ਸਿੱਧੂ ਮੂਸੇਵਾਲਾ ਨੂੰ ਪ੍ਰਸ਼ੰਸਕ ਇੰਝ ਦੇ ਰਹੇ ਹਨ ਸ਼ਰਧਾਂਜਲੀ

06/04/2022 12:27:48 AM

ਜਲੰਧਰ (ਸੁਨੀਲ) : ਸੰਗੀਤਕਾਰ ਦੁਨੀਆ ਨੂੰ ਅਲਵਿਦਾ ਕਹਿ ਸਕਦਾ ਹੈ ਪਰ ਉਸ ਦੇ ਗੀਤ ਉਸ ਨੂੰ ਹਮੇਸ਼ਾ ਅਮਰ ਰੱਖਦੇ ਹਨ। ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਉਸ ਦੇ ਗੀਤ ਹਮੇਸ਼ਾ ਲੋਕਾਂ ਦੇ ਦਿਲਾਂ 'ਤੇ ਰਾਜ ਕਰਨਗੇ। ਇਕ ਵਾਰ ਆਪਣੇ ਗੀਤ 'ਚ ਉਸ ਨੇ ਜ਼ਿਕਰ ਕੀਤਾ ਸੀ ਕਿ ਉਸ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਨਾਂ ਦੇ ਟੈਟੂ ਬਣਵਾਉਣਗੇ ਅਤੇ ਕਿਤੇ ਨਾ ਕਿਤੇ ਹੁਣ ਇਹ ਸੱਚ ਵੀ ਕਹਿ ਹੋ ਰਿਹਾ ਹੈ। ਜਲੰਧਰ 'ਚ ਚੀਕੂ ਟੈਟੂਜ਼ ਵੱਲੋਂ ਸਿੱਧੂ ਦੀ ਤਸਵੀਰ ਵਾਲੇ 295 ਟੈਟੂ ਮੁਫ਼ਤ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਵੱਲੋਂ ਇਕ ਛੋਟੀ ਜਿਹੀ ਸ਼ਰਧਾਂਜਲੀ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦੀ ਹੈ ਕਾਂਗਰਸ, ਰਾਜਾ ਵੜਿੰਗ ਨੇ ਦਿੱਤਾ ਇਹ ਬਿਆਨ

PunjabKesari

ਗੱਲਬਾਤ ਦੌਰਾਨ ਦੁਕਾਨ ਦੇ ਮਾਲਕ ਸ਼ੁਭਮ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ, ਜਦੋਂ ਉਸ ਨੂੰ ਇਹ ਖ਼ਬਰ ਮਿਲੀ ਕਿ ਸਿੱਧੂ ਮੂਸੇਵਾਲਾ ਹੁਣ ਸਾਡੇ 'ਚ ਨਹੀਂ ਰਿਹਾ ਤਾਂ ਉਸ ਨੂੰ ਇਸ ਗੱਲ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੀ ਇੱਛਾ ਸੀ ਉਹ ਮੂਸੇਵਾਲਾ ਦਾ ਟੈਟੂ ਬਣਵਾਉਣ ਪਰ ਅਜਿਹਾ ਕਦੇ ਨਹੀਂ ਹੋਇਆ ਪਰ ਅੱਜ ਅਸੀਂ ਉਸ ਦੀ ਯਾਦ 'ਚ 295 ਸਿੱਧੂ ਮੂਸੇਵਾਲਾ ਦੇ ਟੈਟੂ ਬਣਾ ਰਹੇ ਹਾਂ। ਲੋਕ ਦੂਰ-ਦੂਰ ਤੋਂ ਉਨ੍ਹਾਂ ਕੋਲ ਆ ਕੇ ਟੈਟੂ ਬਣਵਾ ਰਹੇ ਹਨ। ਇਕ ਟੈਟੂ ਦੀ ਕੀਮਤ ਲਗਭਗ 3000 ਰੁਪਏ ਹੈ ਪਰ ਉਨ੍ਹਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਕਿਉਂਕਿ ਇਹ ਸਾਡੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ

PunjabKesari

ਟੈਟੂ ਬਣਵਾਉਣ ਆਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਰਾਹੁਲ ਬੱਤਰਾ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਅਸੀਂ ਖਾਸ ਜਲੰਧਰ ਸਿੱਧੂ ਮੂਸੇਵਾਲਾ ਦਾ ਟੈਟੂ ਬਣਵਾਉਣ ਆਏ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਪਿੰਡ ਪ੍ਰੋਗਰਾਮ ਕਰਨ ਆਉਣ ਵਾਲਾ ਸੀ, ਜਿਸ ਨੂੰ ਲੈ ਕੇ ਅਸੀਂ ਬਹੁਤ ਉਤਸ਼ਾਹਿਤ ਸੀ ਪਰ ਅਸੀਂ ਰੱਬ ਅੱਗੇ ਕਿੰਨਾ ਕੁ ਚੱਲ ਸਕਦੇ ਹਾਂ। ਇਹ ਸਿਰਫ਼ ਇਕ ਸੁਪਨਾ ਹੀ ਰਹਿ ਗਿਆ ਕਿ ਅਸੀਂ ਉਨ੍ਹਾਂ ਨੂੰ ਮਿਲ ਸਕਾਂਗੇ ਪਰ ਅੱਜ ਆਪਣੇ ਹੱਥ 'ਤੇ ਉਨ੍ਹਾਂ ਦਾ ਨਾਂ ਲਿਖਵਾ ਕੇ ਇਹੀ ਮਹਿਸੂਸ ਹੋ ਰਿਹਾ ਹੈ ਕਿ ਉਹ ਸਾਡੇ ਨਾਲ ਹੀ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਜੁਲਾਈ ਤੋਂ ਨਵੰਬਰ ਤੱਕ ਸਤਿਸੰਗ ਪ੍ਰੋਗਰਾਮ ਰੱਦ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News