ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਦਿਰ ‘ਸੈਦਾਂ ਗੇਟ’ ਤੋਂ ਕੱਢੀ 8ਵੀਂ ਵਿਸ਼ਾਲ ਪ੍ਰਭਾਤਫੇਰੀ

03/22/2023 4:13:40 PM

ਜਲੰਧਰ (ਪੁਨੀਤ, ਬਾਵਾ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ 30 ਮਾਰਚ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਭਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸ਼ੋਭਾ ਯਾਤਰਾ ਲਈ ਭਗਤਾਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਨਿਕਲਣ ਵਾਲੀਆਂ ਪ੍ਰਭਾਤਫੇਰੀਆਂ ’ਚ ਭਗਤਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਇਸੇ ਕ੍ਰਮ ਵਿਚ ਪ੍ਰਭੂ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਦਿਰ ਸੈਦਾਂ ਗੇਟ ਤੋਂ 8ਵੀਂ ਵਿਸ਼ਾਲ ਪ੍ਰਭਾਤਫੇਰੀ ਦਾ ਆਯੋਜਨ ਕੀਤਾ ਗਿਆ। ਇਸ ਦਾ ਸ਼ੁੱਭਆਰੰਭ ਪੰਡਿਤ ਆਦਿੱਤਿਆ ਸ਼ਰਮਾ ਵੱਲੋਂ ਜੋਤੀ ਜਗਾ ਕੇ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਪ੍ਰਭਾਤਫੇਰੀ ਦਾ ਸਵਾਗਤ ਕਰਦੇ ਹੋਏ ਮਾਰਗ ’ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਭਗਤਾਂ ਲਈ ਲੰਗਰ ਲਾ ਕੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਕਨਵੀਨਰ ਨਵਲ ਕੰਬੋਜ ਨੇ ਮੰਦਿਰ ਕਮੇਟੀ ਨੂੰ ਪ੍ਰਭਾਤਫੇਰੀ ਕੱਢਣ ’ਤੇ ਵਧਾਈ ਦਿੱਤੀ।

ਪ੍ਰਭਾਤਫੇਰੀ ’ਚ ਰਾਮ ਕ੍ਰਿਪਾ ਦਾ ਹੋ ਰਿਹਾ ਸੰਚਾਰ
ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ਵਾਲੇ ਭਗਤਾਂ ਅਤੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਰਾਮ ਕ੍ਰਿਪਾ ਦਾ ਸੰਚਾਰ ਹੋ ਰਿਹਾ ਹੈ। ਸਵਾਗਤ ਮਾਰਗ ’ਤੇ ਖੜ੍ਹੇ ਦਿਨੇਸ਼ ਕੁਮਾਰ, ਸੁਰੇਸ਼ ਕੋਮਲ, ਸੰਨੀ, ਰੇਖਾ, ਕ੍ਰਿਸ਼ਨਾ, ਸਵਿਤਾ ਕਪੂਰ, ਆਨੰਦ, ਸੁਦੇਸ਼ ਗੁਪਤਾ, ਨਿਤਿਨ ਗੁਪਤਾ, ਨਿਧੀ ਗੁਪਤਾ, ਵਿਧਾਸ਼ ਗੁਪਤਾ, ਨਿਤਿਨ ਮਹਿਤਾ, ਰਾਹੁਲ ਜੁਨੇਜਾ, ਜਸਕਿਰਨ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਸੁਸ਼ੀਲ ਕੁਮਾਰ, ਵਰੁਣ ਮਹਿਤਾ, ਪ੍ਰਿਤਪਾਲ ਨੌਟੀ, ਸੰਤੋਸ਼, ਮੋਨਿਕਾ ਸੱਭਰਵਾਲ, ਅਭੈ ਸੱਭਰਵਾਲ, ਸ਼ਰਧਾ ਸੱਭਰਵਾਲ, ਸਤੀਸ਼ ਪਰੂਥੀ, ਆਸ਼ਾ ਪਰੂਥੀ, ਸੰਜੀਵ ਪਰੂਥੀ, ਦਵਿੰਦਰ ਕੋਹਲੀ, ਵੀਨਾ, ਮੁਕਤਾ, ਮਨੂ ਭਾਂਬਰੀ, ਕਿਰਨ ਭਾਂਬਰੀ, ਸੁਦੇਸ਼ ਧਵਨ, ਸੁਨੀਲ ਧਵਨ, ਜਲੰਧਰ ਇਲੈਕਟ੍ਰੀਕਲ ਟਰੇਡਰਜ਼ ਫੋਰਮ ਦੇ ਪ੍ਰਧਾਨ ਅਮਿਤ ਸਹਿਗਲ, ਜਤਿੰਦਰ ਸਹਿਗਲ, ਰਜਨੀ ਸਹਿਗਲ, ਏਕਤਾ ਸਹਿਗਲ, ਸੁਦੇਸ਼ ਸਹਿਗਲ, ਸ਼ਿਵਮ ਸਹਿਗਲ, ਵਿਕਰਮ ਸਹਿਗਲ, ਨਾਗਪਾਲ, ਨਿਤਿਕਾ ਸ਼ਰਮਾ, ਉਰਮਿਲਾ ਸ਼ਰਮਾ, ਰੋਹਣ ਚੱਢਾ, ਯੋਗੇਸ਼ ਚੱਢਾ, ਰਾਜ ਕੁਮਾਰ ਸ਼ਰਮਾ (ਰਾਜੂ), ਪ੍ਰਿੰਸ ਚੋਪੜਾ ਅਤੇ ਰਿਸ਼ੀ ਚੋਪੜਾ ਨੇ ਭਗਤੀ ਦੀ ਮਿਸਾਲ ਦਿੱਤੀ।

