ਕੀ ਸੋਢਲ ਦੀ ਸਫਾਈ ਮੇਲੇ ''ਤੇ ਹੀ ਹੋਇਆ ਕਰੇਗੀ?

01/16/2020 5:53:33 PM

ਜਲੰਧਰ (ਖੁਰਾਣਾ)— ਸ਼੍ਰੀ ਸਿੱਧ ਬਾਬਾ ਸੋਢਲ ਮੰਦਰ ਨੂੰ ਉਤਰੀ ਭਾਰਤ ਦਾ ਪ੍ਰਸਿੱਧ ਤੀਰਥ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਮੇਲੇ ਵਾਲੇ ਦਿਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਬਾਬਾ ਜੀ ਦੇ ਦਰ 'ਤੇ ਨਤਮਸਤਕ ਹੋਣ ਆਉਂਦੇ ਹਨ। ਇਸ ਸਾਲ ਲੱਗੇ ਮੇਲੇ ਦੌਰਾਨ ਨਗਰ ਨਿਗਮ ਨੇ ਜਿੱਥੇ ਪੂਰੇ ਮੇਲਾ ਏਰੀਏ ਨੂੰ ਪਲਾਸਟਿਕ ਫ੍ਰੀ ਰੱਖਣ 'ਚ ਸਫਲਤਾ ਹਾਸਿਲ ਕੀਤੀ, ਉਥੇ ਹੀ ਸਾਫ-ਸਫਾਈ ਦੇ ਵੀ ਚੰਗੇ ਇੰਤਜ਼ਾਮ ਕੀਤੇ, ਜਿਸ ਕਾਰਨ ਉਨ੍ਹਾਂ ਦਿਨਾਂ 'ਚ ਨਿਗਮ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਪਰ ਹੁਣ ਉਹ ਹੀ ਮੇਲਾ ਏਰੀਆ ਨਗਰ ਨਿਗਮ ਦੀ ਜ਼ਬਰਦਸਤ ਅਣਦੇਖੀ ਦਾ ਸ਼ਿਕਾਰ ਹੈ, ਜਿਸ ਕਾਰਨ ਮੁੱਖ ਸੜਕਾਂ 'ਤੇ ਕੂੜੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਇਸ ਸਥਿਤੀ ਨਾਲ ਪੂਰੇ ਇਲਾਕੇ ਿਵਚ ਚਰਚਾ ਹੈ ਕਿ ਕੀ ਸੋਢਲ ਇਲਾਕੇ ਦੀ ਸਫਾਈ ਸਿਰਫ ਮੇਲੇ ਦੇ ਦਿਨਾਂ 'ਚ ਹੀ ਹੋਇਆ ਕਰੇਗੀ? ਇਕ ਪਾਸੇ ਜਿੱਥੇ ਟਾਂਡਾ ਫਾਟਕ ਤੋਂ ਸੋਢਲ ਫਾਟਕ ਵਲ ਜਾਣ ਵਾਲੀ ਜੈਨ ਪੈਲੇਸ ਰੋਡ 'ਤੇ ਲੱਗੇ ਕੂੜੇ ਦੇ ਢੇਰ ਪੂਰੇ ਇਲਾਕੇ ਨੂੰ ਬਦਸੂਰਤ ਬਣਾ ਰਹੇ ਹਨ, ਉਥੇ ਜੇ. ਐੱਮ. ਪੀ. ਤੋਂ ਜੋ ਸੜਕ ਤੋਬੜੀ ਮੁਹੱਲੇ ਵਲ ਜਾਂਦੀ ਹੈ, ਉਥੇ ਵੀ ਸੜਕ ਕਿਨਾਰੇ ਗੰਦਗੀ ਦਾ ਰਾਜ ਹੈ, ਜਿਸ ਕਾਰਨ ਫੈਕਟਰੀ ਮਾਲਕ ਤੇ ਇਲਾਕਾ ਵਾਸੀ ਬੇਹੱਦ ਪ੍ਰੇਸ਼ਾਨ ਹਨ। ਇਸ ਇਲਾਕੇ ਦਾ ਜ਼ਿਆਦਾਤਰ ਕੂੜਾ ਲੀਡਰ ਫੈਕਟਰੀ ਦੇ ਪਿੱਛੇ ਬਣੇ ਡੰਪ 'ਤੇ ਸੁੱਿਟਆ ਜਾਂਦਾ ਹੈ ਪਰ ਉਥੇ ਵੀ ਕੂੜਾ ਕਈ ਕਈ ਦਿਨ ਚੁੱਕਿਆ ਨਹੀਂ ਜਾਂਦਾ, ਜਿਸ ਕਾਰਨਆਵਾਰਾ ਪਸ਼ੂ ਕੂੜੇ 'ਤੇ ਮੂੰਹ ਮਾਰਦੇ ਰਹਿੰਦੇ ਹਨ। ਕਈ ਵਾਰ ਸਾਰਾ ਕੂੜਾ ਸੜਕ 'ਤੇ ਆ ਜਾਂਦਾ ਹੈ।

