ਸਿਲਵਰ ਪਲਾਜ਼ਾ ਹੋਟਲ ਦੇ ਬਾਹਰ ਨੌਜਵਾਨਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

08/19/2020 6:10:43 PM

ਜਲੰਧਰ (ਜ. ਬ.)— ਸੋਢਲ ਰੋਡ 'ਤੇ ਸਿਲਵਰ ਪਲਾਜ਼ਾ ਹੋਟਲ ਦੇ ਬਾਹਰ ਮੋਟਰਸਾਈਕਲ 'ਤੇ ਬੈਠੇ 2 ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਹਮਲਾਵਰ ਇਕ ਨੌਜਵਾਨ ਨੂੰ ਜ਼ਬਰਦਸਤੀ ਆਪਣੇ ਐਕਟਿਵਾ 'ਤੇ ਬਿਠਾ ਕੇ ਨਾਲ ਲੈ ਗਏ, ਜਿਸ ਕਾਰਣ ਇਹ ਮਾਮਲਾ ਕਿਡਨੈਪਿੰਗ ਨਾਲ ਜੋੜਿਆ ਜਾ ਰਿਹਾ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਬੀਮਾਰੀ ਤੇ ਗਰੀਬੀ ਨੇ ਪਤੀ-ਪਤਨੀ ਨੂੰ ਮਰਨ ਲਈ ਕੀਤਾ ਮਜਬੂਰ, ਦੋਹਾਂ ਨੇ ਨਿਗਲਿਆ ਜ਼ਹਿਰ

PunjabKesari
ਘਟਨਾ ਮੰਗਲਵਾਰ ਰਾਤੀਂ ਕਰੀਬ 9 ਵਜੇ ਵਾਪਰੀ। 2 ਨੌਜਵਾਨ ਹੋਟਲ ਸਿਲਵਰ ਪਲਾਜ਼ਾ ਦੇ ਬਾਹਰ ਮੋਟਰਸਾਈਕਲ 'ਤੇ ਬੈਠੇ ਸਨ ਕਿ ਇਸ ਦੌਰਾਨ ਐਕਟਿਵਾ 'ਤੇ ਆਏ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹ ੋ ਗਿਆ, ਜਦਕਿ ਦੂਜੇ ਨੌਜਵਾਨ ਨਾਲ ਕੁੱਟਮਾਰ ਉਪਰੰਤ ਹਮਲਾਵਰ ਉਸ ਨੂੰ ਜ਼ਬਰਦਸਤੀ ਆਪਣੇ ਐਕਟਿਵਾ 'ਤੇ ਬਿਠਾ ਕੇ ਨਾਲ ਲੈ ਗਏ। ਇਹ ਮਾਮਲਾ ਕਿਡਨੈਪਿੰਗ ਦਾ ਵੀ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹੀ ਹੋਈ ਪ੍ਰੇਮਿਕਾ, ਪਹਿਲੇ ਪ੍ਰੇਮੀ ਨਾਲ ਮਿਲ ਕੇ ਦੂਜੇ ਪ੍ਰੇਮੀ ਨੂੰ ਦਿੱਤੀ ਖ਼ੌਫਨਾਕ ਮੌਤ

ਦੂਜੇ ਪਾਸੇ ਇਸ ਮਾਮਲੇ 'ਚ ਥਾਣਾ ਨੰਬਰ 8 ਦੇ ਇੰਚਾਰਜ ਸੁਖਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਮਲਾਵਰ ਜਿਸ ਨੌਜਵਾਨ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ ਹਨ, ਬਾਰੇ ਦੇਰ ਰਾਤ ਤੱਕ ਕੋਈ ਸੁਰਾਗ ਨਹੀਂ ਸੀ ਲੱਗ ਸਕਿਆ।
ਇਹ ਵੀ ਪੜ੍ਹੋ: ਜਲੰਧਰ 'ਚ ਮੁੜ ਕੋਰੋਨਾ ਦਾ ਵੱਡਾ ਧਮਾਕਾ, 3 ਦੀ ਮੌਤ ਤੇ ਵੱਡੀ ਗਿਣਤੀ 'ਚ ਨਵੇਂ ਮਾਮਲਿਆਂ ਦੀ ਪੁਸ਼ਟੀ


shivani attri

Content Editor

Related News