ਇਹ ਵੀ ਪੜ੍ਹੋ : ਜਲੰਧਰ ਦੇ ਭਾਰਗੋ ਕੈਂਪ 'ਚ ਸ਼ਰਾਰਤੀ ਅਨਸਰਾਂ ਨੇ ਭੰਨੇ ਗੱਡੀਆਂ ਦੇ ਸ਼ੀਸ਼ੇ, ਘਟਨਾ CCTV 'ਚ ਹੋਈ ਕੈਦ, ਸਹਿਮੇ ਲੋਕ

‘ਵ੍ਰਿੰਦਾਵਨ ਮੇਂ ਕੁੰਜ ਗਲੀ ਮੇਂ ਸ਼੍ਰੀ ਰਾਧੇ-ਰਾਧੇ ਗਾਏਂਗੇ’
ਪ੍ਰਭਾਤਫੇਰੀ ’ਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਦੇ ਮੁਕੁਲ ਘਈ, ਵਿੱਕੀ ਘਈ, ਇਸਕਾਨ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਸੰਕੀਰਤਨ ਮੰਡਲੀ ਵੱਲੋਂ ‘ਵ੍ਰਿੰਦਾਵਨ ਮੇਂ ਕੁੰਜ ਗਲੀ ਮੇਂ ਸ਼੍ਰੀ ਰਾਧੇ-ਰਾਧੇ ਗਾਏਂਗੇ’ ਆਦਿ ਭਜਨਾਂ ਨਾਲ ਅਜਿਹਾ ਜਾਪ ਰਿਹਾ ਸੀ ਕਿ ਜਿਵੇਂ ਸਾਰੇ ਰਾਮ ਭਗਤ ਵ੍ਰਿੰਦਾਵਨ ਦੀਆਂ ਗਲੀਆਂ ਦੀ ਪਰਿਕਰਮਾ ਵਿਚ ਆਨੰਦ ਲੈ ਰਹੇ ਹੋਣ।

