ਸਿੱਖ ਜਥੇਬੰਦੀਆਂ ਨੇ ਸਵੀਟ ਸ਼ਾਪ ''ਚ ਗੁਰੂ ਸਾਹਿਬ ਦੇ ਨਾਂ ਦੀਆਂ ਟੀ-ਸ਼ਰਟਾਂ ਉਤਰਵਾਈਆਂ

11/08/2023 4:58:42 PM

ਜਲੰਧਰ (ਸੁਨੀਲ ਮਹਾਜਨ) : ਪ੍ਰਤਾਪ ਬਾਗ ਨੇੜੇ ਸਥਿਤ ਧੰਨ-ਧੰਨ ਗੁਰੂ ਰਾਮਦਾਸ ਸਵੀਟਸ ਐਂਡ ਬੇਕਰਜ਼ ਵਿਖੇ ਹੰਗਾਮਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਹ ਹੰਗਾਮਾ ਉਸ ਸਮੇਂ ਹੋਇਆ, ਜਦੋਂ ਸਿੱਖ ਸੰਸਥਾਵਾਂ ਦੇ ਮੈਂਬਰ ਦੁਕਾਨ ਅੰਦਰ ਦਾਖਲ ਹੋਏ ਅਤੇ ਦੁਕਾਨ ਦੇ ਸਟਾਫ਼ ਵੱਲੋਂ ਪਹਿਨੀ ਹੋਈ ਟੀ-ਸ਼ਰਟ 'ਤੇ ਗੁਰੂ ਸਾਹਿਬ ਦਾ ਨਾਂ ਲਿਖੇ ਹੋਣ ਕਾਰਨ ਇਤਰਾਜ਼ ਜਤਾਇਆ ਸੀ। 

ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

ਹੰਗਾਮੇ ਤੋਂ ਬਾਅਦ ਸਿੱਖ ਸੰਸਥਾਵਾਂ ਦੇ ਮੈਂਬਰਾਂ ਅਤੇ ਸਾਬਕਾ ਕੌਂਸਲਰ ਸ਼ੈਰੀ ਚੱਢਾ ਨੇ ਕਿਹਾ ਕਿ ਸਟਾਫ ਵੱਲੋਂ ਪਹਿਨੀਆਂ ਗਈਆਂ ਟੀ-ਸ਼ਰਟਾਂ ਉੱਤੇ ਗੁਰੂ ਸਾਹਿਬ ਦਾ ਨਾਂ ਲਿਖਣਾ ਧਾਰਮਿਕ ਤੌਰ 'ਤੇ ਗ਼ਲਤ ਹੈ। ਇਸ ਦੌਰਾਨ ਦੁਕਾਨਦਾਰ ਨੇ ਆਪਣੀ ਗ਼ਲਤੀ ਮੰਨ ਲਈ ਅਤੇ ਸਟਾਫ਼ ਵੱਲੋਂ ਪਹਿਨੀਆਂ ਗਈਆਂ ਸ਼ਰਟਾਂ ਉਤਰਵਾ ਦਿੱਤੀਆਂ ਗਈਆਂ ਤੇ ਅਜਿਹੀ ਘਟਨਾ ਦੁਬਾਰਾ ਨਾ ਹੋਣ ਦਾ ਵੀ ਯਕੀਨ ਦਿਵਾਇਆ। 

ਇਹ ਵੀ ਪੜ੍ਹੋ : ਗਊ ਹੱਤਿਆ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Harpreet SIngh

This news is Content Editor Harpreet SIngh