ਸ਼ੰਕਰ ਗਾਰਡਨ ਵਿਚ ਹੋਇਆ ਨਿਗਮ ਖਿਲਾਫ ਪ੍ਰਦਰਸ਼ਨ
ਸੋਢਲ ਇਲਾਕੇ ਦੇ ਨਾਲ ਲੱਗਦੇ ਗਲੋਬ ਕਾਲੋਨੀ ਸ਼ੰਕਰ ਗਾਰਡਨ ਦੇ ਵਸਨੀਕਾਂ ਨੇ ਬੀਤੇ ਦਿਨ ਨਗਰ ਨਿਗਮ ਖਿਲਾਫ ਰੋਸ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਸੋਨੀ, ਗੁਰਚਰਨ ਸਿੰਘ, ਦਵਿੰਦਰ, ਰਵੀ, ਗੁਰਜੀਤ, ਜਗਦੀਸ਼ ਸ਼ਰਮਾ, ਦੀਪੂ, ਓਮ ਪ੍ਰਕਾਸ਼ ਤੇ ਤਰਨਜੀਤ ਆਦਿ ਨੇ ਦੱਿਸਆ ਕਿ ਇਸ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੈ। ਕਈ ਸਾਲਾਂ ਤੋਂ ਸੜਕਾਂ ਨਹੀਂ ਬਣਾਈਆਂ ਗਈਆਂ। ਬਰਸਾਤ ਦਾ ਸਾਰਾ ਪਾਣੀ ਸੜਕਾਂ 'ਤੇ ਹੀ ਖੜ੍ਹਾ ਰਹਿੰਦਾ ਹੈ। ਜਿਸ ਨਾਲ ਆਉਣ-ਜਾਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਲੋਕਾਂ ਨੇ ਮੰਗ ਕੀਤੀ ਕਿ ਨਿਗਮ ਇਸ ਇਲਾਕੇ ਵਲ ਧਿਆਨ ਦੇਵੇ ਤੇ ਇਸ ਇਲਾਕੇ ਦੀ ਗੰਦੇ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕੀਤਾ ਜਾਵੇ।

