ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਗਈ ਦੂਜੀ ਪ੍ਰਭਾਤਫੇਰੀ

03/09/2020 2:45:39 PM

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਕੁਮਰ ਚੋਪੜਾ ਜੀ ਦੀ ਪ੍ਰਧਾਨਗੀ 'ਚ 2 ਅਪ੍ਰੈਲ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਵਾਸੀਆਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਪ੍ਰਭਾਤਫੇਰੀਆਂ ਦੇ ਤਹਿਤ ਕਮੇਟੀ ਵੱਲੋਂ ਦੂਜੀ ਪ੍ਰਭਾਤ ਫੇਰੀ ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰਿਆ ਐਨਕਲੇਵ 'ਚ ਮਾਂ ਭਾਰਤੀ ਸੇਵਾ ਸੰਘ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੱਢੀ ਗਈ। ਪ੍ਰਭਾਤ ਫੇਰੀ ਨਗਰ ਦੀਆਂ ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਸਰਵਹਿਤਕਾਰੀ ਕੇਸ਼ਵ ਵਿਦਿਆ ਨਿਕੇਤਨ ਸਕੂਲ 'ਚ ਸੰਪੰਨ ਹੋਈ।

ਰਾਮ ਭਗਤਾਂ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਣ
ਪ੍ਰਭਾਤ ਫੇਰੀ 'ਚ ਸ਼੍ਰੀ ਲਾਡਲੀ ਕੀਰਤਨ ਮੰਡਲੀ ਦੇ ਕਰਨ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਜੈਨ ਮਾਰਕਿਟ ਕੱਪੜੇ ਵਾਲੇ ਅਤੇ ਮੁਕੁਲ ਘਈ ਸ਼੍ਰੀ ਰਾਧਾ ਕ੍ਰਿਪਾ ਕੀਰਤਨ ਮੰਡਲ ਪੰਜਪੀਰ ਸਾਹਮਣੇ ਗੋਪਾਲ ਮੰਦਿਰ, ਮਨਮੋਹਨ ਠੁਕਰਾਲ ਨੇ ਪ੍ਰਭੂ ਮਹਿਮਾ ਦਾ ਗੁਣਗਾਣ ਕੀਤਾ। ਪ੍ਰਭਾਤਫੇਰੀ ਦੀ ਸਮਾਪਤੀ ਦੇ ਸਥਾਨ 'ਤੇ ਬ੍ਰਿਜ ਮੋਹਨ ਸ਼ਰਮਾ ਨੇ ਵੱਖ-ਵੱਖ ਭਜਨ ਪੇਸ਼ ਕਰਕੇ ਆਪਣੀ ਹਾਜ਼ਿਰੀ ਲਗਾਈ।

ਇਸ ਦੌਰਾਨ ਪ੍ਰਭਾਤਫੇਰੀ 'ਚ ਸ਼ਾਮਲ ਹੋਣ ਵਾਲੇ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ ਸਮੇਤ ਆਦਿ ਦਾ ਲੰਗਰ ਪ੍ਰਸਾਦ ਰਾਮ ਭਗਤਾਂ 'ਚ ਵੰਡਿਆ ਗਿਆ।

ਮਾਂ ਭਾਰਤੀ ਸੇਵਾ ਸੰਘ ਦੇ ਜਨਰਲ ਸਕੱਤਰ ਲਵਲੀਨ ਵੈਦ ਨੇ ਪ੍ਰਭਾਤਫੇਰੀ 'ਚ ਸ਼ਾਮਲ ਰਾਮ ਭਗਤਾਂ ਦਾ ਫੁੱਲਾਂ ਦਾ ਸੁਆਗਤ ਕਰਨ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੰਡਣ 'ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਦੇ ਮੱਧ ਨਾਲ ਸਮਾਜ 'ਚ ਆਪਸੀ ਭਾਈਚਾਰਾ ਬਰਕਰਾਰ ਰਹੇ, ਇਸ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਂ ਭਾਰਤੀ ਸੇਵਾ ਸੰਘ ਹਮੇਸ਼ਾ ਸਮਾਜਿਕ ਸੇਵਾ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਲੱਕੀ ਡਰਾਅ ਜੇਤੂਆਂ ਨੂੰ ਕੀਤਾ ਗਿਆ ਸਨਮਾਨਤ
ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਪ੍ਰਭਾਤਫੇਰੀ 'ਚ ਸ਼ਾਮਲ ਰਾਮ ਭਗਤਾਂ ਦਾ ਸੁਆਗਤ ਕਰਦੇ ਹੋਏ ਰਚਨਾ ਕੁਲੈਕਸ਼ਨ ਵੱਲੋਂ 3 ਲੇਡੀਜ਼ ਸੂਟ, ਦੀਵਾਨ ਅਮਿਤ ਅਰੋੜਾ ਵੱਲੋਂ 2 ਸਫਾਰੀ ਸੂਟ, ਨਿਰਮਲਾ ਕੱਕੜ ਵੱਲੋਂ 2 ਆਯੋਜਿਤ ਤੋਹਫੇ ਲੱਕੀ ਡਰਾਅ ਜੇਤੂਆਂ 'ਚ ਵੰਡੇ ਗਏ। ਇਸ ਮੌਕੇ 'ਤੇ ਉਨ੍ਹਾਂ ਨੇ ਪ੍ਰਭਾਤ ਫੇਰੀ ਆਯੋਜਕ ਮਾਂ ਭਾਰਤੀ ਸੇਵਾ ਸੰਘ ਦੇ ਮੈਂਬਰਾਂ ਅਤੇ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। 

shivani attri

This news is Content Editor shivani attri