ਮਾਂ ਵੈਸ਼ਣੋ ਦੇਵੀ ਮੰਦਰ 'ਚ 5ਵਾਂ ਸਲਾਨਾ ਜਗਰਾਤਾ, ਮੁੱਖ ਮਹਿਮਾਨ ਵਜੋਂ ਪਹੁੰਚੇ ਸ੍ਰੀ ਵਿਜੇ ਚੋਪੜਾ (ਵੀਡੀਓ)

09/27/2019 3:06:15 PM

ਜਲੰਧਰ (ਸੋਨੂੰ)—ਜਲੰਧਰ ਦੇ ਕਿਸ਼ਨਪੁਰਾ 'ਚ ਮਾਂ ਵੈਸ਼ਣੋ ਦੇਵੀ ਮੰਦਰ 'ਚ 5ਵਾਂ ਸਾਲਾਨਾ ਜਗਰਾਤਾ ਕਰਵਾਇਆ ਗਿਆ। ਦੇਵਾ ਅੰਕੁਸ਼ ਮਹਾਜਨ ਦੀ ਦੇਖ-ਰੇਖ 'ਚ ਕਰਵਾਏ ਗਏ ਇਸ ਜਗਰਾਤੇ ਦੌਰਾਨ ਮਹਾਮਾਈ ਦਾ ਸਜਿਆ ਸੁੰਦਰ ਦਰਬਾਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਜਗਰਾਤੇ 'ਚ ਪਹੁੰਚ ਮਹਾਮਾਈ ਦਾ ਆਸ਼ੀਰਵਾਦ ਲਿਆ।

ਇਸ ਦੌਰਾਨ ਗਾਇਕਾਂ ਤੇ ਭਜਨ ਮੰਡਲੀਆਂ ਵਲੋਂ ਮਹਾਮਾਈ ਦੀਆਂ ਸੁੰਦਰ ਭੇਟਾਂ ਪੇਸ਼ ਕੀਤੀਆਂ ਗਈਆਂ, ਜਿਸ ਦਾ ਸ਼ਰਧਾਲੂਆਂ ਨੇ ਖੂਬ ਆਨੰਦ ਮਾਣਿਆ। ਕਮੇਟੀ ਮੈਂਬਰ ਆਸ਼ੂਤੋਸ਼ ਦੱਤਾ ਨੇ ਮਹਾਮਾਈ ਦੇ ਦਰ ਦੀ ਮਹਿਮਾ ਸੁਣਾਉਂਦੇ ਹੋਏ ਸ਼੍ਰੀ ਵਿਜੇ ਚੋਪੜਾ ਜੀ ਦਾ ਸਹਿਯੋਗ ਲਈ ਧੰਨਵਾਦ ਕੀਤਾ। ਅਖੀਰ 'ਚ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਮਾਤਾ ਦੀਆਂ ਲਾਲ ਚੰਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ।


Shyna

Content Editor

Related News