ਪ੍ਰਭਾਤਫੇਰੀ ਜ਼ਰੀਏ ਬੱਚਿਆਂ ਨੂੰ ਧਰਮ ਨਾਲ ਜੋੜ ਰਹੇ ਪਰਿਵਾਰਕ ਮੈਂਬਰ
ਪ੍ਰਭਾਤਫੇਰੀ ਦੇ ਰਸਤੇ ਵਿਚ ਅੱਖਾਂ ਵਿਛਾਈ ਖੜ੍ਹੇ ਸ਼੍ਰੀ ਰਾਮ ਭਗਤ ਅਮਿਤ ਬਾਹਰੀ, ਕਰਣ ਚੋਪੜਾ, ਭੀਸ਼ਮ ਚੋਪੜਾ, ਰਿਤਿਕ ਸ਼ਰਮਾ, ਅੰਸ਼ ਸ਼ਰਮਾ, ਵਾਸ਼ੂ ਨੰਦਾ, ਰਵੀ ਚੋਪੜਾ, ਅਮਨ ਪੁਰੀ, ਈਸ਼ ਸਹਿਗਲ, ਨਰੇਸ਼ ਕੁਮਾਰ, ਅਨਿਲ ਚੋਪੜਾ, ਨਿਤਿਨ ਚੋਪੜਾ, ਅਰੁਣਾ ਸ਼ਾਰਦਾ, ਰਮਨ ਸ਼ਰਮਾ, ਅਜੈ ਆਨੰਦ, ਭਰਤ ਅਰੋੜਾ, ਲੱਕੀ, ਸੋਨੀਆ ਆਨੰਦ, ਹਰੀਸ਼ ਚੱਢਾ, ਰੇਣੂ, ਭਾਵਨਾ, ਸੁਮਨ, ਆਰਤੀ, ਸ਼ਾਰਦਾ, ਸੁਰਿੰਦਰ, ਸੰਤੋਸ਼, ਭਗਤ ਰਾਮ ਸਹਿਗਲ, ਪ੍ਰਿਯੰਕਾ, ਹਰਮਨ, ਚੰਦਨਪਰੀ, ਪਲਕ, ਸ਼ਿਵਮ, ਪ੍ਰੇਮ ਪ੍ਰਕਾਸ਼, ਅਲਾ ਰਾਣੀ, ਗ੍ਰੇਟਵੇ ਸਕੂਲ ਦੇ ਪ੍ਰਿੰ. ਐੱਮ. ਡੀ. ਸੱਭਰਵਾਲ, ਕਪਿਲ ਅਰੋੜਾ, ਪੰਡਿਤ ਭੋਲਾ ਨਾਥ ਤ੍ਰਿਵੇਦੀ ਸ਼ਾਸਤਰੀ, ਸਾਂਝੀ ਸੇਵਾ ਸਮਿਤੀ ਦੇ ਪ੍ਰਧਾਨ ਟਿੰਕੂ ਸਹਿਗਲ, ਵਿਜੇ ਸਹਿਗਲ, ਮੋਨੂੰ ਸਹਿਗਲ, ਗੌਤਮ, ਦੀਪ, ਧੀਰਜ, ਪੁਨੀਤ ਸ਼ਰਮਾ ਪੰਨੂ, ਮਾਤਾ ਵੈਸ਼ਨੋ ਦੇਵੀ ਮੰਦਿਰ, ਸ਼੍ਰੀ ਰਾਮ ਜਿਊਲਰ ਤੋਂ ਸੰਦੀਪ ਕੁਮਾਰ ਸਮੇਤ ਵੱਖ-ਵੱਖ ਇਲਾਕਾ ਨਿਵਾਸੀ ਜ਼ੋਰ-ਸ਼ੋਰ ਨਾਲ ਪ੍ਰਭਾਤਫੇਰੀ ਦਾ ਸਵਾਗਤ ਕਰਦੇ ਨਜ਼ਰ ਆਏ। ਇਲਾਕਾ ਨਿਵਾਸੀ ਬੱਚਿਆਂ ਨੂੰ ਪ੍ਰਭਾਤਫੇਰੀ ਵਿਖਾ ਕੇ ਉਨ੍ਹਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਧਰਮ ਨਾਲ ਜੋੜ ਰਹੇ ਹਨ।

ਇਹ ਵੀ ਪੜ੍ਹੋ : ਕੈਨੇਡਾ 'ਚ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਜਲੰਧਰ ਦੇ ਡੀ. ਸੀ. ਦਾ ਸਖ਼ਤ ਐਕਸ਼ਨ

ਸੁਮੇਸ਼ ਆਨੰਦ ਅਤੇ ਮੰਦਿਰ ਕਮੇਟੀ ਨੇ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਪ੍ਰਬੰਧਕ ਸੁਮੇਸ਼ ਆਨੰਦ, ਅਸ਼ੋਕ ਸੋਬਤੀ ਅਤੇ ਅਮਿਤ ਅਰੋੜਾ ਨੇ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਸਾਰੇ ਸ਼੍ਰੀ ਰਾਮ ਭਗਤਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਹਰ ਸਾਲ ਇਸੇ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਦੀ ਕ੍ਰਿਪਾ ਨਾਲ ਸਾਰੇ ਰਾਮ ਭਗਤਾਂ ਨੂੰ ਜੋੜਨ ਦਾ ਯਤਨ ਕਰਨਗੇ।

