ਸੈਂਟਰਲ ਜੇਲ ’ਚ ਬੰਦ ਬੀਮਾਰ ਕੈਦੀ ਦੀ ਪੀ. ਜੀ. ਆਈ. ਚੰਡੀਗਡ਼੍ਹ ’ਚ ਮੌਤ

01/11/2020 9:32:26 PM

ਹੁਸ਼ਿਆਰਪੁਰ, (ਅਮਰਿੰਦਰ)- ਸੈਂਟਰਲ ਜੇਲ ਹੁਸ਼ਿਆਰਪੁਰ ਵਿਚ ਸਾਲ 3 ਦਸੰਬਰ 2019 ਤੋਂ ਬੰਦ ਚੱਲ ਰਹੇ ਬੀਮਾਰ ਕੈਦੀ ਪਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਬਹਾਦਰਪੁਰ ਦੀ ਇਲਾਜ ਦੇ ਦੌਰਾਨ ਬੀਤੀ ਦੇਰ ਰਾਤ ਪੀ. ਜੀ. ਆਈ. ਚੰਡੀਗਡ਼੍ਹ ਵਿਚ ਮੌਤ ਹੋ ਗਈ। ਜੇਲ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਅਨੁਸਾਰ ਸੋਮਵਾਰ ਨੂੰ ਮੈਡੀਕਲ ਬੋਰਡ ਵੱਲੋਂ ਗਠਿਤ 3 ਡਾਕਟਰਾਂ ਦੇ ਪੈਨਲ ਦੀ ਦੇਖਭਾਲ ’ਚ ਲਾਸ਼ ਦਾ ਪੋਸਟਮਾਰਟਮ ਪੀ. ਜੀ. ਆਈ. ਚੰਡੀਗਡ਼੍ਹ ਵਿਚ ਹੋਣ ਦੇ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

ਕਈ ਬੀਮਾਰੀਆਂ ਨਾਲ ਜੂਝ ਰਿਹਾ ਸੀ ਮ੍ਰਿਤਕ ਪਲਵਿੰਦਰ ਸਿੰਘ : ਸੰਪਰਕ ਕਰਟ ’ਤੇ ਸੈਂਟਰਲ ਜੇਲ ਵਿਚ ਤਾਇਨਾਤ ਜੇਲ ਸੁਪਰਡੈਂਟ ਲਲਿਤ ਕੁਮਾਰ ਕੋਹਲੀ ਨੇ ਦੱਸਿਆ ਕਿ ਮ੍ਰਿਤਕ ਪਲਵਿੰਦਰ ਸਿੰਘ ਨੂੰ ਹੁਸ਼ਿਆਰਪੁਰ ਦੀ ਅਦਾਲਤ ਤੋਂ 3 ਦਸੰਬਰ 2019 ਨੂੰ ਥਾਣਾ ਸਿਟੀ ਵਿਚ ਤੇ 24 ਜੂਨ 2016 ਨੂੰ ਦਰਜ ਧਾਰਾ 279 ਤੇ 304 ਏ ਦੇ ਮਾਮਲੇ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੇਲ ਵਿਚ ਰਹਿਣ ਦੇ ਦੌਰਾਨ ਪਤਾ ਚੱਲਿਆ ਕਿ ਪਲਵਿੰਦਰ ਸਿੰਘ ਨੂੰ ਨਾ ਸਿਰਫ ਲੀਵਰ ਦੀ ਸਮੱਸਿਆ ਹੈ ਸਗੋਂ ਹੋਰ ਬੀਮਾਰੀਆਂ ਨਾਲ ਵੀ ਪੀਡ਼ਤ ਹੈ। 8 ਜਨਵਰੀ ਨੂੰ ਜਦੋਂ ਉਸਦੀ ਤਬੀਅਤ ਵਿਗਡ਼ਨ ਲੱਗੀ ਤਾਂ ਉਸਨੂੰ ਤੁਰੰਤ ਹੀ ਸਿਵਲ ਹਸਪਤਾਲ ਭੇਜ ਦਿੱਤਾ ਸੀ। ਜਿਥੋਂ ਉਸੇ ਦਿਨ ਬਿਹਤਰ ਇਲਾਜ ਲਈ ਚੰਡੀਗਡ਼੍ਹ ਪੀ. ਜੀ. ਆਈ. ਰੈਫਰ ਕਰ ਦਿੱਤਾ ਸੀ। ਚੰਡੀਗਡ਼੍ਹ ਵਿਚ ਇਲਾਜ ਦੇ ਦੌਰਾਨ ਕੱਲ ਰਾਤ ਪਲਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਜੇਲ ਪ੍ਰਬੰਧਕਾਂ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।

Bharat Thapa

This news is Content Editor Bharat Thapa