ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਚੌਥੀ ਮੀਟਿੰਗ ਦਾ ਆਯੋਜਨ

03/07/2020 6:41:42 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ 'ਚ 2 ਅਪ੍ਰੈਲ ਨੂੰ ਸ਼੍ਰੀ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਅਤੇ ਨਗਰ ਵਾਸੀਆਂ ਸੱਦਾ ਦੇ ਉਦੇਸ਼ ਨਾਲ ਕਮੇਟੀ ਦੀ ਚੌਥੀ ਮੀਟਿੰਗ ਸ਼ੁੱਕਰਵਾਰ ਸ਼ਾਮ ਗੁਲਸ਼ਨ ਪੈਲੇਸ ਭਗਤ ਸਿੰਘ ਚੌਕ 'ਚ ਆਯੋਜਿਤ ਕੀਤੀ ਗਈ।

ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਜੋਤੀ ਜਲਾ ਕੇ ਮੀਟਿੰਗ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪ੍ਰਭੂ ਸ਼੍ਰੀ ਰਾਮ ਮਹਿਮਾ ਦਾ ਗੁਣਗਾਣ ਬਨਵਾਰੀ ਲਾਲ ਐਂਡ ਪਾਰਟੀ ਅੰਮ੍ਰਿਤਸਰ ਅਤੇ ਅਨੀਤਾ ਲਿਆਕੇ ਡੈੱਨਮਾਰਕ ਵੱਲੋਂ ਕੀਤਾ ਗਿਆ। ਮੀਟਿੰਗ 'ਚ ਸਮੇਂ 'ਤੇ ਪਹੁੰਚਣ ਵਾਲੇ ਰਾਮ ਭਗਤਾਂ ਲਈ ਲੱਕੀ ਡਰਾਅ ਕੱਢਣ ਦੇ ਨਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਦਾ ਹੈਲੀਕਾਪਟਰ ਟਿਕਟ ਬੰਪਰ ਡਰਾਅ ਵੀ ਕੱਢਿਆ ਗਿਆ।

ਇਸ ਮੌਕੇ 'ਤੇ ਆਏ ਹੋਏ ਰਾਮ ਭਗਤਾਂ ਦਾ ਮੈਡੀਕਲ ਚੈਕਅਪ ਵੀ ਕੀਤਾ ਗਿਆ। ਦੱਸ ਦੇਈਏ ਕਿ ਇਸ ਵਾਰ ਕਮੇਟੀ ਵੱਲੋਂ ਸ਼ੋਭਾ ਯਾਤਰਾ ਪ੍ਰਦੂਸ਼ਣ ਰਹਿਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਚ ਸਿਰਫ ਲੋੜ ਮੁਤਾਬਕ ਹੀ ਗੱਡੀਆਂ ਦਾ ਇਸਤੇਮਾਲ ਕੀਤਾ ਜਾਵੇਗਾ।

shivani attri

This news is Content Editor shivani attri