ਸ਼ਹਿਰੀਆਂ ਨੂੰ ਸਫਾਈ ਪ੍ਰਤੀ ਜਾਗਰੂਕ ਕਰਨਗੇ ਬੱਚੇ
ਸ਼ਹਿਰ ਵਿਚ ਸਵੱਛਤਾ ਸਰਵੇਖਣ 2020 ਦੀ ਤੀਜੀ ਤਿਮਾਹੀ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਵਿਚ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੀ ਦੇਖ-ਰੇਖ ਹੇਠ ਇਕ ਮੀਟਿੰਗ ਹੋਈ, ਜਿਸ 'ਚ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ, ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਸ਼ਰਮਾ, ਓ. ਐੱਸ. ਡੀ. ਹਰਪ੍ਰੀਤ ਸਿੰਘ ਵਾਲੀਆ ਅਤੇ ਰਮਨਪ੍ਰੀਤ ਕੌਰ ਆਦਿ ਨੇ ਵੀ ਿਹੱਸਾ ਲਿਆ। ਮੀਟਿੰਗ ਦੌਰਾਨ ਐੱਚ. ਐੱਮ. ਵੀ. ਕਾਲਜ, ਏ. ਪੀ. ਜੇ. ਕਾਲਜ, ਲਾਇਲਪੁਰ ਖਾਲਸਾ ਕਾਲਜ, ਜੀ. ਐੱਨ. ਏ. ਯੂਨੀਵਰਸਿਟੀ, ਏ ਪੀ. ਜੇ. ਇੰਸਟੀਚਿਊਟ, ਜੀ. ਐੱਨ. ਡੀ. ਯੂ. ਕਾਲਜ ਅਤੇ ਲਾਲੀ ਇਨਫੋਸਿਸ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਦੱਿਸਆ ਗਿਆ ਕਿ ਨਿਗਮ ਨੇ ਸ਼ਹਿਰੀਆਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ 16 ਜਨਵਰੀ ਤੋਂ ਇਕ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਇਨ੍ਹਾਂ ਥਾਵਾਂ ਦੇ ਬੱਚੇ ਨਿਰਧਾਰਿਤ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਗੇ। ਇਸ ਮੁਹਿੰਮ 'ਚ 500 ਵਿਦਿਆਰਥੀ ਹਿੱਸਾ ਲੈਣਗੇ ਜੋ ਕੂੜੇ ਦੀ ਸੈਗਰੀਗੇਸ਼ਨ ਅਤੇ ਪਲਾਸਟਿਕ 'ਤੇ ਪਾਬੰਦੀ ਬਾਰੇ ਵੀ ਲੋਕਾਂ ਨੂੰ ਦੱਸਣਗੇ।
ਇਸ ਮੁਹਿੰਮ ਦੇ ਤਹਿਤ ਪਹਿਲੇ ਪੜਾਅ 'ਚ 16 ਅਤੇ 17 ਜਨਵਰੀ ਨੂੰ ਸੈਂਟਰਲ ਵਿਧਾਨ ਸਭਾ ਖੇਤਰ 'ਤੇ ਫੋਕਸ ਕੀਤਾ ਜਾਵੇਗਾ।

ਇਨ੍ਹਾਂ ਸੜਕਾਂ 'ਤੇ ਜਾਣਗੇ ਵਿਦਿਆਰਥੀ
ਪੀ. ਏ. ਪੀ. ਤੋਂ ਬੀ. ਐੱਸ. ਐੱਫ. ਚੌਕ
ਬੀ. ਐੱਸ. ਐੱਫ. ਤੋਂ ਬੀ. ਐੱਮ. ਸੀ. ਚੌਕ
ਬੀ. ਐੱਮ. ਸੀ. ਤੋਂ ਪੀ. ਐੱਨ. ਬੀ. ਚੌਕ
ਬੀ. ਐੱਸ. ਐੱਫ. ਤੋਂ ਅਲਾਸਕਾ ਚੌਕ
ਨਾਮਦੇਵ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ
ਅਲਾਸਕਾ ਚੌਕ ਤੋਂ ਰੇਲਵੇ ਸਟੇਸ਼ਨ
ਅਲਾਸਕਾ ਚੌਕ ਤੋਂ ਕਲਾਕ ਟਾਵਰ
ਬੀ. ਐੱਮ. ਸੀ. ਚੌਕ ਤੋਂ ਲਾਡੋਵਾਲੀ ਰੋਡ
ਬੀ. ਐੱਮ. ਸੀ. ਚੌਕ ਤੋਂ ਨਕੋਦਰ ਚੌਕ
ਨਕੋਦਰ ਚੌਕ ਤੋਂ ਫੁੱਟਬਾਲ ਚੌਕ

shivani attri

This news is Content Editor shivani attri