ਸ਼੍ਰੀ ਰਾਮ ਭਗਤਾਂ ’ਚ ਸਵਾਗਤ ਲਈ ਵਧ ਰਿਹਾ ਉਤਸ਼ਾਹ
ਪ੍ਰਭਾਤਫੇਰੀ ਦੇ ਸਵਾਗਤ ਨੂੰ ਲੈ ਕੇ ਸ਼੍ਰੀ ਰਾਮ ਭਗਤਾਂ ਵਿਚ ਉਤਸ਼ਾਹ ਵਧਦਾ ਜਾ ਰਿਹਾ ਹੈ। ਇਲਾਕਾ ਨਿਵਾਸੀ ਮਹੇਸ਼ ਕੁਮਾਰ, ਜਗਦੀਸ਼, ਸਿਮਰਪਾਲ, ਜੱਗੀ, ਕੁਸ਼, ਅੰਕਿਤ, ਸਿਮਰਨ, ਰਾਜਿੰਦਰ ਸਿੰਘ, ਹਨੀ, ਰਮਨ, ਲੱਕੀ ਸੋਬਤੀ, ਨਾਰਾਇਣ ਦਾਸ, ਨਿਤਿਨ ਮਲਹੋਤਰਾ, ਵਿਜੇ ਸ਼ਰਮਾ, ਇੰਦੂ ਸ਼ਰਮਾ, ਸ਼ੋਭਾ ਕਪੂਰ, ਹਿਨਾ, ਰਜਨੀ, ਮੋਹਨ ਕਪੂਰ, ਰਾਜੀਵ ਚੋਪੜਾ, ਆਸ਼ੂ ਕਪੂਰ, ਬ੍ਰਜਮੋਹਨ ਕਪੂਰ, ਵਿਜੇ ਕੁਮਾਰ, ਸੀਮਾ, ਸ਼ਾਮ ਲਾਲ ਬਬਲੂ, ਪਿੰਕੂ, ਆਹੂਜਾ ਪਰਿਵਾਰ, ਸੁਨੀਲ ਬਾਲੀ, ਵਾਸ਼ੂ ਬਾਲੀ, ਰਮਾ ਬਾਲੀ, ਹਰਸ਼ ਬਾਲੀ, ਸਨੇਹ ਬਾਲੀ, ਰੋਹਿਤ ਅਰੋੜਾ, ਨਿਤਿਨ ਅਰੋੜਾ, ਰਚਿਤ ਅਰੋੜਾ, ਮੁਲਖ ਰਾਜ, ਸੁਸ਼ਮਾ, ਰਾਣੀ, ਸਤਪਾਲ ਕਸ਼ਯਪ, ਸੁਨੀਲ ਕਪੂਰ, ਜਨਤਾ ਮੰਦਿਰ ਪੱਕਾ ਬਾਗ ਦੇ ਕਰਣ ਪਾਠਕ, ਰਾਹੁਲ ਪਾਠਕ, ਰਿਧਿਮਾ, ਅਭਿਸ਼ੇਕ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਰੋਮੀ, ਲਕਸ਼ਯ, ਕਾਂਤਾ, ਸ਼ੈਲੀ, ਆਸ਼ੀਸ਼, ਨੀਲਮ ਪਾਠਕ, ਨਿਰਮਲ ਪਾਠਕ, ਵੰਦਨਾ ਆਨੰਦ, ਸ਼੍ਰੇਆ, ਪਦਕ ਆਨੰਦ, ਮਯੰਕ ਆਨੰਦ, ਮਹਿਕ, ਰਿਸ਼ੀ, ਰਮਿਤ ਆਰਤੀ, ਪ੍ਰਿਯਾਂਸ਼, ਪ੍ਰਗਤੀ, ਡਾ. ਸੁਭਾਸ਼ ਠੱਕਰ, ਸੁਮਿਤ ਠੱਕਰ, ਸੁਭਾਸ਼ ਚੰਦਰ, ਜੋਗਿੰਦਰਪਾਲ ਅਤੇ ਵਿੱਕੀ ਨੇ ਜ਼ੋਰ-ਸ਼ੋਰ ਨਾਲ ਭਗਤਾਂ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ, ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri