ ਲੰਬੀਆਂ 5 ਸੜਕਾਂ ’ਤੇ 50 ਕਰੋੜ ਖਰਚ ਹੋਣੇ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸਮਾਰਟ ਰੋਡਜ਼ ਨੂੰ ਨਵੀਂ ਤਕਨੀਕ ਜ਼ਰੀਏ ਕੰਕਰੀਟ ਨਾਲ ਬਣਾਇਆ ਜਾਵੇਗਾ ਪਰ ਹੁਣ ਪਤਾ ਲੱਗਾ ਹੈ ਕਿ ਇਸ ਪ੍ਰਾਜੈਕਟ ਤਹਿਤ 3 ਸੜਕਾਂ ਨੂੰ ਕੰਕਰੀਟ ਨਾਲ ਅਤੇ 2 ਸੜਕਾਂ ਨੂੰ ਦੇਸੀ ਢੰਗ ਨਾਲ ਭਾਵ ਲੁੱਕ-ਬੱਜਰੀ ਨਾਲ ਹੀ ਬਣਾਇਆ ਜਾ ਰਿਹਾ ਹੈ। ਇਸ ਨਾਲ ਸ਼ਹਿਰ ਦੇ ਸਿਆਸੀ ਹਲਕਿਆਂ ਵਿਚ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਚੌਰਾਹਿਆਂ ਅਤੇ ਐੱਲ. ਈ. ਡੀ. ਨਾਲ ਸਬੰਧਤ ਪ੍ਰਾਜੈਕਟ ਜਿਸ ਤਰ੍ਹਾਂ ਵਿਵਾਦਾਂ ਵਿਚ ਘਿਰੇ ਹਨ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਸਮਾਰਟ ਰੋਡਜ਼ ਪ੍ਰਾਜੈਕਟ ਸੱਤਾ ਧਿਰ ਲਈ ਕਈ ਪ੍ਰੇਸ਼ਾਨੀਆਂ ਪੈਦਾ ਕਰੇਗਾ।

ਇਹ ਵੀ ਪੜ੍ਹੋ:  ਉੱਪ ਮੁੱਖ ਮੰਤਰੀ ਰੰਧਾਵਾ ਦਾ ਵੱਡਾ ਬਿਆਨ, ਆਰੂਸਾ ਆਲਮ ਦੇ ਕਥਿਤ ISI ਕੁਨੈਕਸ਼ਨ ਦੀ ਹੋਵੇਗੀ ਜਾਂਚ

ਇਸ ਤਰ੍ਹਾਂ ਬਣਨਗੀਆਂ ਇਹ ਸੜਕਾਂ
-ਡੀ. ਏ. ਵੀ. ਫਲਾਈਓਵਰ ਤੋਂ ਵਰਕਸ਼ਾਪ ਚੌਕ : ਕੰਕਰੀਟ ਨਾਲ ਬਣੇਗੀ
-ਵਰਕਸ਼ਾਪ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ ਚੌਕ : ਕੰਕਰੀਟ ਨਾਲ ਬਣੇਗੀ
-ਵਰਕਸ਼ਾਪ ਚੌਕ ਤੋਂ ਫੁੱਟਬਾਲ ਚੌਕ : ਲੁੱਕ-ਬੱਜਰੀ ਨਾਲ ਬਣੇਗੀ
-ਕਪੂਰਥਲਾ ਚੌਕ ਤੋਂ ਨਹਿਰ ਦੀ ਪੁਲੀ ਤੱਕ : ਕੰਕਰੀਟ ਨਾਲ ਬਣੇਗੀ
-ਨਹਿਰ ਦੀ ਪੁਲੀ ਤੋਂ ਬਾਬੂ ਜਗਜੀਵਨ ਰਾਮ ਚੌਕ ਤੱਕ : ਲੁੱਕ-ਬੱਜਰੀ ਨਾਲ ਬਣੇਗੀ

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਨੂੰ ਟ੍ਰੈਫਿਕ ਤੋਂ ਮਿਲੇਗੀ ਰਾਹਤ, ਜਲੰਧਰ-ਪਠਾਨਕੋਟ ਹਾਈਵੇਅ ’ਤੇ ਬਣਨਗੇ 4 ਨਵੇਂ ਬਾਈਪਾਸ

