ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਨੇ ਕਰਵਾਇਆ ਸਨਮਾਨ ਸਮਾਰੋਹ

11/25/2018 1:28:42 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਪਦਮਸ਼੍ਰੀ ਵਿਜੇ ਚੋਪੜਾ ਜੀ ਦੀ ਮੌਜੂਦਗੀ 'ਚ ਪੰਜਾਭ ਭਰ 'ਚ ਸ਼੍ਰੀ ਰਾਮਲੀਲਾ, ਰਾਮ ਦਰਬਾਰ, ਭਗਵਤੀ ਜਗਰਾਤੇ, ਦੁਸਿਹਰਾ ਅਤੇ ਹੋਰ ਧਾਰਮਿਕ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਸਨਮਾਨਤ ਕਰਨ ਲਈ ਹੋਟਲ ਕਲੱਬ ਕਬਾਨਾ (ਜਲੰਧਰ-ਫਗਵਾੜਾ ਜੀ.ਟੀ.ਰੋਡ) 'ਚ ਸਨਮਾਨ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ, ਅੱਤਵਾਦ ਵਿਰੋਧੀ ਫਰੰਟ ਦੇ ਨੇਤਾ ਮਨਿੰਦਰਜੀਤ ਸਿੰਘ ਬਿੱਟਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ, ਸਿੱਖਿਆ ਮੰਤਰੀ ਓ. ਪੀ. ਸੋਨੀ ਤੀਕਸ਼ਨ ਸੂਦ, ਕੇ. ਡੀ. ਭੰਡਾਰੀ ਅਤੇ ਕਈ ਸਿਆਸੀ ਪਾਰਟੀਆਂ ਦੇ ਨੇਤਾ ਮੌਦੂਦ ਸਨ। ਸਮਾਰੋਹ 'ਚ ਸ਼ਾਮਲ ਹੋਣ ਵਾਲੀਆਂ ਸੰਸਥਾਵਾਂ ਨੂੰ ਇਕ-ਇਕ ਸਮ੍ਰਿਤੀ ਚਿੰਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਰੋਜ਼ਾਨਾ ਵਰਤੀ ਜਾਣ ਵਾਲੀ ਸਮੱਗਰੀ ਨਾਲ ਭਰਿਆ ਬੈਗ ਅਤੇ ਇਕ ਸਨਮਾਨ ਪੱਤਰ ਦਿੱਤਾ ਗਿਆ। 


ਸਨਮਾਨ ਸਮਾਰੋਹ 'ਚ ਪ੍ਰਸਿੱਧ ਗਾਇਕ ਬਲਬੀਰ ਵੱਲੋਂ ਪ੍ਰਭੂ ਸ਼੍ਰੀ ਰਾਮ ਮਹਿਮਾ ਦਾ ਗੁਣਗਾਣ ਕੀਤਾ ਗਿਆ। ਸਮਾਰੋਹ 'ਚ ਸ਼ਾਮਲ ਰਾਮ ਭਗਤਾਂ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ।

shivani attri

This news is Content Editor shivani attri