ਵਰਕਸ਼ਾਪ ਚੌਂਕ ਤੋਂ ਕਪੂਰਥਲਾ ਚੌਂਕ ਤੱਕ ਦੇਸੀ ਢੰਗ ਨਾਲ ਬਣੀ ਸਮਾਰਟ ਰੋਡ
ਸਮਾਰਟ ਰੋਡਜ਼ ਪ੍ਰਾਜੈਕਟ ਤਹਿਤ ਇਕ ਕਿਲੋਮੀਟਰ ਸੜਕ ’ਤੇ ਲਗਭਗ 10 ਕਰੋੜ ਦੀ ਲਾਗਤ ਆਉਣੀ ਹੈ ਪਰ ਅੱਜ ਇਸ ਪ੍ਰਾਜੈਕਟ ਤਹਿਤ ਵਰਕਸ਼ਾਪ ਚੌਕ ਤੋਂ ਕਪੂਰਥਲਾ ਚੌਕ ਤੱਕ ਸੜਕ ਦੇਸੀ ਢੰਗ ਨਾਲ ਲੁੱਕ-ਬੱਜਰੀ ਵਾਲੀ ਬਣਾ ਦਿੱਤੀ ਗਈ ਹੈ। ਪੁਰਾਣੀ ਸੜਕ ਨੂੰ ਉਖਾੜਨ ਦੀ ਬਜਾਏ ਉਸ ’ਤੇ ਝਰੀਟ ਆਦਿ ਮਾਰ ਕੇ ਉਪਰ ਹੀ ਲੁੱਕ-ਬੱਜਰੀ ਦੀ ਪਰਤ ਵਿਛਾ ਦਿੱਤੀ ਗਈ ਅਤੇ ਅਜਿਹਾ ਲੱਗਾ ਕਿ ਜਿਵੇਂ ਨਗਰ ਨਿਗਮ ਵੱਲੋਂ ਇਹ ਕੰਮ ਘਟੀਆ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਸਮਾਰਟ ਸਿਟੀ ਜਾਂ ਨਿਗਮ ਦਾ ਕੋਈ ਅਧਿਕਾਰੀ ਮੌਕੇ ’ਤੇ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ:  ਅਨੂਪ ਪਾਠਕ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਮੌਤ ਤੋਂ ਪਹਿਲਾਂ ਦੀ ਸਾਹਮਣੇ ਆਈ ਵੀਡੀਓ ਨਾਲ ਉੱਡੇ ਪਰਿਵਾਰ ਦੇ ਹੋਸ਼

ਬੰਦ ਗਲੀਆਂ ’ਤੇ ਹੀ ਬਣਾ ਦਿੱਤੀ ਸਮਾਰਟ ਰੋਡ
50 ਕਰੋੜ ਦੇ ਸਮਾਰਟ ਰੋਡ ਪ੍ਰਾਜੈਕਟ ਵਿਚ ਕਿਸ ਤਰ੍ਹਾਂ ਨਾਲਾਇਕੀ ਅਤੇ ਲਾਪ੍ਰਵਾਹੀ ਵਰਤੀ ਜਾ ਰਹੀ ਹੈ, ਇਸ ਦੀ ਮਿਸਾਲ ਅੱਜ ਟੈਗੋਰ ਹਸਪਤਾਲ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਦੇਖਣ ਨੂੰ ਮਿਲੀ, ਜਿਥੇ ਬੰਦ ਰੋਡ-ਗਲੀਆਂ ’ਤੇ ਹੀ ਨਵੀਂ ਸੜਕ ਬਣਾ ਦਿੱਤੀ ਗਈ ਅਤੇ ਚਲਦੇ ਟਰੈਫਿਕ ਦੇ ਵਿਚਕਾਰ ਹੀ ਲੁੱਕ-ਬੱਜਰੀ ਪਾਈ ਗਈ। ਇਸ ਸਬੰਧੀ ਜਦੋਂ ਉਥੇ ਖੜ੍ਹੇ ਇਲਾਕੇ ਦੇ ਕੌਂਸਲਰਪਤੀ ਮਹਿੰਦਰ ਸਿੰਘ ਗੁੱਲੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਠੇਕੇਦਾਰ ਨੇ ਸੜਕ ਬਣਾਉਣ ਤੋਂ ਪਹਿਲਾਂ ਰੋਡ-ਗਲੀਆਂ ਦੀ ਸਫ਼ਾਈ ਨਹੀਂ ਕੀਤੀ। ਗੁੱਲੂ ਨੇ ਕਿਹਾ ਕਿ ਇਸ ਇਲਾਕੇ ਦੀਆਂ ਰੋਡ-ਗਲੀਆਂ ਬੰਦ ਪਈਆਂ ਹਨ, ਜਿਸ ਕਾਰਨ ਬਰਸਾਤੀ ਪਾਣੀ ਜਮ੍ਹਾ ਹੋ ਜਾਂਦਾ ਹੈ ਪਰ ਉਸ ਦਾ ਹੱਲ ਕੀਤੇ ਬਿਨਾਂ ਹੀ ਨਵੀਂ ਸੜਕ ਬਣਾ ਦੇਣਾ ਸਮਝ ਤੋਂ ਪਰ੍ਹੇ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ-3 ਕਾਲੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਨੇ ਅਮਰਿੰਦਰ ਸਿੰਘ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri